24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

645 ਕਰੋੜ ਦੇ ਆਈ.ਡੀ.ਐੱਫ.ਸੀ. ਫਸਟ ਬੈਂਕ ਘੁਟਾਲੇ ’ਚ ਸਾਵਨ ਜਵੈਲਰਜ਼ ਦਾ ਭਾਈਵਾਲ ਗ੍ਰਿਫ਼ਤਾਰ

ਚੰਡੀਗੜ੍ਹ, 23 ਅਕਤੂਬਰ (ਕਪਿਲ ਵਧਵਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.)

ਅਜੀਤ ਡੈਸਕ 24-10-2026
ਚੰਡੀਗੜ੍ਹ, 23 ਅਕਤੂਬਰ (ਕਪਿਲ ਵਧਵਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਚੰਡੀਗੜ੍ਹ ਜ਼ੋਨਲ ਦਫ਼ਤਰ-2 ਨੇ 645 ਕਰੋੜ ਦੇ ਆਈ.ਡੀ.ਐੱਫ.ਸੀ. ਫਸਟ ਬੈਂਕ ਘੁਟਾਲੇ ਨਾਲ ਜੁੜੇ ਹਵਾਲਾ ਰਾਸ਼ੀ ਮਾਮਲੇ ਵਿਚ ਸਾਵਨ ਜਵੈਲਰਜ਼ ਦੇ ਭਾਈਵਾਲ ਰਾਜਨ ਸਿੰਘ ਕਟੋਦੀਆ ਨੂੰ ਗ੍ਰਿਫ਼ਤਾਰ ਕੀਤਾ ਹੈ। ਈ.ਡੀ. ਨੇ 22 ਅਕਤੂਬਰ ਨੂੰ ਵਿਸ਼ੇਸ਼ ਅਦਾਲਤ (ਪੀ.ਐੱਮ.ਐੱਲ.ਏ.) ਵਿਚ ਪੇਸ਼ੀ ਤੋਂ ਬਾਅਦ ਉਸ ਦਾ ਚਾਰ ਦਿਨਾਂ ਦਾ ਹਿਰਾਸਤੀ ਰਿਮਾਂਡ ਹਾਸਲ ਕੀਤਾ ਹੈ। ਈ.ਡੀ. ਅਨੁਸਾਰ ਰਾਜਨ ਸਿੰਘ ਕਟੋਦੀਆ ਸੈਕਟਰ-35ਸੀ ਦੀ ਅੰਦਰਲੀ ਮਾਰਕੀਟ ਸਥਿਤ ਸਾਵਨ ਜਵੈਲਰਜ਼ ਦਾ ਸਰਗਰਮ ਪ੍ਰਬੰਧਕੀ ਭਾਈਵਾਲ ਹੈ। ਉਸ ’ਤੇ ਮੁੱਖ ਮੁਲਜ਼ਮ ਰਿਭਵ ਰਿਸ਼ੀ ਅਤੇ ਹੋਰਨਾਂ ਨਾਲ ਕਥਿਤ ਸਾਜ਼ਿਸ਼ ਰਚ ਕੇ ਹਰਿਆਣਾ ਸਰਕਾਰ ਦੇ ਵੱਖ-ਵੱਖ ਵਿਭਾਗਾਂ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਸਰਕਾਰੀ ਫ਼ੰਡਾਂ ਦੀ ਦੁਰਵਰਤੋਂ ਕਰਨ ਦਾ ਦੋਸ਼ ਹੈ। ਈ.ਡੀ. ਇਸ ਮਾਮਲੇ ਵਿਚ ਪਹਿਲਾਂ ਹੀ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਜਾਂਚ ਦੌਰਾਨ ਲਗਭਗ 225 ਕਰੋੜ ਦੀਆਂ ਚੱਲ ਅਤੇ ਅਚੱਲ ਜਾਇਦਾਦਾਂ ਕੁਰਕ ਕਰਨ ਦੇ ਨਾਲ-ਨਾਲ ਜ਼ਬਤ ਅਤੇ ਫ਼ਰੀਜ ਵੀ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ 14 ਮੁਲਜ਼ਮਾਂ ਖ਼ਿਲਾਫ਼ ਵਿਸ਼ੇਸ਼ ਅਦਾਲਤ ਵਿਚ ਪ੍ਰੋਸੀਕਿਊਸ਼ਨ ਸ਼ਿਕਾਇਤ ਦਾਇਰ ਕੀਤੀ ਜਾ ਚੁੱਕੀ ਹੈ। ਈ.ਡੀ. ਵਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ 30 ਨੂੰ ਅਗਲੀ ਖ਼ਬਰ ਕੱਲ੍ਹ ਤੋਂ ਬਦਲੇਗਾ ਆਦਮਪੁਰ-ਮੁੰਬਈ ਇੰਡੀਗੋ ਉਡਾਣ ਦਾ ਸਮਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।