ਬਲੋਚਿਸਤਾਨ ’ਚ ਫ਼ੌਜੀ ਕਾਰਵਾਈ ਨਾਲ 70 ਹਜ਼ਾਰ ਲੋਕ ਪ੍ਰਭਾਵਿਤ
ਅੰਮ੍ਰਿਤਸਰ, 26 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਮਸਤੁੰਗ ਜ਼ਿਲ੍ਹੇ ’ਚ ਫ਼ੌਜੀ ਕਾਰਵਾਈ ਕਾਰਨ ਚਾਰ ਯੂਨੀਅਨ ਕੌਂਸਲਾਂ ਦੇ ਲਗਪਗ 70 ਹਜ਼ਾਰ ਲੋਕ ਪ੍ਰਭਾਵਿਤ ਹੋਏ ਹਨ। ਸੂਬੇ ਦੀ ਕਰਦੇਗਾਪ ਤਹਿਸੀਲ ਦੇ ਬਜ਼ੁਰਗਾਂ ਅਤੇ ਸਥਾਨਕ ਨੁਮਾਇੰਦਿਆਂ ’ਤੇ ਆਧਾਰਿਤ ਇਕ ਵਫ਼ਦ ਨੇ ਨੈਸ਼ਨਲ ਪਾਰਟੀ ਦੇ ਆਗੂ ਅਬਦੁਲ ਮਲਿਕ ਬਲੋਚ ਨਾਲ ਮੁਲਾਕਾਤ ਕਰਕੇ ਇਲਾਕੇ ਦੇ ਹਾਲਾਤ ਬਾਰੇ ਜਾਣਕਾਰੀ ਦਿੱਤੀ।
ਬਲੋਚਿਸਤਾਨ ਦੀਆਂ ਸੜਕਾਂ ’ਤੇ ਗਸ਼ਤ ਕਰਦੇ ਫ਼ੌਜੀ ਦਸਤੇ। ਤਸਵੀਰ ਰਾਹੀਂ : ਸੁਰਿੰਦਰ ਕੋਛੜ
27-11-2026