30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਪਾਕਿ ’ ਚ ਹਿੰਦੂਆਂ ’ ਤੇ ਹੋ ਰਹੇ ਅੱਤਿਆਚਾਰਾਂ ਦਾ ਪਰਦਾਫ਼ਾਸ਼ ਕਰਦੀ ਅਹਿਮ ਰਿਪੋਰਟ ਬ੍ਰਿਟਿਸ਼ ਸੰਸਦ ’ ਚ ਪੇਸ਼

ਅੰਮ੍ਰਿਤਸਰ, 29 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ’ਚ ਧਾਰਮਿਕ ਘੱਟ-ਗਿਣਤੀਆਂ ਦੀ ਮਾੜੀ ਹਾਲਤ ਅਤੇ ਉਨ੍ਹਾਂ ’ਤੇ ਹੋ ਰਹੇ ਅੱਤਿਆਚਾਰਾਂ ਦਾ ਪਰਦਾਫਾਸ਼ ਕਰਦੀ ਅਹਿਮ ਰਿਪੋਰਟ ਬ੍ਰਿਟਿਸ਼ ਸੰਸਦ ’ਚ ਪੇਸ਼ ਕੀਤੀ ਗਈ ਹੈ। ਪਰਵਾਸੀ ਜਥੇਬੰਦੀ ‘ਇਨਸਾਈਟ ਯੂ.

ਅਜੀਤ ਡੈਸਕ 30-10-2026
ਅੰਮ੍ਰਿਤਸਰ, 29 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ’ਚ ਧਾਰਮਿਕ ਘੱਟ-ਗਿਣਤੀਆਂ ਦੀ ਮਾੜੀ ਹਾਲਤ ਅਤੇ ਉਨ੍ਹਾਂ ’ਤੇ ਹੋ ਰਹੇ ਅੱਤਿਆਚਾਰਾਂ ਦਾ ਪਰਦਾਫਾਸ਼ ਕਰਦੀ ਅਹਿਮ ਰਿਪੋਰਟ ਬ੍ਰਿਟਿਸ਼ ਸੰਸਦ ’ਚ ਪੇਸ਼ ਕੀਤੀ ਗਈ ਹੈ। ਪਰਵਾਸੀ ਜਥੇਬੰਦੀ ‘ਇਨਸਾਈਟ ਯੂ. ਕੇ.’ ਨੇ ਬ੍ਰਿਟਿਸ਼ ਹਿੰਦੂਆਂ ਦੇ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਸਾਹਮਣੇ ‘ਪਾਕਿਸਤਾਨ ’ਚ ਹਿੰਦੂਆਂ ਦਾ ਧਾਰਮਿਕ ਸ਼ੋਸ਼ਣ’ ਸਿਰਲੇਖ ਹੇਠ ਠੋਸ ਦਸਤਾਵੇਜ਼ ਅਤੇ ਗਵਾਹੀਆਂ ਰੱਖੀਆਂ, ਜਿਨ੍ਹਾਂ ਤੋਂ ਸਾਹਮਣੇ ਆਇਆ ਹੈ ਕਿ ਕਿਸ ਤਰ੍ਹਾਂ ਯੋਜਨਾਬੱਧ ਢੰਗ ਨਾਲ ਹਿੰਦੂਆਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਦੀ ਆਬਾਦੀ ਨੂੰ ਖ਼ਤਮ ਕਰਨ ਦੇ ਯਤਨ ਕੀਤੇ ਗਏ। ਰਿਪੋਰਟ ਦੇ ਅੰਕੜਿਆਂ ਮੁਤਾਬਿਕ ਵੰਡ ਤੋਂ ਬਾਅਦ ਪਾਕਿ ’ਚ ਹਿੰਦੂਆਂ ਦੀ ਆਬਾਦੀ ਤੇਜ਼ੀ ਨਾਲ ਘਟੀ ਅਤੇ ਅੱਜ ਪਾਕਿਸਤਾਨ ਦੀ ਕੁੱਲ ਆਬਾਦੀ ’ਚ ਹਿੰਦੂਆਂ ਦੀ ਹਿੱਸੇਦਾਰੀ 2 ਫ਼ੀਸਦੀ ਤੋਂ ਵੀ ਘੱਟ ਰਹਿ ਗਈ ਹੈ। ਰਾਜਧਾਨੀ ਇਸਲਾਮਾਬਾਦ ’ਚ ਇਕ ਵੀ ਚਾਲੂ ਹਿੰਦੂ ਮੰਦਰ ਨਹੀਂ ਹੈ। ਰਿਪੋਰਟ ਦਾ ਸਭ ਤੋਂ ਗੰਭੀਰ ਪਹਿਲੂ ਔਰਤਾਂ ਅਤੇ ਬੱਚੀਆਂ ਦੀ ਸੁਰੱਖਿਆ ਨਾਲ ਜੁੜਿਆ ਹੈ। ਹਿਊਮਨ ਰਾਈਟਸ ਸੰਸਥਾਵਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਪਾਕਿ ’ਚ ਹਰ ਸਾਲ ਲਗਭਗ ਇਕ ਹਜ਼ਾਰ ਜਾਂ ਇਸ ਤੋਂ ਵੱਧ ਹਿੰਦੂ ਅਤੇ ਈਸਾਈ ਔਰਤਾਂ ਤੇ ਨਾਬਾਲਗ ਕੁੜੀਆਂ ਨੂੰ ਅਗਵਾ ਕਰਕੇ ਜਬਰੀ ਇਸਲਾਮ ਕਬੂਲ ਕਰਵਾਇਆ ਜਾਂਦਾ ਹੈ ਅਤੇ ਅਗਵਾਕਾਰਾਂ ਨਾਲ ਹੀ ਉਨ੍ਹਾਂ ਦਾ ਨਿਕਾਹ ਕਰਵਾ ਦਿੱਤਾ ਜਾਂਦਾ ਹੈ। ਇਨ੍ਹਾਂ ’ਚੋਂ ਜ਼ਿਆਦਾਤਰ ਗ਼ਰੀਬ ਪਰਿਵਾਰਾਂ ਦੀਆਂ ਬੱਚੀਆਂ ਹੁੰਦੀਆਂ ਹਨ, ਜਿਨ੍ਹਾਂ ਦੀ ਕਾਨੂੰਨ ਤੱਕ ਕੋਈ ਪਹੁੰਚ ਨਹੀਂ ਹੁੰਦੀ। ਰਿਪੋਰਟ ’ਚ ਯੂ. ਕੇ. ਸਰਕਾਰ ਤੋਂ ਕਾਰਵਾਈ ਦੀ ਮੰਗ ਕਰਦਿਆਂ ਪੰਜ ਅਹਿਮ ਨੁਕਤੇ ਰੱਖੇ ਗਏ ਹਨ। ਇਨ੍ਹਾਂ ਮੁਤਾਬਿਕ ਯੂ. ਕੇ.-ਪਾਕਿ ਵਿਚਾਲੇ ਹੋਣ ਵਾਲੀ ਹਰ ਗੱਲਬਾਤ ’ਚ ਘੱਟ-ਗਿਣਤੀਆਂ ਦੀ ਸੁਰੱਖਿਆ ਨੂੰ ਲਾਜ਼ਮੀ ਸ਼ਰਤ ਬਣਾਇਆ ਜਾਵੇ। ਮੰਦਰਾਂ ਦੀ ਰਾਖੀ ਅਤੇ ਮਾਮਲਿਆਂ ਦੀ ਸੁਣਵਾਈ ਲਈ ਸਮਾਂਬੱਧ ਕਦਮ ਚੁੱਕੇ ਜਾਣ। ਬ੍ਰਿਟੇਨ ਵਲੋਂ ਪਾਕਿ ਨੂੰ ਦਿੱਤੀ ਜਾਣ ਵਾਲੀ ਵਿੱਤੀ ਮਦਦ ਨੂੰ ਮਨੁੱਖੀ ਅਧਿਕਾਰਾਂ ਦੀ ਬਿਹਤਰੀ ਨਾਲ ਜੋੜਿਆ ਜਾਵੇ ਅਤੇ ਘੱਟ-ਗਿਣਤੀਆਂ ਦੇ ਹੱਕਾਂ ਲਈ ਵੱਖਰਾ ਫ਼ੰਡ ਰੱਖਿਆ ਜਾਵੇ।
ਪਿਛਲੀ ਖ਼ਬਰ ਟਰਾਈਡੈਂਟ ਗਰੁੱਪ ਨੇ ‘ ਪਰਾਲੀ ਸਮਾਧਾਨ ਪ੍ਰੋਗਰਾਮ 2026’ ਤਹਿਤ ਪੰਜਾਬ ’ ਚ 2,000 ਏਕੜ ਦਾ ਟੀਚਾ ਮਿੱਥਿਆ ਸੀ.ਐੱਸ.ਆਰ. ਪ... ਅਗਲੀ ਖ਼ਬਰ ਭਾਜਪਾ ਸਰਕਾਰ ਬਣਨ ’ ਤੇ ਮਿਲੇਗਾ ਕੇਂਦਰ ਦੇ ਬਰਾਬਰ ਮਹਿੰਗਾਈ ਭੱਤਾ - ਕੇਵਲ ਸਿੰਘ ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।