17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਰੂਪ ਕੌਰ ਸੰਧੂ ਨੇ ਹੁਣ ਸੋਸ਼ਲ ਮੀਡੀਆ ਰਾਹੀਂ ਇਕ ਹੋਰ ਪੀੜਤ ਬੀਬੀ ਨਾਲ ਧਾਰਮਿਕ ਵਿਅਕਤੀਆਂ ਦੁਆਰਾ ਜਬਰ ਜਨਾਹ ਦਾ ਮਾਮਲਾ ਉਠਾਇਆ

ਅੰਮ੍ਰਿਤਸਰ, 16 ਅਕਤੂਬਰ (ਜਸਵੰਤ ਸਿੰਘ ਜੱਸ)-ਮਹਿਲਾ ਆਗੂ ਬੀਬਾ ਰੂਪ ਕੌਰ ਸੰਧੂ ਨੇ ਹੁਣ ਇਕ ਹੋਰ ਬੀਬੀ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਰੂ-ਬਰੂ ਕਰਦਿਆਂ ਇਕ ਨਿਹੰਗ ਸਿੰਘ ਆਗੂ ਅਤੇ ਇਕ ਕਥਾਵਾਚਕ (ਵੀਡੀਓ ਦੋਸ਼ਾਂ ਵਿਚ ਨਾਂਅ ਵੀ ਸ਼ਾਮਿਲ ਹਨ) ’ਤੇ ਕਥਿਤ ਜਬਰ ਜਨਾਹ ਕਰਨ ਅਤੇ ਵਧੀਕੀ ਕਰਨ ਦੇ ਗੰਭੀਰ ਦੋਸ਼ ਲਾਏ ਹਨ। ਜਾਰੀ ਵੀਡੀਓ ਵਿਚ ਰੂਪ ਕੌਰ ਸੰਧੂ ਨੇ ਦੋਸ਼ ਲਾਏ ਕਿ ਨਿਹੰਗ ਸਿੰਘ ਬਾਣੇ ਵਿਚ ਇਕ ਵਿਅਕਤੀ ਵਲੋਂ ਅਤੇ ਸ੍ਰੀ ਮੰਜੀ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਕਥਾਵਾਚਕ ਤੇ ਸਿੱਖ ਪ੍ਰਚਾਰਕ ਵਲੋਂ ਦਲਿਤ ਸਮਾਜ ਨਾਲ ਸਬੰਧਤ ਹੀ ਇਕ ਅੰਮ੍ਰਿਤਧਾਰੀ ਬੀਬੀ ਨਾਲ ਕਥਿਤ ਜਬਰ ਜਨਾਹ ਕੀਤਾ ਗਿਆ।

ਬੀਬੀ ਰੂਪ ਕੌਰ ਸੰਧੂ ਪੀੜਤ ਔਰਤ ਨਾਲ ਵੀਡੀਓ ’ਚ ਨਜ਼ਰ ਆ ਰਹੇ ਹਨ। ਅਜੀਤ ਤਸਵੀਰ 17-10-2026
ਅੰਮ੍ਰਿਤਸਰ, 16 ਅਕਤੂਬਰ (ਜਸਵੰਤ ਸਿੰਘ ਜੱਸ)-ਮਹਿਲਾ ਆਗੂ ਬੀਬਾ ਰੂਪ ਕੌਰ ਸੰਧੂ ਨੇ ਹੁਣ ਇਕ ਹੋਰ ਬੀਬੀ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਰੂ-ਬਰੂ ਕਰਦਿਆਂ ਇਕ ਨਿਹੰਗ ਸਿੰਘ ਆਗੂ ਅਤੇ ਇਕ ਕਥਾਵਾਚਕ (ਵੀਡੀਓ ਦੋਸ਼ਾਂ ਵਿਚ ਨਾਂਅ ਵੀ ਸ਼ਾਮਿਲ ਹਨ) ’ਤੇ ਕਥਿਤ ਜਬਰ ਜਨਾਹ ਕਰਨ ਅਤੇ ਵਧੀਕੀ ਕਰਨ ਦੇ ਗੰਭੀਰ ਦੋਸ਼ ਲਾਏ ਹਨ। ਜਾਰੀ ਵੀਡੀਓ ਵਿਚ ਰੂਪ ਕੌਰ ਸੰਧੂ ਨੇ ਦੋਸ਼ ਲਾਏ ਕਿ ਨਿਹੰਗ ਸਿੰਘ ਬਾਣੇ ਵਿਚ ਇਕ ਵਿਅਕਤੀ ਵਲੋਂ ਅਤੇ ਸ੍ਰੀ ਮੰਜੀ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਕਥਾਵਾਚਕ ਤੇ ਸਿੱਖ ਪ੍ਰਚਾਰਕ ਵਲੋਂ ਦਲਿਤ ਸਮਾਜ ਨਾਲ ਸਬੰਧਤ ਹੀ ਇਕ ਅੰਮ੍ਰਿਤਧਾਰੀ ਬੀਬੀ ਨਾਲ ਕਥਿਤ ਜਬਰ ਜਨਾਹ ਕੀਤਾ ਗਿਆ। ਪੀੜ੍ਹਤ ਬੀਬੀ ਨੇ ਦੋਸ਼ ਲਾਇਆ ਕਿ ਉਕਤ ਨਿਹੰਗ ਸਿੰਘ ਦੇ ਉਹ ਸੰਨ੍ਹ 2021 ਵਿਚ ਕਿਸੇ ਕਾਰਨ ਸੰਪਰਕ ਵਿਚ ਆਈ ਸੀ ਤੇ ਉਦੋਂ ਵਿਸਾਖੀ ਵਾਲੇ ਦਿਨ ਡਰਾ ਧਮਕਾ ਕੇ ਉਸ ਵਲੋਂ ਕਥਿੱਤ ਤੌਰ ’ਤੇ ਇਕ ਧਾਰਮਿਕ ਅਸਥਾਨ ’ਤੇ ਉਸ ਨਾਲ ਜਬਰ ਜਨਾਹ ਕੀਤਾ ਗਿਆ ਤੇ ਉਸਨੇ ਉਸ ਵਿਰੁੱਧ ਪਰਚਾ ਵੀ ਦਰਜ ਕਰਾਇਆ ਸੀ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਇਸੇ ਮਾਮਲੇ ਵਿਚ ਸ੍ਰੀ ਦਰਬਾਰ ਸਾਹਿਬ ਦੇ ਇਕ ਤਤਕਾਲੀ ਕਥਾਵਾਚਕ ਤੇ ਪ੍ਰਚਾਰਕ ਨੇ ਵੀ ਉਸ ਨਾਲ ਵਧੀਕੀ ਕਰਦਿਆਂ ਉਸ ਦੀਆਂ ਨਿੱਜੀ ਤਸਵੀਰਾਂ ਜਨਤਕ ਕਰਕੇ ਨੀਵੇਂ ਪੱਧਰ ਦੀ ਹਰਕਤ ਕੀਤੀ। ਇਸੇ ਦੌਰਾਨ ਬੀਬੀ ਰੂਪ ਕੌਰ ਸੰਧੂ ਨੇ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਦਾ ਤੁਰੰਤ ਗੰਭੀਰ ਨੋਟਿਸ ਲਿਆ ਜਾਵੇ ਤੇ ਉਕਤ ਨਿਹੰਗ ਸਿੰਘ ਨੂੰ ਪੰਥ ਵਿਚੋਂ ਛੇਕਿਆ ਜਾਵੇ ਤੇ ਉਕਤ ਕਥਾਵਾਚਕ ਨੂੰ ਤਲਬ ਕਰਕੇ ਉਸ ਵਿਰੁੱਧ ਵੀ ਕਾਰਵਾਈ ਕੀਤੀ ਜਾਵੇ।
ਪਿਛਲੀ ਖ਼ਬਰ ‘ਥਾਪੀ’ ਫ਼ਿਲਮ ਦੇ ਪ੍ਰੀਮੀਅਰ ਸ਼ੋਅ ਮੌਕੇ ਮੁਹਾਲੀ ਵਿਖੇ ਫ਼ਿਲਮ ਦੀ ਸਟਾਰ ਕਾਸਟ ਨੇ ਲਾਈਆਂ ਰੌਣਕਾਂ ਅਗਲੀ ਖ਼ਬਰ - ਬੀ.ਡਬਲਯੂ.ਐਫ. ਜੂਨੀਅਰ ਚੈਂਪੀਅਨਸ਼ਿਪ- ਜਗਸ਼ੇਰ ਸਿੰਘ ਖੰਗੂੜਾ ਨੇ ਜਿੱਤਿਆ ਕਾਂਸੀ ਦਾ ਤਗਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।