04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਹੁਨਰ ਮੁਕਾਬਲੇ 'ਚ ਸਰਕਾਰੀ ਸਕੂਲ ਗੁਰੂ ਤੇਗ ਬਹਾਦਰ ਗੜ੍ਹ ਨੇ ਦੂਜਾ ਸਥਾਨ ਮੱਲਿਆ <br/>

ਹੁਨਰ ਮੁਕਾਬਲੇ ਜੇਤੂ ਸ.ਸ.ਸ.ਸ.ਸ. ਜੀ.ਟੀ.ਬੀ.ਗੜ੍ਹ ਦਾ ਵਿਦਿਆਰਥੀ ਨਰਿੰਦਰਪਾਲ ਸਿੰਘ ਇਨਾਮ ਹਾਸਿਲ ਕਰਦਾ ਹੋਇਆ | ਤਸਵੀਰ: ਗੁਰਜੰਟ ਕਲਸੀ ਲੰਡੇ <br/> 25-01-2026
ਸਮਾਲਸਰ, 24 ਜਨਵਰੀ (ਗੁਰਜੰਟ ਕਲਸੀ ਲੰਡੇ)-ਜ਼ਿਲ੍ਹਾ ਸਿੱਖਿਆ ਅਫਸਰ ਅਸ਼ੀਸ਼ ਕੁਮਾਰ ਦੀ ਅਗਵਾਈ ਵਿਚ ਉਪ ਜ਼ਿਲ੍ਹਾ ਸਿੱਖਿਆ ਅਫਸਰ ਗੁਰਦਿਆਲ ਸਿੰਘ ਦੀ ਦੇਖ ਰੇਖ 'ਚ ਡਾਇਰੈਕਟਰ ਸਮੱਗਰੀ ਸਿੱਖਿਆ ਅਭਿਆਨ ਅਧੀਨ ਐਨ.ਐਸ.ਕਿਊ.ਐਫ. (ਰਾਸ਼ਟਰੀ ਕੌਸ਼ਲ ਯੋਗਤਾ ਫਰੇਮ ਵਰਕ) ਪ੍ਰੋਜੈਕਟ ਵਿਚ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੇ ਹੁਨਰ ਮੁਕਾਬਲੇ ਸ.ਸ.ਸ.ਸ. ਡਾਲਾ (ਲੜਕੇ) ਦੇ ਪਿ੍ੰਸੀਪਲ ਰਾਜਿੰਦਰ ਸਿੰਘ ਦੇ ਪ੍ਰਬੰਧਾਂ ਹੇਠ ਕਰਵਾਏ ਗਏ | ਇਸ ਮੁਕਾਬਲੇ 'ਚ ਜ਼ਿਲ੍ਹਾ ਮੋਗਾ ਦੇ ਉਨ੍ਹਾਂ 20 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਸੀ | ਜਿਨ੍ਹਾਂ ਸਕੂਲਾਂ ਨੂੰ ਹੁਨਰ ਸੰਬੰਧੀ ਮਾਡਲ ਤਿਆਰ ਕਰਨ ਬਾਬਤ ਵਿਭਾਗ ਵਲੋਂ ਵਿਦਿਆਰਥੀਆਂ ਦੀ ਚੋਣ ਕਰਕੇ ਵਰਕਿੰਗ ਮਾਡਲ ਤਿਆਰ ਕਰਨ ਲਈ 1800 ਰੁਪਏ ਦੀ ਰਕਮ ਮਨਜ਼ੂਰ ਕੀਤੀ ਗਈ ਸੀ | ਸ.ਸ.ਸ.ਸ. ਜੀ.ਟੀ.ਬੀ. ਗੜ੍ਹ (ਮੋਗਾ) ਦੇ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀ ਦਿਲਪ੍ਰੀਤ ਸਿੰਘ ਨਾਥੇਵਾਲਾ ਨੇ ਗਾਈਡ ਅਧਿਆਪਕ ਨਰਿੰਦਰਪਾਲ ਸਿੰਘ ਦੀ ਨਿਗਰਾਨੀ ਵਿਚ ਵਰਕਿੰਗ ਮਾਡਲ ਤਿਆਰ ਕਰਕੇ ਜ਼ਿਲ੍ਹਾ ਪੱਧਰੀ ਮੁਕਾਬਲੇ ਵਿਚ ਪਿ੍ੰਸੀਪਲ ਅਸ਼ਵਨੀ ਚਾਵਲਾ, ਵਿਵੇਕ ਅਰੋੜਾ, ਨਿਰਮਲ ਸਿੰਘ ਅਤੇ ਜ਼ਿਲ੍ਹਾ ਕੋਆਰਡੀਨੇਟਰ ਗੁਲਸ਼ਨ ਸਿੰਗਲਾ ਦੇ ਨਾਂਅ ਅਧੀਨ ਕਮੇਟੀ ਵਲੋਂ ਕੀਤੀ ਚੋਣ 'ਚ ਦੂਜਾ ਸਥਾਨ ਪ੍ਰਾਪਤ ਕਰਕੇ ਤਿੰਨ ਹਜ਼ਾਰ ਰੁਪਏ ਦਾ ਨਕਦ ਇਨਾਮ ਜਿੱਤਿਆ | ਵਿਦਿਆਰਥੀ ਦੀ ਇਸ ਮਾਣਮੱਤੀ ਪ੍ਰਾਪਤੀ 'ਤੇ ਸਕੂਲ ਪਿ੍ੰਸੀਪਲ ਦਿਲਬਾਗ ਸਿੰਘ ਬਰਾੜ, ਸਕੂਲ ਸਟਾਫ, ਚੇਅਰਮੈਨ ਤੇ ਮੈਂਬਰ ਸਕੂਲ ਮੈਨੇਜਮੈਂਟ ਕਮੇਟੀ, ਗੁਰੂ ਤੇਗ ਬਹਾਦਰ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਹਰੀ ਸਿੰਘ ਬਰਾੜ, ਸਕੱਤਰ ਅਮਰਜੀਤ ਸਿੰਘ ਸ਼ਰਮਾ ਅਤੇ ਸਮੂਹ ਮੈਂਬਰਾਂ ਵਲੋਂ ਵਿਦਿਆਰਥੀ, ਗਾਈਡ ਅਧਿਆਪਕ ਨਰਿੰਦਰਪਾਲ ਸਿੰਘ ਅਤੇ ਮਾਪਿਆਂ ਨੂੰ ਵਧਾਈ ਦਿੱਤੀ |

ਪਿਛਲੀ ਖ਼ਬਰ ਆਕਸਫੋਰਡ ਸੰਸਥਾ ਨੇ ਮਨਾਇਆ ਗਣਤੰਤਰ ਦਿਵਸ <br/> ਅਗਲੀ ਖ਼ਬਰ ਸ੍ਰੀ ਹੇਮਕੁੰਟ ਸਾਹਿਬ ਸਕੂਲ ਫ਼ਤਿਹਗੜ੍ਹ ਪੰਜਤੂਰ 'ਚ ਮਨਾਇਆ ਬਸੰਤ ਪੰਚਮੀ ਦਾ ਤਿਉਹਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।