27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਅਸਹਿਮਤੀ ਸੰਵਿਧਾਨਕ ਲੋਕਤੰਤਰ ਦੀ ਕਮਜ਼ੋਰੀ ਨਹੀਂ ਹੈ-ਚੀਫ਼ ਜਸਟਿਸ

ਨਵੀਂ ਦਿੱਲੀ, 26 ਨਵੰਬਰ (ਉਪਮਾ ਡਾਗਾ ਪਾਰਥ)- ‘ਸੰਵਿਧਾਨ ਨੂੰ ਸਿਰਫ਼ ਉਸ ਦੀਆਂ ਧਾਰਾਵਾਂ ਅਤੇ ਸ਼ਕਤੀਆਂ ਦੀ ਵੰਡ ਨਾਲ ਨਹੀਂ, ਸਗੋਂ ਇਕ ਗੱਲ ਤੋਂ ਜਾਣਿਆ ਜਾਣਾ ਚਾਹੀਦਾ ਹੈ ਕਿ ਉਸਦਾ ਆਮ ਲੋਕਾਂ ਦੇ ਜੀਵਨ ’ਤੇ ਕੀ ਅਸਰ ਪੈਂਦਾ ਹੈ।’ ਉਕਤ ਟਿੱਪਣੀ ਚੀਫ਼ ਜਸਟਿਸ ਸੂਰਿਆਕਾਂਤ ਨੇ ਸੰਵਿਧਾਨ ਦਿਵਸ ਮੌਕੇ ਸੁਪਰੀਮ ਕੋਰਟ ’ਚ ਕਰਵਾਏ ਇਕ ਸਮਾਗਮ ਦੌਰਾਨ ਕੀਤੀ।

ਚੀਫ਼ ਜਸਟਿਸ ਸੂਰਿਆ ਕਾਂਤ ਸੰਬੋਧਨ ਕਰਦੇ ਹੋਏ। 27-11-2026
ਨਵੀਂ ਦਿੱਲੀ, 26 ਨਵੰਬਰ (ਉਪਮਾ ਡਾਗਾ ਪਾਰਥ)- ‘ਸੰਵਿਧਾਨ ਨੂੰ ਸਿਰਫ਼ ਉਸ ਦੀਆਂ ਧਾਰਾਵਾਂ ਅਤੇ ਸ਼ਕਤੀਆਂ ਦੀ ਵੰਡ ਨਾਲ ਨਹੀਂ, ਸਗੋਂ ਇਕ ਗੱਲ ਤੋਂ ਜਾਣਿਆ ਜਾਣਾ ਚਾਹੀਦਾ ਹੈ ਕਿ ਉਸਦਾ ਆਮ ਲੋਕਾਂ ਦੇ ਜੀਵਨ ’ਤੇ ਕੀ ਅਸਰ ਪੈਂਦਾ ਹੈ।’ ਉਕਤ ਟਿੱਪਣੀ ਚੀਫ਼ ਜਸਟਿਸ ਸੂਰਿਆਕਾਂਤ ਨੇ ਸੰਵਿਧਾਨ ਦਿਵਸ ਮੌਕੇ ਸੁਪਰੀਮ ਕੋਰਟ ’ਚ ਕਰਵਾਏ ਇਕ ਸਮਾਗਮ ਦੌਰਾਨ ਕੀਤੀ। ਚੀਫ਼ ਜਸਟਿਸ ਨੇ ਸੰਵਿਧਾਨਕ ਕਦਰਾਂ, ਸੰਸਥਾਵਾਂ ਦੀ ਜ਼ਿੰਮੇਵਾਰੀ ਅਤੇ ਲੋਕਤੰਤਰ ਜਿਹੇ ਮੁੱਦਿਆਂ ਨੂੰ ਆਪਣੇ ਸੰਬੋਧਨ ’ਚ ਸ਼ਾਮਿਲ ਕਰਦਿਆਂ ਕਿਹਾ ਕਿ ਸੰਵਿਧਾਨਕ ਸ਼ਾਸਨ ਵਿਵਸਥਾ ਇਹ ਉਮੀਦ ਕਰਦੀ ਹੈ ਕਿ ਹਰੇਕ ਸੰਸਥਾ ਸਿਰਫ਼ ਆਪਣੇ ਹੱਕਾਂ ਪ੍ਰਤੀ ਹੀ ਨਹੀਂ ਸਗੋਂ ਜ਼ਰੂਰੀ ਸੰਜਮ ਪ੍ਰਤੀ ਵੀ ਚੌਕਸ ਰਹੇ। ਉਨ੍ਹਾਂ ਕਿਹਾ ਕਿ ਹਰ ਸੰਸਥਾ ਨੂੰ ਆਪਣੀ ਜ਼ਿੰਮੇਵਾਰੀ ਨੂੰ ਠੀਕ ਢੰਗ ਨਾਲ ਨਿਭਾਉਣਾ ਚਾਹੀਦਾ ਹੈ ਅਤੇ ਬਾਕੀ ਸੰਸਥਾਵਾਂ ਦੇ ਅਧਿਕਾਰਾਂ ਅਤੇ ਫਰਜ਼ਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਚੀਫ਼ ਜਸਟਿਸ ਨੇ ਕਿਹਾ ਕਿ ਨਿਆਂਪਾਲਿਕਾ ਦਾ ਫਰਜ਼ ਹੈ ਕਿ ਉਹ ਤਰਕਾਂ ਨੂੰ ਸੁਣੇ, ਵੱਖ-ਵੱਖ ਵਿਚਾਰਾਂ ’ਤੇ ਚਰਚਾ ਕਰੇ ਅਤੇ ਆਪਣੇ ਫ਼ੈਸਲਿਆਂ ਨੂੰ ਸਿਧਾਂਤ ਆਧਾਰਿਤ ਤਰਕਾਂ ’ਤੇ ਆਧਾਰਿਤ ਰੱਖੇ। ਉਨ੍ਹਾਂ ਇਹ ਵੀ ਕਿਹਾ ਕਿ ਸੰਵਿਧਾਨਕ ਲੋਕਤੰਤਰ ’ਚ ਅਸਹਿਮਤੀ ਨੂੰ ਕਮਜ਼ੋਰੀ ਨਹੀਂ ਮੰਨਿਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਜਿਵੇਂ ਇਕ ਮਜ਼ਬੂਤ ਵਕੀਲ ਭਾਈਚਾਰੇ ਨੂੰ ਸਵਾਲ ਪੁੱਛਣ, ਚੁਣੌਤੀ ਦੇਣ ਅਤੇ ਅਸਹਿਮਤੀ ਪ੍ਰਗਟਾਉਣ ਦੀ ਸੁਤੰਤਰਤਾ ਹੋਣੀ ਚਾਹੀਦੀ ਹੈ, ਉਸੇ ਤਰ੍ਹਾਂ ਆਤਮਵਿਸ਼ਵਾਸ ਨਾਲ ਭਰੀਆਂ ਸੰਸਥਾਵਾਂ ’ਚ ਇੰਨੀ ਸਮਰੱਥਾ ਹੋਣੀ ਚਾਹੀਦੀ ਹੈ ਕਿ ਉਹ ਆਲੋਚਕਾਂ ਨਾਲ ਸੰਵਾਦ ਕਰਨ ਅਤੇ ਹਰ ਅਸਹਿਮਤੀ ਨੂੰ ਆਪਣੀ ਸੱਤਾ ਜਾਂ ਅਧਿਕਾਰ ਲਈ ਚੁਣੌਤੀ ਨਾ ਮੰਨਣ। ਚੀਫ਼ ਜਸਟਿਸ ਨੇ ਇਹ ਵੀ ਕਿਹਾ ਕਿ ਸੰਸਥਾਵਾਂ ਨੂੰ ਸਿਆਸੀ ਏਜੰਡੇ ਜਾਂ ਨਿੱਜੀ ਲਾਭ ਲਈ ਨਿਸ਼ਾਨਾ ਬਣਾਉਣਾ ਉਚਿਤ ਨਹੀਂ ਹੈ।
ਪਿਛਲੀ ਖ਼ਬਰ ਮੁੱਖ ਮੰਤਰੀ ਮਰੀਅਮ ਨਵਾਜ਼ ਵਲੋਂ ਸਿੱਖ ਜਥੇ ਦਾ ਸਵਾਗਤ ਅਗਲੀ ਖ਼ਬਰ ਹਵਾਲਾ ਰੋਕਥਾਮ ਕਾਨੂੰਨ ਤਹਿਤ ਕੀਤੀ ਗਈ ਸੰਪਤੀ ਦੀ ਆਰਜ਼ੀ ਕੁਰਕੀ ਦੀ ਪੁਸ਼ਟੀ ਹੁਣ ਬਿਨਾਂ ਨਿਆਇਕ ਮੈਂਬਰ ਵਾਲੀ ਬੈਂਚ ਨਹੀਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।