13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਜਵਾਨੀ ਸੰਭਾਲ ਯਾਤਰਾ ਦਾ ਗੜ੍ਹੀ ਦੀ ਅਗਵਾਈ ਹੇਠ ਜ਼ਬਰਦਸਤ ਵਿਰੋਧ ਦੋਵੇਂ ਪਾਸਿਓਂ ਹੋਈ ਨਾਅਰੇਬਾਜ਼ੀ, ਪੁਲਿਸ ਨੇ ਸਥਿਤੀ ਸੰਭਾਲੀ

ਸ੍ਰੀ ਚਮਕੌਰ ਸਾਹਿਬ, 12 ਨਵੰਬਰ (ਜਗਮੋਹਣ ਸਿੰਘ ਨਾਰੰਗ)-ਅੱਜ ਉਦੋਂ ਸਥਿਤੀ ਤਣਾਅਪੂਰਣ ਬਣ ਗਈ ਜਦੋਂ ਸਮੁੱਚੀ ਕਾਂਗਰਸ ਲੀਡਰਸ਼ਿਪ ਸਥਾਨਕ ਸਟੇਡੀਅਮ ’ਚੋਂ ਰੈਲੀ ਖਤਮ ਕਰਕੇ ਸਾਈਕਲ ਯਾਤਰਾ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕਰਨ ਲਈ ਭੂਰੜੇ ਚੌਕ ਵਿਚ ਜਾ ਰਹੀ ਸੀ ਤਾਂ ਸਿਟੀ ਸੈਂਟਰ ਦੇ ਗੇਟ ’ਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਸਵੀਰ ਸਿੰਘ ਗੜ੍ਹੀ ਆਪਣੇ ਸਮਰਥਕਾਂ ਨਾਲ ਕਾਲੀਆਂ ਝੰਡੀਆਂ ਲੈ ਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖਿਲਾਫ ਨਾਅਰੇਬਾਜ਼ੀ ਕਰਨ ਲੱਗ ਪਏ, ਦੂਜੇ ਪਾਸੇ ਕਾਂਗਰਸੀ ਨੌਜਵਾਨ ਵੀ ਤੈਸ਼ ਵਿਚ ਆ ਕੇ ਗੜ੍ਹੀ ਖਿਲਾਫ ਬੋਲਣ ਲੱਗ ਪਏ ਪਰ ਮੌਕੇ ’ਤੇ ਤਾਇਨਾਤ ਪੁਲਿਸ ਨੇ ਕਾਂਗਰਸੀਆਂ ਦਾ ਕਾਫ਼ਲਾ ਅੱਗੇ ਤੋਰਿਆ। ਕਾਫਲੇ ਵਿਚ ਸਚਿਨ ਪਾਇਲਟ, ਪਰਗਟ ਸਿੰਘ, ਪ੍ਰਤਾਪ ਸਿੰਘ ਬਾਜਵਾ, ਚੰਨੀ ਅਤੇ ਹੋਰ ਆਗੂ ਵੀ ਹਾਜ਼ਰ ਸਨ।

ਅਜੀਤ ਡੈਸਕ 13-11-2026
ਸ੍ਰੀ ਚਮਕੌਰ ਸਾਹਿਬ, 12 ਨਵੰਬਰ (ਜਗਮੋਹਣ ਸਿੰਘ ਨਾਰੰਗ)-ਅੱਜ ਉਦੋਂ ਸਥਿਤੀ ਤਣਾਅਪੂਰਣ ਬਣ ਗਈ ਜਦੋਂ ਸਮੁੱਚੀ ਕਾਂਗਰਸ ਲੀਡਰਸ਼ਿਪ ਸਥਾਨਕ ਸਟੇਡੀਅਮ ’ਚੋਂ ਰੈਲੀ ਖਤਮ ਕਰਕੇ ਸਾਈਕਲ ਯਾਤਰਾ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕਰਨ ਲਈ ਭੂਰੜੇ ਚੌਕ ਵਿਚ ਜਾ ਰਹੀ ਸੀ ਤਾਂ ਸਿਟੀ ਸੈਂਟਰ ਦੇ ਗੇਟ ’ਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਸਵੀਰ ਸਿੰਘ ਗੜ੍ਹੀ ਆਪਣੇ ਸਮਰਥਕਾਂ ਨਾਲ ਕਾਲੀਆਂ ਝੰਡੀਆਂ ਲੈ ਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖਿਲਾਫ ਨਾਅਰੇਬਾਜ਼ੀ ਕਰਨ ਲੱਗ ਪਏ, ਦੂਜੇ ਪਾਸੇ ਕਾਂਗਰਸੀ ਨੌਜਵਾਨ ਵੀ ਤੈਸ਼ ਵਿਚ ਆ ਕੇ ਗੜ੍ਹੀ ਖਿਲਾਫ ਬੋਲਣ ਲੱਗ ਪਏ ਪਰ ਮੌਕੇ ’ਤੇ ਤਾਇਨਾਤ ਪੁਲਿਸ ਨੇ ਕਾਂਗਰਸੀਆਂ ਦਾ ਕਾਫ਼ਲਾ ਅੱਗੇ ਤੋਰਿਆ। ਕਾਫਲੇ ਵਿਚ ਸਚਿਨ ਪਾਇਲਟ, ਪਰਗਟ ਸਿੰਘ, ਪ੍ਰਤਾਪ ਸਿੰਘ ਬਾਜਵਾ, ਚੰਨੀ ਅਤੇ ਹੋਰ ਆਗੂ ਵੀ ਹਾਜ਼ਰ ਸਨ। ਭਾਵੇਂ ਗੜ੍ਹੀ ਸਵੇਰ ਤੋਂ ਹੀ ਸ੍ਰੀ ਚਮਕੌਰ ਸਾਹਿਬ ਦੇ ਮੁੱਖ ਮਾਰਗ ’ਤੇ ਸਿਟੀ ਸੈਂਟਰ ਵਿਚ ਕਾਲੀਆਂ ਝੰਡੀਆਂ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ ਤੇ ਪੁਲਿਸ ਨੇ ਗੜ੍ਹੀ ਨੂੰ ਪ੍ਰਦਰਸ਼ਨ ਨਾ ਕਰਨ ਦੀ ਵਾਰ ਵਾਰ ਅਪੀਲ ਕੀਤੀ ਪਰ ਉਨ੍ਹਾਂ ਦਾ ਪ੍ਰਦਰਸ਼ਨ ਚੰਨੀ ਦੇ ਸਮਾਗਮ ਦੀ ਸਮਾਪਤੀ ਤੱਕ ਜਾਰੀ ਰਿਹਾ। ਇਸ ਦੌਰਾਨ ਗੜ੍ਹੀ ਨੇ ਕਿਹਾ ਕਿ ਚੰਨੀ ਖੁਦ ਨਸ਼ਿਆਂ ਲਈ ਜ਼ਿੰਮੇਵਾਰ ਹਨ, ਫਿਰ ਨਸ਼ਿਆਂ ਖਿਲਾਫ਼ ਰੈਲੀ ਕਿਉਂ ਕਰ ਰਹੇ ਹਨ। ਉਨ੍ਹਾਂ ਇਹ ਵੀ ਸਵਾਲ ਉਠਾਇਆ ਕਿ ਚੰਨੀ ਨੇ 2000 ਸਾਈਕਲ ਯਾਤਰਾ ਵਿਚ ਸ਼ਾਮਿਲ ਹੋਏ ਵਰਕਰਾਂ ਨੂੰ ਦਿੱਤੇ ਹਨ ਜੇਕਰ ਚੰਨੀ ਗਰੀਬ ਹਨ ਤਾਂ ਕਰੋੜਾਂ ਰੁਪਏ ਕਿਥੋਂ ਆਏ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਅਮਨਦੀਪ ਸਿੰਘ ਮਾਂਗਟ, ਪੰਚਾਇਤ ਯੂਨੀਅਨ ਦੇ ਪ੍ਰਧਾਨ ਕਾਕਾ ਜਟਾਣਾ, ਜਿੰਦੂ ਖੋਖਰਾਂ, ਜੱਗਾ ਗਿੱਲ, ਭਾਗ ਸਿੰਘ ਇਟਲੀ ਵੀ ਮੌਜੂਦ ਸਨ।
ਪਿਛਲੀ ਖ਼ਬਰ ਤੂੜੀ ਦੇ ਭਾਅ ਅਸਮਾਨੀ ਚੜ੍ਹੇ- ਕੀਮਤਾਂ 1200 ਰੁਪਏ ਕੁਇੰਟਲ ਪਾਰ ਬਾਲਣ ਵਜੋਂ ਵਰਤੋਂ ਵੱਧਣ ਕਾਰਨ ਪਸ਼ੂਆਂ ਲਈ ਸੁੱਕੇ ਚਾਰੇ... ਅਗਲੀ ਖ਼ਬਰ ਪੰਜਾਬ ਵਿਚ ਮੰਡੀਆਂ ਬੰਦ ਕਰਨ ਦਾ ਵਿਰੋਧ ਕਰਦੇ ਕਿਸਾਨਾਂ ਦੀ ਗ੍ਰਿਫਤਾਰੀ ਸ਼ੁਰੂ-ਰਾਜੇਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।