26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਭੈਣ ਨੂੰ ਪ੍ਰੇਸ਼ਾਨ ਕਰਨ ਵਾਲੇ ਨੌਜਵਾਨ ਦਾ ਭਰਾਵਾਂ ਵਲੋਂ ਕਤਲ

ਪਟਿਆਲਾ, 25 ਅਕਤੂਬਰ (ਮਨਦੀਪ ਸਿੰਘ ਖਰੌੜ)-ਵਿਦੇਸ਼ ਰਹਿੰਦੀ ਭੈਣ ਨੂੰ ਤੰਗ ਕਰਨ ਤੋਂ ਨਾ ਹਟਣ ਵਾਲੇ ਇਕ ਵਿਅਕਤੀ ਦਾ ਭਰਾਵਾਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ’ਚ ਐਸ.

ਅਜੀਤ ਡੈਸਕ 26-10-2026
ਪਟਿਆਲਾ, 25 ਅਕਤੂਬਰ (ਮਨਦੀਪ ਸਿੰਘ ਖਰੌੜ)-ਵਿਦੇਸ਼ ਰਹਿੰਦੀ ਭੈਣ ਨੂੰ ਤੰਗ ਕਰਨ ਤੋਂ ਨਾ ਹਟਣ ਵਾਲੇ ਇਕ ਵਿਅਕਤੀ ਦਾ ਭਰਾਵਾਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ’ਚ ਐਸ.ਪੀ. (ਡੀ) ਰਾਜੇਸ਼ ਛਿੱਬਰ ਦੀ ਟੀਮ ਨੇ ਕਤਲ ਨੂੰ ਅੰਜਾਮ ਦੇਣ ਵਾਲੇ ਗੁਰਸੇਵਕ ਸਿੰਘ, ਜਗਜੀਤ ਸਿੰਘ, ਸਹਿਜਵੀਰ ਸਿੰਘ ਵਾਸੀ ਜ਼ਿਲ੍ਹਾ ਪਟਿਆਲਾ ਨੂੰ ਕਾਬੂ ਕਰਕੇ ਕੇਸ ਦਰਜ ਕਰ ਲਿਆ ਹੈ । ਇਸ ਸੰਬੰਧੀ ਐਸ.ਪੀ. (ਡੀ) ਰਾਜੇਸ਼ ਛਿੱਬਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮ੍ਰਿਤਕ ਨਵਾਬ ਖ਼ਾਨ ਉਕਤ ਮੁਲਜ਼ਮਾਂ ਦੀ ਭੈਣ ਨੂੰ ਤੰਗ ਪ੍ਰੇਸ਼ਾਨ ਕਰਦਾ ਆ ਰਿਹਾ ਸੀ, ਜਿਹੜੀ ਕਿ ਵਿਦੇਸ਼ ਰਹਿੰਦੀ ਹੈ। ਜਦੋਂ ਉਹ ਭਰਾਵਾਂ ਵਲੋਂ ਕਹਿਣ ’ਤੇ ਵੀ ਅਜਿਹਾ ਕਰਨ ਤੋਂ ਨਾ ਹਟਿਆ ਤਾਂ ਤਿੰਨੋਂ ਮੁਲਜ਼ਮਾਂ ਨੇ ਉਸ ਨੂੰ ਡਕਾਲਾ ਲਾਗੇ ਤੋਂ ਗੱਡੀ ’ਚ ਸੁੱਟ ਲਿਆ ਤੇ ਉਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਬਾਅਦ ’ਚ ਉਸ ਦੀ ਲਾਸ਼ ਕਾਲਾ ਝਾੜ ਨੇੜੇ ਇਕ ਗੰਦੇ ਨਾਲੇ ’ਚ ਸੁੱਟ ਕੇ ਫ਼ਰਾਰ ਹੋ ਗਏ । ਐਸ.ਪੀ. (ਡੀ) ਛਿੱਬਰ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਡੀ.ਐਸ.ਪੀ. ਸਮਾਣਾ ਫ਼ਤਿਹ ਸਿੰਘ ਬਰਾੜ, ਸੀ.ਆਈ.ਏ. ਇੰਚਾਰਜ ਸਿਮਰਨਜੀਤ ਸਿੰਘ ਸ਼ੇਰਗਿੱਲ, ਸੀ.ਆਈ.ਏ. ਇੰਚਾਰਜ ਅੰਕੁਰਦੀਪ ਸਿੰਘ ਅਤੇ ਥਾਣਾ ਪਸਿਆਣਾ ਦੇ ਮੁਖੀ ਪਵਿੱਤਰ ਸਿੰਘ ਦੀ ਟੀਮ ਦਾ ਗਠਨ ਕੀਤਾ ਗਿਆ ਸੀ, ਜਿਨਾਂ ਉਕਤ ਤਿੰਨੋਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ।
ਪਿਛਲੀ ਖ਼ਬਰ ਫ਼ੌਜ ਤੇ ਆਈ. ਐੱਸ. ਆਈ. ਦੀ ਸਰਪ੍ਰਸਤੀ ’ਚ ਵਧੇ ਫੁੱਲੇ ਜਮਾਤ-ਉਲ-ਅਹਰਾਰ ਸੰਗਠਨ ਤੋਂ ਪਾਕਿ ਬਣਾ ਰਿਹਾ ਦੂਰੀ ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਮਾਮਲੇ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਵਲੋਂ ਰੋਸ ਮੁਜ਼ਾਹਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।