11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਨਾਬਾਲਗ ਧੀ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ ’ਚ ਦੋਸ਼ੀ ਗ੍ਰਿਫ਼ਤਾਰ

ਬਠਿੰਡਾ, 10 ਅਕਤੂਬਰ (ਪ੍ਰੀਤਪਾਲ ਸਿੰਘ ਰੋਮਾਣਾ)- ਬਠਿੰਡਾ ’ਚ 15 ਸਾਲਾ ਲੜਕੀ ਨੇ ਸਰਕਾਰੀ ਹਸਪਤਾਲ ਵਿਚ ਬੱਚੀ ਨੂੰ ਜਨਮ ਦਿੱਤਾ ਹੈ। ਦੋਸ਼ ਹੈ ਕਿ ਲੜਕੀ ਦੀ ਮਾਂ ਦੀ ਮੌਤ ਤੋਂ ਬਾਅਦ ਪਿਤਾ ਨੇ ਹੀ ਆਪਣੀ ਨਾਬਾਲਗ ਧੀ ਦਾ ਜਿਨਸੀ ਸ਼ੋਸ਼ਣ ਕੀਤਾ।

ਅਜੀਤ ਡੈਸਕ 11-10-2026
ਬਠਿੰਡਾ, 10 ਅਕਤੂਬਰ (ਪ੍ਰੀਤਪਾਲ ਸਿੰਘ ਰੋਮਾਣਾ)- ਬਠਿੰਡਾ ’ਚ 15 ਸਾਲਾ ਲੜਕੀ ਨੇ ਸਰਕਾਰੀ ਹਸਪਤਾਲ ਵਿਚ ਬੱਚੀ ਨੂੰ ਜਨਮ ਦਿੱਤਾ ਹੈ। ਦੋਸ਼ ਹੈ ਕਿ ਲੜਕੀ ਦੀ ਮਾਂ ਦੀ ਮੌਤ ਤੋਂ ਬਾਅਦ ਪਿਤਾ ਨੇ ਹੀ ਆਪਣੀ ਨਾਬਾਲਗ ਧੀ ਦਾ ਜਿਨਸੀ ਸ਼ੋਸ਼ਣ ਕੀਤਾ। ਪੁਲਿਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਪਿਤਾ ਖ਼ਿਲਾਫ਼ ਪੋਕਸੋ ਐਕਟ ਤੇ ਜਬਰ ਜਨਾਹ ਨਾਲ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਮੁਲਜ਼ਮ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਮਾਂ ਦੀ ਮੌਤ ਤੋਂ ਬਾਅਦ ਨਾਬਾਲਗ ਲੜਕੀ ਆਪਣੀ 20 ਸਾਲਾ ਨੇਤਰਹੀਣ ਵੱਡੀ ਭੈਣ ਨਾਲ ਰਹਿ ਰਹੀ ਸੀ ਅਤੇ ਅਕਸਰ ਦੋਨੋਂ ਘਰ ਅੰਦਰ ਹੀ ਰਹਿੰਦੀਆਂ ਸਨ। ਉਨ੍ਹਾਂ ਨੂੰ ਉਨ੍ਹਾਂ ਦਾ ਪਿਓ ਘਰ ਦੇ ਬਾਹਰੋਂ ਤਾਲਾ ਲਗਾ ਕੇ ਚਲਾ ਜਾਂਦਾ ਸੀ। ਦੋ ਕੁ ਹਫ਼ਤੇ ਪਹਿਲਾਂ ਜਦੋਂ ਲੜਕੀ ਘਰ ਨੇੜੇ ਇਕ ਦੁਕਾਨ ਤੋਂ ਸਾਮਾਨ ਲੈਣ ਗਈ ਤਾਂ ਉਸ ਨੂੰ ਵੇਖ ਕੇ ਗੁਆਂਢ ਵਿਚ ਰਹਿਣ ਵਾਲੀ ਇਕ ਔਰਤ ਨੇ ਉਸ ਨੂੰ ਹਮਦਰਦੀ ਨਾਲ ਪੁੱਛਿਆ। ਇਸ ਦੌਰਾਨ ਲੜਕੀ ਨੇ ਰੌਂਦਿਆਂ ਆਪਣੇ ਨਾਲ ਵਾਪਰੀ ਕਥਿਤ ਘਟਨਾ ਬਾਰੇ ਦੱਸਿਆ। ਔਰਤ ਨੇ ‘ਜਸਟਿਸ ਫ਼ਾਰ ਆਲ ਆਰਗੇਨਾਈਜ਼ੇਸ਼ਨ’ ਨਾਲ ਸੰਪਰਕ ਕੀਤਾ। ਸੰਸਥਾ ਦੇ ਪ੍ਰਧਾਨ ਹਰੀ ਓਮ ਠਾਕੁਰ ਅਤੇ ਹੋਰ ਕਾਰਕੁਨਾਂ ਨੇ ਪੁਲਿਸ ਤੇ ਬਾਲ ਭਲਾਈ ਵਿਭਾਗ ਨਾਲ ਤਾਲਮੇਲ ਕਰਕੇ ਦੋਵਾਂ ਭੈਣਾਂ ਨੂੰ ਘਰ ਵਿਚੋਂ ਸੁਰੱਖਿਅਤ ਬਾਹਰ ਕਢਵਾਇਆ। ਨਾਬਾਲਗ ਲੜਕੀ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਜੱਚਾ-ਬੱਚਾ ਵਾਰਡ ਵਿਚ ਦਾਖ਼ਲ ਕਰਵਾਇਆ ਗਿਆ, ਜਿਥੇ ਉਸ ਨੇ ਇਕ ਬੱਚੀ ਨੂੰ ਜਨਮ ਦਿੱਤਾ। ਪ੍ਰਸ਼ਾਸਨ ਦੀ ਮਦਦ ਨਾਲ ਨਾਬਾਲਗ ਮਾਂ ਅਤੇ ਉਸ ਦੀ ਨਵਜੰਮੀ ਬੱਚੀ ਨੂੰ ਨਾਰੀ ਨਿਕੇਤਨ ਭੇਜ ਦਿੱਤਾ ਗਿਆ, ਜਦੋਂਕਿ ਉਸ ਦੀ ਨੇਤਰਹੀਣ ਭੈਣ ਨੂੰ ਦੇਖਭਾਲ ਲਈ ਸਖੀ ਸੈਂਟਰ/ਸੁਰੱਖਿਆ ਘਰ ਵਿਚ ਰੱਖਿਆ ਗਿਆ ਹੈ। ਇਸ ਸਬੰਧੀ ਥਾਣਾ ਕੈਨਾਲ ਕਾਲੋਨੀ ਦੇ ਐਸ.ਐਚ.ਓ. ਦਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪਿਛਲੀ ਖ਼ਬਰ ਰੂਪ ਕੌਰ ਸੰਧੂ ਨੇ ਵੀਡੀਓ ਜਾਰੀ ਕਰਕੇ ਅਕਾਲੀ ਆਗੂ ਤੇ ਸ਼ੋਮਣੀ ਕਮੇਟੀ ਮੈਂਬਰ ’ਤੇ ਦੁਹਰਾਏ ਦੋਸ਼ ਅਗਲੀ ਖ਼ਬਰ ਅਮਰੀਕਾ ਦੀ ਅਸਲ ਤਾਕਤ ਆਮ ਨਾਗਰਿਕ - ਬਰਾਕ ਓਬਾਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।