16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਅਮਰੀਕਾ ’ਚ ਸਿਆਸੀ ਬਦਲਾਅ ਨਾਲ ਪਾਕਿਸਤਾਨ ਨੂੰ ਝਟਕਾ, ਭਾਰਤ ਨੂੰ ਹੋਵੇਗਾ ਫ਼ਾਇਦਾ ਪਾਕਿ ਨੇ ਟਰੰਪ ਦਾ ਭਰੋਸਾ ਜਿੱਤਣ ਲਈ ਕੀਤੀ ਹਰ ਸੰਭਵ ਕੋਸ਼ਿਸ਼

ਅੰਮ੍ਰਿਤਸਰ, 15 ਨਵੰਬਰ (ਸੁਰਿੰਦਰ ਕੋਛੜ)-ਵਿਦੇਸ਼ੀ ਅਖ਼ਬਾਰ ਦੀ ਤਾਜ਼ਾ ਰਿਪੋਰਟ ਅਨੁਸਾਰ ਵਾਸ਼ਿੰਗਟਨ ’ਚ ਹੋਣ ਵਾਲੇ ਸਿਆਸੀ ਬਦਲਾਵਾਂ ਤੋਂ ਭਾਰਤ ਨੂੰ ਜ਼ਿਆਦਾ ਫ਼ਾਇਦਾ ਮਿਲ ਸਕਦਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਅਮਰੀਕਾ ਨਾਲ ਭਾਰਤ ਦੀ ਭਾਈਵਾਲੀ ਡੂੰਘੇ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੇ ਸੰਸਥਾਗਤ ਸੰਬੰਧਾਂ ’ਤੇ ਟਿਕੀ ਹੋਈ ਹੈ, ਜਦਕਿ ਪਾਕਿਸਤਾਨ ਦੇ ਸਬੰਧ ਮੁੱਖ ਤੌਰ ’ਤੇ ਡੋਨਾਲਡ ਟਰੰਪ ਪ੍ਰਸ਼ਾਸਨ ਨਾਲ ਲੈਣ-ਦੇਣ ਵਾਲੇ ਸਮਝੌਤਿਆਂ ’ਤੇ ਆਧਾਰਿਤ ਰਹੇ ਹਨ।

ਅਜੀਤ ਡੈਸਕ 16-11-2026
ਅੰਮ੍ਰਿਤਸਰ, 15 ਨਵੰਬਰ (ਸੁਰਿੰਦਰ ਕੋਛੜ)-ਵਿਦੇਸ਼ੀ ਅਖ਼ਬਾਰ ਦੀ ਤਾਜ਼ਾ ਰਿਪੋਰਟ ਅਨੁਸਾਰ ਵਾਸ਼ਿੰਗਟਨ ’ਚ ਹੋਣ ਵਾਲੇ ਸਿਆਸੀ ਬਦਲਾਵਾਂ ਤੋਂ ਭਾਰਤ ਨੂੰ ਜ਼ਿਆਦਾ ਫ਼ਾਇਦਾ ਮਿਲ ਸਕਦਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਅਮਰੀਕਾ ਨਾਲ ਭਾਰਤ ਦੀ ਭਾਈਵਾਲੀ ਡੂੰਘੇ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੇ ਸੰਸਥਾਗਤ ਸੰਬੰਧਾਂ ’ਤੇ ਟਿਕੀ ਹੋਈ ਹੈ, ਜਦਕਿ ਪਾਕਿਸਤਾਨ ਦੇ ਸਬੰਧ ਮੁੱਖ ਤੌਰ ’ਤੇ ਡੋਨਾਲਡ ਟਰੰਪ ਪ੍ਰਸ਼ਾਸਨ ਨਾਲ ਲੈਣ-ਦੇਣ ਵਾਲੇ ਸਮਝੌਤਿਆਂ ’ਤੇ ਆਧਾਰਿਤ ਰਹੇ ਹਨ। ਰਿਪੋਰਟ ਮੁਤਾਬਿਕ ਪਾਕਿਸਤਾਨੀ ਸਰਕਾਰ ਨੇ ਟਰੰਪ ਦਾ ਸਮਰਥਨ ਅਤੇ ਭਰੋਸਾ ਜਿੱਤਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਹੈ। ਇਸ ’ਚ ਰਾਸ਼ਟਰਪਤੀ ਟਰੰਪ ਦੇ ਪਰਿਵਾਰਕ ਮੈਂਬਰਾਂ ਨਾਲ ਕ੍ਰਿਪਟੋਕਰੰਸੀ ਨਾਲ ਜੁੜੇ ਸੌਦੇ ਕਰਨਾ ਅਤੇ ਵ੍ਹਾਈਟ ਹਾਊਸ ’ਚ ਪਾਕਿਸਤਾਨ ਦੇ ਦੁਰਲੱਭ ਖਣਿਜਾਂ ਦੀਆਂ ਸੰਭਾਵਨਾਵਾਂ ਦਾ ਪ੍ਰਚਾਰ ਕਰਨਾ ਸ਼ਾਮਲ ਸੀ। ਇਸ ਤੋਂ ਇਲਾਵਾ ਪਾਕਿ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ‘ਗਲੋਬਲ ਪੀਸ ਸਮਿਟ’ ਤੋਂ ਲੈ ਕੇ ਗਾਜ਼ਾ ਅਤੇ ਹੋਰ ਅਹਿਮ ਕੌਮਾਂਤਰੀ ਮੁੱਦਿਆਂ ’ਤੇ ਚਰਚਾ ਦੌਰਾਨ ਵਾਰ-ਵਾਰ ਟਰੰਪ ਦੀ ਤਾਰੀਫ਼ ਕੀਤੀ। ਇਸ ਰਿਪੋਰਟ ਅਨੁਸਾਰ ਅਮਰੀਕੀ ਸੰਸਦ ਮੈਂਬਰਾਂ ਨੇ ਕਈ ਵਾਰ ਆਪਣੇ ਭਾਰਤੀ ਹਮਰੁਤਬਾ ਨੂੰ ਭਰੋਸਾ ਦਿਵਾਇਆ ਹੈ ਕਿ ਪਾਕਿ ਨਾਲ ਵਾਸ਼ਿੰਗਟਨ ਦਾ ਜੁੜਾਅ ਸਿਰਫ਼ ਪੱਛਮੀ ਏਸ਼ੀਆ ਅਤੇ ਖੇਤਰੀ ਸੁਰੱਖਿਆ ਹਿਤਾਂ ਤਹਿਤ ਲੈਣ-ਦੇਣ ਤੱਕ ਸੀਮਤ ਹੈ, ਜਦਕਿ ਭਾਰਤ ਨਾਲ ਅਮਰੀਕਾ ਦੀ ਭਾਈਵਾਲੀ ਇਕ ਲੰਬੇ ਸਮੇਂ ਦੀ ਰਣਨੀਤਕ ਵਚਨਬੱਧਤਾ ਹੈ।
ਪਿਛਲੀ ਖ਼ਬਰ ਲਲਕਾਰ ਰੈਲੀ ਨੂੰ ਸਫਲ ਬਣਾਉਣ ਲਈ ਸਮੂਹ ਵਰਕਰਾਂ ਅਤੇ ਅਹੁਦੇਦਾਰਾਂ ਦਾ ਧੰਨਵਾਦ- ਰਾਜਵਿੰਦਰ ਸਿੰਘ ਅਗਲੀ ਖ਼ਬਰ ਗਾਇਕ ਬਣਾਉਣ ਦੇ ਨਾਂਅ ’ਤੇ 2.55 ਕਰੋੜ ਦੀ ਠੱਗੀ-ਮਿਊਜ਼ਿਕ ਪ੍ਰੋਡਿਊਸਰ ਫਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।