ਪਿੰਡ ਮਾਣਕ ਦੇ 20ਵੇਂ ਵਿਆਹ ਸਮਾਗਮ ਲਈ ਧੀਆਂ ਨੂੰ ‘ਸੁਹਾਗ-ਚੂੜੇ ਤੇ ਸੂਟ ਵੰਡੇੇ’
ਲੋਹੀਆਂ ਖਾਸ, 25 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਜਲੰਧਰ ਜ਼ਿਲ੍ਹੇ ਦੇ ਬਲਾਕ ਲੋਹੀਆਂ ਵਿਚਲੇ ਪਿੰਡ ਮਾਣਕ ’ਚ ਲੋੜਵੰਦਾਂ ਦੇ ਵਿਆਹ ਸਮਾਗਮ ਆਰੰਭ ਕਰਨ ਵਾਲੇ ਮੁੱਖ ਪ੍ਰਬੰਧਕ ਤੇ ਪਿੰਡ ਮਾਣਕ ਦੇ ਲੰਬਾ ਸਮਾਂ ਸਰਪੰਚ ਰਹੇ ਸਵ: ਸੁਰਿੰਦਰ ਕੌਰ ਢਿੱਲੋਂ ਦੀ ਮਿੱਠੀ ਯਾਦ ਨੂੰ ਸਮਰਪਿਤ’ ਹੁੰਦਿਆਂ ‘ਯੁਵਕ ਸੇਵਾਵਾਂ ਕਲੱਬ (ਰਜ਼ਿ:) ਪਿੰਡ ਮਾਣਕ’ ਵਲੋਂ ਕਰਵਾਏ ਜਾ ਰਹੇ ‘20ਵੇਂ ਸਮੂਹਿਕ ਵਿਆਹ ਸਮਾਗਮਾਂ’ ’ਚ 21 ਲੜਕੀਆਂ ਦੇ ਵਿਆਹ ਬੁੱਕ ਕਰਵਾਉਣ ਵਾਲੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਲਈ ਸੁਹਾਗ ਦੇ ਚੂੜੇ, ਕਲੀਰੇ, ਸੰਦੂਰ-ਮਹਿੰਦੀ ਤੇ ਲਾਲ ਸੂਹੇ-ਸੂਟ ਆਦਿ ਸਾਮਾਨ ਵੰਡੇ ਜਾਣ ਨਾਲ 31 ਅਕਤੂਬਰ ਨੂੰ ਹੋਣ ਵਾਲੇ ਸਮੂਹਿਕ ਵਿਆਹ ਸਮਾਗਮ ਦੀਆਂ ਰੌਣਕਾਂ ਆਰੰਭ ਹੋ ਗਈਆਂ ਹਨ | ਵਿਆਹਾਂ ਸੰਬੰਧੀ ਰਖਵਾਏ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਸ਼ਗਨਾਂ ਦੇ ਸੂਟ ਚੂੜੇ ਆਦਿ ਵੰਡਣ ਦੀਆਂ ਰਸਮਾਂ ਨਿਭਾਉਣ ਮੌਕੇ ਸਮਾਗਮ ਦੇ ਮੁੱਖ ਪ੍ਰਬੰਧਕ ਕੁਲਵਿੰਦਰ ਸਿੰਘ ਥਿਆੜਾ ਸੇਵਾ ਮੁਕਤ ਐੱਸ. ਐੱਸ.
ਲੋਹੀਆਂ ਖਾਸ, 25 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਜਲੰਧਰ ਜ਼ਿਲ੍ਹੇ ਦੇ ਬਲਾਕ ਲੋਹੀਆਂ ਵਿਚਲੇ ਪਿੰਡ ਮਾਣਕ ’ਚ ਲੋੜਵੰਦਾਂ ਦੇ ਵਿਆਹ ਸਮਾਗਮ ਆਰੰਭ ਕਰਨ ਵਾਲੇ ਮੁੱਖ ਪ੍ਰਬੰਧਕ ਤੇ ਪਿੰਡ ਮਾਣਕ ਦੇ ਲੰਬਾ ਸਮਾਂ ਸਰਪੰਚ ਰਹੇ ਸਵ: ਸੁਰਿੰਦਰ ਕੌਰ ਢਿੱਲੋਂ ਦੀ ਮਿੱਠੀ ਯਾਦ ਨੂੰ ਸਮਰਪਿਤ’ ਹੁੰਦਿਆਂ ‘ਯੁਵਕ ਸੇਵਾਵਾਂ ਕਲੱਬ (ਰਜ਼ਿ:) ਪਿੰਡ ਮਾਣਕ’ ਵਲੋਂ ਕਰਵਾਏ ਜਾ ਰਹੇ ‘20ਵੇਂ ਸਮੂਹਿਕ ਵਿਆਹ ਸਮਾਗਮਾਂ’ ’ਚ 21 ਲੜਕੀਆਂ ਦੇ ਵਿਆਹ ਬੁੱਕ ਕਰਵਾਉਣ ਵਾਲੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਲਈ ਸੁਹਾਗ ਦੇ ਚੂੜੇ, ਕਲੀਰੇ, ਸੰਦੂਰ-ਮਹਿੰਦੀ ਤੇ ਲਾਲ ਸੂਹੇ-ਸੂਟ ਆਦਿ ਸਾਮਾਨ ਵੰਡੇ ਜਾਣ ਨਾਲ 31 ਅਕਤੂਬਰ ਨੂੰ ਹੋਣ ਵਾਲੇ ਸਮੂਹਿਕ ਵਿਆਹ ਸਮਾਗਮ ਦੀਆਂ ਰੌਣਕਾਂ ਆਰੰਭ ਹੋ ਗਈਆਂ ਹਨ | ਵਿਆਹਾਂ ਸੰਬੰਧੀ ਰਖਵਾਏ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਸ਼ਗਨਾਂ ਦੇ ਸੂਟ ਚੂੜੇ ਆਦਿ ਵੰਡਣ ਦੀਆਂ ਰਸਮਾਂ ਨਿਭਾਉਣ ਮੌਕੇ ਸਮਾਗਮ ਦੇ ਮੁੱਖ ਪ੍ਰਬੰਧਕ ਕੁਲਵਿੰਦਰ ਸਿੰਘ ਥਿਆੜਾ ਸੇਵਾ ਮੁਕਤ ਐੱਸ.ਐੱਸ.ਪੀ., ਗੁਰਨਾਮ ਸਿੰਘ ਢਿੱਲੋਂ ਯੂ.ਕੇ., ਰਿਟਾ. ਕਾਨੂੰਗੋ ਨਰਵਿੰਦਰਜੀਤ ਸਿੰਘ, ਹਰਬੰਸ ਸਿੰਘ ਗੌਂਸਲ, ਹਰਜਿੰਦਰ ਸਿੰਘ ਲਾਡਾ ਕੌਂਸਲਰ ਜਲੰਧਰ, ਸਾ. ਚੇਅਰਮੈਨ ਸੁਰਿੰਦਰਜੀਤ ਸਿੰਘ ਚੱਠਾ, ਕਾਨੂੰਗੋ ਕਮਲਜੀਤ ਸਿੰਘ ਮਾਣਕ, ਜਸਵੀਰ ਸਿੰਘ ਸੰਘਾ ਯੂ.ਕੇ., ਜਸਵੀਰ ਸਿੰਘ ਢਿੱਲੋਂ, ਸਰਪੰਚ ਬਲਬੀਰ ਸਿੰਘ ਰੰਗੀਲਪੁਰ, ਸਰਪੰਚ ਬਿੱਕਰ ਸਿੰਘ, ਗੁ: ਪ੍ਰਧਾਨ ਕੁਲਦੀਪ ਸਿੰਘ, ਸੁਰਿੰਦਰ ਸਿੰਘ, ਨਿਰਮਲ ਸਿੰਘ ਢਿੱਲੋਂ, ਗੁਰਦੀਪ ਸਿੰਘ, ਅਵਤਾਰ ਸਿੰਘ, ਬਲਵੰਤ ਸਿੰਘ ਸੰਗਰ ਸਮੇਤ ਐੱਨ. ਆਰ. ਆਈ. ਮਹਿਮਾਨਾਂ, ਕਮੇਟੀ ਮੈਂਬਰਾਂ ਤੇ ਸਹਿਯੋਗੀਆਂ ਸਮੇਤ ਹੋਰ ਪਤਵੰਤੇ ਵੀ ਹਾਜਰ ਸਨ| ਇਸ ਮੌਕੇ ਮੁੱਖ ਪ੍ਰਬੰਧਕ ਕੁਲਵਿੰਦਰ ਸਿੰਘ ਥਿਆੜਾ ਸੇਵਾ ਮੁਕਤ ਐੱਸ.ਐੱਸ.ਪੀ. ਤੇ ਰਿਟਾ. ਕਾਨੂੰਗੋ ਨਰਵਿੰਦਰਜੀਤ ਸਿੰਘ, ਗੁਰਨਾਮ ਸਿੰਘ ਢਿੱਲੋਂ ਯੂ.ਕੇ. ਨੇ ‘ਹਾਜ਼ਰ 21 ਪਰਿਵਾਰਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ 31 ਅਕਤੂਬਰ ਨੂੰ ਹੋਣ ਵਾਲੇ ਸਮੂਹਿਕ ਵਿਆਹ ਸਮਾਗਮਾਂ ’ਚ ਉਹ ਆਪਣੇ 11 ਬਰਾਤੀ ਤੇ ਮੇਲੀਆਂ ਨੂੰ ਨਾਲ ਲੈ ਕੇ ਠੀਕ 9 ਵਜੇ ਵਿਆਹ ਸਮਾਗਮਾਂ ’ਚ ਪਿੰਡ ਮਾਣਕ ਵਿਖੇ ਪੁੱਜ ਜਾਣ ਕਿਉਂਕਿ ਅਨੰਦ ਕਾਰਜਾਂ ਦੀ ਰਸਮ 12 ਵਜੇ ਤੋਂ ਪਹਿਲਾਂ ਕੀਤੀ ਜਾਵੇਗੀ।