17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

- ਬੀ.ਡਬਲਯੂ.ਐਫ. ਜੂਨੀਅਰ ਚੈਂਪੀਅਨਸ਼ਿਪ- ਜਗਸ਼ੇਰ ਸਿੰਘ ਖੰਗੂੜਾ ਨੇ ਜਿੱਤਿਆ ਕਾਂਸੀ ਦਾ ਤਗਮਾ

ਕਾਹਿਰਾ, 16 ਅਕਤੂਬਰ (ਏਜੰਸੀ)-ਜਗਸ਼ੇਰ ਸਿੰਘ ਖੰਗੂੜਾ ਨੂੰ ਕਾਹਿਰਾ ਵਿਖੇ ਚਲ ਰਹੀ ਬੀ. ਡਬਲਯੂ.

ਜੇਤੂ ਕਾਂਸੀ ਦੇ ਤਗਮੇ ਨਾਲ ਜਗਸ਼ੇਰ ਸਿੰਘ ਖੰਗੂੜਾ। 17-10-2026
ਕਾਹਿਰਾ, 16 ਅਕਤੂਬਰ (ਏਜੰਸੀ)-ਜਗਸ਼ੇਰ ਸਿੰਘ ਖੰਗੂੜਾ ਨੂੰ ਕਾਹਿਰਾ ਵਿਖੇ ਚਲ ਰਹੀ ਬੀ.ਡਬਲਯੂ.ਐਫ. ਵਰਲਡ ਜੂਨੀਅਰ ਚੈਂਪੀਅਨਸ਼ਿਪ 2026 ਵਿਚ ਕਾਂਸੀ ਦੇ ਤਗਮੇ ਨਾਲ ਹੀ ਸਬਰ ਕਰਨਾ ਪਿਆ। ਲੜਕਿਆਂ ਦੇ ਸਿੰਗਲਜ਼ ਸੈਮੀਫਾਈਨਲ ਵਿਚ ਉਸ ਨੂੰ ਇੰਡੋਨੇਸ਼ੀਆ ਦੇ ਰਾਦਿਤਿਆ ਬਯੂ ਵਰਧਾਨਾ ਹੱਥੋਂ 6-15, 15-13, 3-15 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ, 14ਵਾਂ ਦਰਜਾ ਪ੍ਰਾਪਤ ਖੰਗੂੜਾ ਨੇ ‘ਰਾਊਂਡ ਆਫ਼ 16’ (16 ਖਿਡਾਰੀਆਂ ਦੇ ਦੌਰ) ਵਿਚ ਮਲੇਸ਼ੀਆ ਦੇ ਲੀ ਕਿਆਨ ਚੋਂਗ ਨੂੰ 15-9, 15-8 ਨਾਲ ਹਰਾਇਆ ਸੀ, ਜਦੋਂਕਿ ਕੁਆਰਟਰ ਫਾਈਨਲ ਵਿਚ ਚਾਈਨੀਜ਼ ਤਾਈਪੇ ਦੇ ਯੁਆਨ-ਸਿਊ ਜੁਆਂਗ ਨੂੰ ਮਾਤ ਦੇ ਕੇ ਆਖਰੀ ਚਾਰ ਵਿਚ ਜਗ੍ਹਾ ਬਣਾਈ ਸੀ। ਲੜਕੀਆਂ ਦੇ ਸਿੰਗਲਜ਼ ਵਿਚ ਸ਼ੈਨਾ ਮਨੀਮੁਥੂ ਨੇ ਜਪਾਨ ਦੀ ਯੂਰੀਕਾ ਨਾਗਾਫੁਚੀ ਨੂੰ 15-13, 15-12 ਨਾਲ ਹਰਾ ਕੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ। ਹਾਲਾਂਕਿ, ਚੀਨ ਦੀ ਯਿਨ ਯੀ ਕਿੰਗ ਹੱਥੋਂ 5-15, 8-15 ਦੀ ਹਾਰ ਨਾਲ ਉਸ ਦਾ ਸਫ਼ਰ ਇਥੇ ਹੀ ਸਮਾਪਤ ਹੋ ਗਿਆ।ਤਨਵੀ ਪਤਰੀ ਨੂੰ ਜਪਾਨ ਦੀ ਨਿਜਿਕਾ ਕਾਮਾਤਾ ਤੋਂ 13-15, 9-15 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜਦਕਿ ਤਨਵੀ ਰੈੱਡੀ ਅੰਦਲੂਰੀ ‘ਰਾਊਂਡ ਆਫ਼ 16’ ਵਿਚ ਹਾਂਗਕਾਂਗ ਦੀ ਇਪ ਸੁਮ ਯਾਉ ਤੋਂ 11-15, 6-15 ਦੀ ਹਾਰ ਮਿਲੀ।
ਪਿਛਲੀ ਖ਼ਬਰ ਰੂਪ ਕੌਰ ਸੰਧੂ ਨੇ ਹੁਣ ਸੋਸ਼ਲ ਮੀਡੀਆ ਰਾਹੀਂ ਇਕ ਹੋਰ ਪੀੜਤ ਬੀਬੀ ਨਾਲ ਧਾਰਮਿਕ ਵਿਅਕਤੀਆਂ ਦੁਆਰਾ ਜਬਰ ਜਨਾਹ ਦਾ ਮਾਮਲਾ ਉਠ... ਅਗਲੀ ਖ਼ਬਰ ਦੀਪਕ ਬਾਲੀ ਨੂੰ ਜਲੰਧਰ ਛਾਉਣੀ ਹਲਕੇ ਦਾ ਇੰਚਾਰਜ ਲਾਏ ਜਾਣ ਦਾ ਵਿਰੋਧ-‘ਆਪ’ ਦੇ 10 ਬਲਾਕ ਪ੍ਰਧਾਨਾਂ ਵਲੋਂ ਅਸਤੀਫ਼ੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।