30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਟਰਾਈਡੈਂਟ ਗਰੁੱਪ ਨੇ ‘ ਪਰਾਲੀ ਸਮਾਧਾਨ ਪ੍ਰੋਗਰਾਮ 2026’ ਤਹਿਤ ਪੰਜਾਬ ’ ਚ 2,000 ਏਕੜ ਦਾ ਟੀਚਾ ਮਿੱਥਿਆ ਸੀ.ਐੱਸ.ਆਰ. ਪਹਿਲ ਤਹਿਤ ਕਿਸਾਨਾਂ ਨੂੰ ਫ਼ਸਲੀ ਰਹਿੰਦ-ਖੂੰਹਦ ਦੇ ਪ੍ਰਬੰਧਨ ਦੀ ਮੁਫ਼ਤ ਸਹੂਲਤ

ਬਰਨਾਲਾ, 29 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ’ਚ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਅਤੇ ਕਿਸਾਨਾਂ ਨੂੰ ਫ਼ਸਲੀ ਰਹਿੰਦ-ਖੂੰਹਦ ਦੇ ਸੁਚੱਜੇ ਪ੍ਰਬੰਧਨ ਲਈ ਟਿਕਾਊ ਬਦਲ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਟਰਾਈਡੈਂਟ ਗਰੁੱਪ ਨੇ ਆਪਣੇ ‘ਪਰਾਲੀ ਸਮਾਧਾਨ ਪ੍ਰੋਗਰਾਮ 2026’ ਤਹਿਤ ਕਰੀਬ 2,000 ਏਕੜ ਖੇਤੀਬਾੜੀ ਰਕਬੇ ਨੂੰ ਕਵਰ ਕਰਨ ਦਾ ਟੀਚਾ ਮਿੱਥਿਆ ਹੈ। ਇਸ ਸਬੰਧੀ ਟਰਾਈਡੈਂਟ ਅਧਿਕਾਰੀ ਰੁਪਿੰਦਰ ਗੁਪਤਾ ਨੇ ਦੱਸਿਆ ਕਿ ਟਰਾਈਡੈਂਟ ਗਰੁੱਪ ਦੀ ਸੀ.

ਪਰਾਲੀ ਸਮਾਧਾਨ ਪ੍ਰੋਗਰਾਮ ਤਹਿਤ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਸੰਬੰਧੀ ਜਾਗਰੂਕ ਕਰਦੇ ਹੋਏ ਟਰਾਈਡੈਂਟ ਗਰੁੱਪ ਦੇ ਮੁਲਾਜ਼ਮ। ਅਜੀਤ ਤਸਵੀਰ 30-10-2026
ਬਰਨਾਲਾ, 29 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ’ਚ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਅਤੇ ਕਿਸਾਨਾਂ ਨੂੰ ਫ਼ਸਲੀ ਰਹਿੰਦ-ਖੂੰਹਦ ਦੇ ਸੁਚੱਜੇ ਪ੍ਰਬੰਧਨ ਲਈ ਟਿਕਾਊ ਬਦਲ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਟਰਾਈਡੈਂਟ ਗਰੁੱਪ ਨੇ ਆਪਣੇ ‘ਪਰਾਲੀ ਸਮਾਧਾਨ ਪ੍ਰੋਗਰਾਮ 2026’ ਤਹਿਤ ਕਰੀਬ 2,000 ਏਕੜ ਖੇਤੀਬਾੜੀ ਰਕਬੇ ਨੂੰ ਕਵਰ ਕਰਨ ਦਾ ਟੀਚਾ ਮਿੱਥਿਆ ਹੈ। ਇਸ ਸਬੰਧੀ ਟਰਾਈਡੈਂਟ ਅਧਿਕਾਰੀ ਰੁਪਿੰਦਰ ਗੁਪਤਾ ਨੇ ਦੱਸਿਆ ਕਿ ਟਰਾਈਡੈਂਟ ਗਰੁੱਪ ਦੀ ਸੀ.ਐੱਸ.ਆਰ. ਇਕਾਈ ਟਰਾਈਡੈਂਟ ਹਿਊਮੈਨਿਟੀ ਫਾਊਂਡੇਸ਼ਨ (ਪਹਿਲਾਂ ਟਰਾਈਡੈਂਟ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਿਜ਼) ਰਾਹੀਂ ਚਲਾਏ ਜਾ ਰਹੇ ਇਸ ਪ੍ਰੋਗਰਾਮ ਤਹਿਤ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਦੀ ਸਹੂਲਤ ਬਿਨਾਂ ਕਿਸੇ ਖ਼ਰਚੇ ਦੇ ਦਿੱਤੀ ਜਾ ਰਹੀ ਹੈ। ਪ੍ਰੋਗਰਾਮ ਤਹਿਤ ਝੋਨੇ ਦੀ ਪਰਾਲੀ ਨੂੰ ਇਕੱਠਾ ਕਰਨ ਅਤੇ ਉਸ ਦੀਆਂ ਗੱਠਾਂ ਬਣਾਉਣ ਲਈ ਕਿਸਾਨਾਂ ਨੂੰ ਮੁਫ਼ਤ ਸਹਾਇਤਾ ਦਿੱਤੀ ਜਾ ਰਹੀ ਹੈ। ਇਸ ਦਾ ਮਕਸਦ ਝੋਨੇ ਦੀ ਕਟਾਈ ਅਤੇ ਅਗਲੀ ਫ਼ਸਲ ਦੀ ਬਿਜਾਈ ਵਿਚਾਲੇ ਘੱਟ ਸਮੇਂ ਦੌਰਾਨ ਕਿਸਾਨਾਂ ਨੂੰ ਪਰਾਲੀ ਦੇ ਸੁਚੱਜੇ ਪ੍ਰਬੰਧਨ ਦਾ ਬਦਲ ਮੁਹੱਈਆ ਕਰਵਾਉਣਾ ਅਤੇ ਖੇਤਾਂ ’ਚ ਪਰਾਲੀ ਸਾੜਨ ਦੀ ਲੋੜ ਨੂੰ ਘਟਾਉਣਾ ਹੈ। ਬਰਨਾਲਾ ਅਤੇ ਆਸ-ਪਾਸ ਦੇ ਇਲਾਕਿਆਂ ’ਚ ਮੌਜੂਦਾ ਪੜਾਅ ਦੌਰਾਨ ਹੁਣ ਤੱਕ ਕਰੀਬ 550 ਏਕੜ ਰਕਬੇ ਦੀ ਪਛਾਣ ਕਰਕੇ ਇਸ ਨੂੰ ਪ੍ਰੋਗਰਾਮ ਤਹਿਤ ਬੁੱਕ ਕੀਤਾ ਜਾ ਚੁੱਕਾ ਹੈ। ਇਸ ਵਿਚੋਂ 202 ਏਕੜ ’ਚ ਪਰਾਲੀ ਪ੍ਰਬੰਧਨ ਦਾ ਕੰਮ ਮੁਕੰਮਲ ਹੋ ਚੁੱਕਾ ਹੈ, ਜਦਕਿ ਬਾਕੀ 348 ਏਕੜ ’ਚ ਕੰਮ ਜਾਰੀ ਹੈ। ਟਰਾਈਡੈਂਟ ਹਿਊਮੈਨਿਟੀ ਫਾਊਂਡੇਸ਼ਨ ਵਲੋਂ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਕਿਸਾਨਾਂ ਨੂੰ ਫ਼ਸਲੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਖੇਤੀ ਮਸ਼ੀਨਰੀ ਅਤੇ ਹੋਰ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਰਹੀ ਹੈ। ‘ਪਰਾਲੀ ਸਮਾਧਾਨ ਪ੍ਰੋਗਰਾਮ’ ਰਾਹੀਂ ਟਰਾਈਡੈਂਟ ਦਾ ਉਦੇਸ਼ ਪਰਾਲੀ ਨੂੰ ਰਹਿੰਦ-ਖੂੰਹਦ ਦੀ ਥਾਂ ਇਕ ਉਪਯੋਗੀ ਸਰੋਤ ਵਜੋਂ ਵਰਤਣ ਨੂੰ ਉਤਸ਼ਾਹਿਤ ਕਰਨਾ ਹੈ। ਇਸ ਨਾਲ ਹਵਾ ਪ੍ਰਦੂਸ਼ਣ ਘਟਾਉਣ ਦੇ ਨਾਲ ਕਿਸਾਨਾਂ ਨੂੰ ਫ਼ਸਲੀ ਰਹਿੰਦ-ਖੂੰਹਦ ਦੇ ਸੁਚੱਜੇ ਪ੍ਰਬੰਧਨ ’ਚ ਵੀ ਮਦਦ ਮਿਲੇਗੀ। ਇਹ ਪ੍ਰੋਗਰਾਮ ਕੰਪਨੀ ਐਕਟ, 2013 ਦੀ ਅਨੁਸੂਚੀ- V 99 ਤਹਿਤ ਟਰਾਈਡੈਂਟ ਗਰੁੱਪ ਦੀਆਂ ਸੀ.ਐੱਸ.ਆਰ. ਪਹਿਲਕਦਮੀਆਂ ਦਾ ਹਿੱਸਾ ਹੈ ਅਤੇ ਸੰਯੁਕਤ ਰਾਸ਼ਟਰ ਦੇ ਟਿਕਾਊ ਵਿਕਾਸ ਟੀਚਿਆਂ ਜਲਵਾਯੂ ਕਾਰਵਾਈ, ਚੰਗੀ ਸਿਹਤ ਅਤੇ ਤੰਦਰੁਸਤੀ, ਜ਼ਿੰਮੇਵਾਰ ਖਪਤ ਤੇ ਉਤਪਾਦਨ ਅਤੇ ਧਰਤੀ ’ਤੇ ਜੀਵਨ ਦੇ ਅਨੁਕੂਲ ਹੈ। ਇਸ ਪਹਿਲ ਰਾਹੀਂ ਗਰੁੱਪ ਵਾਤਾਵਰਨ ਸੰਭਾਲ ਅਤੇ ਜ਼ਿੰਮੇਵਾਰ ਖੇਤੀ ਪ੍ਰਣਾਲੀਆਂ ਨੂੰ ਉਤਸ਼ਾਹਿਤ ਕਰਦਿਆਂ ਪਰਾਲੀ ਸਾੜਨ ਤੋਂ ਮੁਕਤ ਪੰਜਾਬ ਦੇ ਟੀਚੇ ਵੱਲ ਯੋਗਦਾਨ ਪਾ ਰਿਹਾ ਹੈ।
ਪਿਛਲੀ ਖ਼ਬਰ ਵਿਰੋਧੀ ਧਿਰਾਂ ਮੁੱਦਿਆਂ ਦੀ ਗੱਲ ਛੱਡ ਕੇ ਸਿਰਫ਼ ਲਾਸ਼ਾਂ ਦੀ ਰਾਜਨੀਤੀ ’ ਤੇ ਗੱਲਾਂ ਕਰ ਰਹੀਆਂ - ਬਲਤੇਜ ਪੰਨੂ ਅਗਲੀ ਖ਼ਬਰ ਪਾਕਿ ’ ਚ ਹਿੰਦੂਆਂ ’ ਤੇ ਹੋ ਰਹੇ ਅੱਤਿਆਚਾਰਾਂ ਦਾ ਪਰਦਾਫ਼ਾਸ਼ ਕਰਦੀ ਅਹਿਮ ਰਿਪੋਰਟ ਬ੍ਰਿਟਿਸ਼ ਸੰਸਦ ’ ਚ ਪੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।