ਗੁਰਦੁਆਰਾ ਗੁਰੂਸਰ ਸਤਲਾਣੀ ਸਾਹਿਬ ਹੁਸ਼ਿਆਰ ਨਗਰ ਵਿਖੇ ਜੋੜ ਮੇਲਾ 24 ਤੋਂ
ਅਟਾਰੀ ਸਰਹੱਦ (ਅੰਮ੍ਰਿਤਸਰ), 16 ਨਵੰਬਰ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਗੁਰੂਸਰ ਸਤਲਾਣੀ ਸਾਹਿਬ, ਹੁਸ਼ਿਆਰ ਨਗਰ ਵਿਖੇ ਭਾਰੀ ਜੋੜ ਮੇਲਾ 24, 25 ਅਤੇ 26 ਨਵੰਬਰ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਸ ਸਬੰਧੀ ਇਲਾਕੇ ਭਰ ਦੀਆਂ ਸੰਗਤਾਂ ਦੀ ਵਿਸ਼ੇਸ਼ ਇਕੱਤਰਤਾ ਅੱਜ ਗੁਰਦੁਆਰਾ ਗੁਰੂਸਰ ਸਤਲਾਣੀ ਸਾਹਿਬ ਵਿਖੇ ਹੋਈ।
ਅਟਾਰੀ ਸਰਹੱਦ (ਅੰਮ੍ਰਿਤਸਰ), 16 ਨਵੰਬਰ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਗੁਰੂਸਰ ਸਤਲਾਣੀ ਸਾਹਿਬ, ਹੁਸ਼ਿਆਰ ਨਗਰ ਵਿਖੇ ਭਾਰੀ ਜੋੜ ਮੇਲਾ 24, 25 ਅਤੇ 26 ਨਵੰਬਰ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਸ ਸਬੰਧੀ ਇਲਾਕੇ ਭਰ ਦੀਆਂ ਸੰਗਤਾਂ ਦੀ ਵਿਸ਼ੇਸ਼ ਇਕੱਤਰਤਾ ਅੱਜ ਗੁਰਦੁਆਰਾ ਗੁਰੂਸਰ ਸਤਲਾਣੀ ਸਾਹਿਬ ਵਿਖੇ ਹੋਈ। ਇਕੱਤਰਤਾ ਦੌਰਾਨ ਸੰਗਤ ਵਲੋਂ ਫ਼ੈਸਲਾ ਲਿਆ ਗਿਆ ਕਿ ਵਿਸ਼ਾਲ ਨਗਰ ਕੀਰਤਨ 23 ਨਵੰਬਰ ਨੂੰ ਸਜਾਇਆ ਜਾਵੇਗਾ, ਜਿਸ ਵਿਚ ਇਲਾਕੇ ਦੀਆਂ ਸੰਗਤਾਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨਗੀਆਂ। ਮੈਨੇਜਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਮੇਲੇ ਦੌਰਾਨ ਧਾਰਮਿਕ ਦੀਵਾਨ ਸਜਾਏ ਜਾਣਗੇ ਅਤੇ ਰਾਗੀ, ਢਾਡੀ ਤੇ ਕਵੀਸ਼ਰੀ ਜਥਿਆਂ ਵਲੋਂ ਸੰਗਤਾਂ ਨੂੰ ਗੁਰਬਾਣੀ ਅਤੇ ਗੁਰ ਇਤਿਹਾਸ ਨਾਲ ਜੋੜਿਆ ਜਾਵੇਗਾ। ਮੀਟਿੰਗ ਵਿਚ ਸੰਗਤ ਨਾਲ ਸਾਲਾਨਾ ਮੇਲੇ ਸੰਬੰਧੀ ਵਿਚਾਰ ਸਾਂਝੇ ਕਰਨ ਉਚੇਚੇ ਤੌਰ ’ਤੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਗੁਲਜਾਰ ਸਿੰਘ ਰਣੀਕੇ, ਸ਼੍ਰੋਮਣੀ ਕਮੇਟੀ ਮੈਂਬਰ ਮਗਵਿੰਦਰ ਸਿੰਘ ਖਾਪੜਖੇੜੀ, ਮੈਂਬਰ ਸ਼੍ਰੋਮਣੀ ਕਮੇਟੀ ਗੁਰਿੰਦਰ ਪਾਲ ਸਿੰਘ ਲਾਲੀ ਰਣੀਕੇ, ਬਾਬਾ ਨੌ ਨਿਹਾਲ ਸਿੰਘ ਬੱਬੀ, ਬਾਬਾ ਸਾਧੂ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲੇ, ਦਰਸ਼ਨ ਸਿੰਘ ਲਾਹੋਰੀਮੱਲ, ਪ੍ਰਧਾਨ ਅਜੀਤ ਸਿੰਘ ਹੁਸ਼ਿਆਰ ਨਗਰ, ਬਾਬਾ ਉਦੇ ਸਿੰਘ ਲੱਧੇਵਾਲ, ਡਾਕਟਰ ਹਰਵਿੰਦਰ ਸਿੰਘ ਕੱਲੇਵਾਲ, ਦਲਬੀਰ ਸਿੰਘ ਅਚਿੰਤਕੋਟ, ਸਰੂਪ ਸਿੰਘ ਅਚਿੰਤਕੋਟ, ਇੰਦਰਜੀਤ ਸਿੰਘ ਅਚਿੰਤਕੋਟ, ਬਿੱਟੂ ਚੱਕ ਵਾਲਾ, ਫਤਿਹ ਸਿੰਘ ਕੱਲੇਵਾਲ, ਬਾਬਾ ਹਰਭਜਨ ਸਿੰਘ ਭੁੱਸੇ, ਪ੍ਰਧਾਨ ਗੁਲਜਾਰ ਸਿੰਘ ਨੱਥੂਪੁਰਾ, ਹਰਮਿੰਦਰ ਸਿੰਘ ਬਿੱਟੂ ਵਿੰਗ, ਕਸ਼ਮੀਰ ਸਿੰਘ ਭਕਨਾਂ, ਬਲਵਿੰਦਰ ਸਿੰਘ ਫ਼ੌਜੀ ਲਾਹੋਰੀ ਮਲ, ਪ੍ਰਚਾਰਕ ਰਾਜਬੀਰ ਸਿੰਘ ਸ਼੍ਰੋਮਣੀ ਕਮੇਟੀ, ਡਾਕਟਰ ਮੇਜਰ ਸਿੰਘ ਮੋਦੇ, ਸੁਖਵਿੰਦਰ ਸਿੰਘ ਲਾਹੋਰੀ ਮੱਲ, ਅਕਾਂਟਡ ਸੁਰਿੰਦਰ ਸਿੰਘ ਸਰਿਆਲੀ, ਗ੍ਰੰਥੀ ਸਿੰਘ ਭਾਈ ਕਿਰਪਾਲ ਸਿੰਘ ਪੱਧਰੀ ਗ੍ਰੰਥੀ ਸਿੰਘ ਭਾਈ ਕਸ਼ਮੀਰ ਸਿੰਘ ਢੋਡੀ ਵਿੰਡ, ਖਜਾਨਚੀ ਮਨਦੀਪ ਸਿੰਘ ਗੋਰਾ ਤੇ ਪਿੰਡ ਕਲੇਵਾਲ ਦੀ ਸੰਗਤ ਹਾਜ਼ਰ ਸਨ।