06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਅਨਸਟਾਪੇਬਲ ਮਾਰਸ਼ਲ ਆਰਟਸ ਅਕੈਡਮੀ ਦੀ ਖਿਡਾਰਨ ਅਨੁਕਿ੍ਤੀ ਨੇ ਤੇਲੰਗਾਨਾ ਵਿਚ ਹੋਈ ਤਾਇਕਵਾਂਡੋ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਜਿੱਤਿਆ <br/>

ਅਜੀਤ ਡੈਸਕ 25-01-2026
ਮੋਗਾ, 24 ਜਨਵਰੀ (ਸੁਰਿੰਦਰਪਾਲ ਸਿੰਘ)-ਮੋਗਾ ਦੀ ਅਨਸਟਾਪੇਬਲ ਮਾਰਸ਼ਲ ਆਰਟਸ ਅਕੈਡਮੀ ਦੀ ਵਿਦਿਆਰਥਣ ਅਨੁਕਿ੍ਤੀ ਨੇ ਕੱਲ੍ਹ ਤੇਲੰਗਾਨਾ ਵਿਚ ਹੋਈ ਅੰਡਰ-14 ਵਰਗ ਵਿਚ 38 ਕਿੱਲੋਗਰਾਮ ਤਾਈਕਵਾਡੋ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਜਿੱਤ ਕੇ ਪੰਜਾਬ ਅਤੇ ਮੋਗਾ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ | ਹਰਸ਼ ਅਤੇ ਰਣਦੀਪ ਸਿੰਘ ਜਿਨ੍ਹਾਂ ਨੇ ਅੰਡਰ-17 ਨੈਸ਼ਨਲ ਵਿਚ ਵੀ ਵਧੀਆ ਪ੍ਰਦਰਸ਼ਨ ਕੀਤਾ, ਨੇ ਵੀ ਮੋਗਾ ਦਾ ਮਾਣ ਵਧਾਇਆ | ਇਸ ਮੌਕੇ ਅਨਸਟਾਪੇਬਲ ਮਾਰਸ਼ਲ ਆਰਟਸ ਅਕੈਡਮੀ ਦੀ ਡਾਇਰੈਕਟਰ ਭਾਵਨਾ ਬਾਂਸਲ, ਕੋਚ ਹਰਦੀਪ ਸਿੰਘ, ਕੋਚ ਪਿ੍ਆ ਵਿਮਲਾ ਅਤੇ ਕੋਚ ਰਸ਼ਪਾਲ ਕੌਰ ਨੇ ਮੋਗਾ ਵਿਚ ਇਕ ਰੋਡ ਸ਼ੋਅ ਅਤੇ ਮਾਰਚ ਕੀਤਾ, ਅਨੁਕਿ੍ਤੀ ਅਤੇ ਹੋਰ ਅਥਲੀਟਾਂ 'ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ | ਇਸ ਮੌਕੇ ਅਗਰਵਾਲ ਵੈਲਫੇਅਰ ਸਮਾਜ ਸਭਾ ਦੀ ਸੂਬਾ ਪ੍ਰਧਾਨ ਭਾਵਨਾ ਬਾਂਸਲ, ਉਪ ਪ੍ਰਧਾਨ ਡਾ. ਰਜਤ ਬਾਂਸਲ, ਜ਼ਿਲ੍ਹਾ ਪ੍ਰਧਾਨ ਨੀਨੂ ਬਾਂਸਲ, ਸ਼ਹਿਰੀ ਪ੍ਰਧਾਨ ਸੁਨੀਤਾ ਬਾਂਸਲ, ਜਨਰਲ ਸਕੱਤਰ ਸੰਜੀਵ ਸਿੰਗਲਾ, ਮੇਅਰ ਪ੍ਰਵੀਨ ਕੁਮਾਰ ਸ਼ਰਮਾ, ਮਾਰਕੀਟ ਕਮੇਟੀ ਦੇ ਚੇਅਰਮੈਨ ਹਰਜਿੰਦਰ ਸਿੰਘ ਰੋਡੇ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਵਿਨੋਦ ਬਾਂਸਲ, ਐਨ.ਜੀ.ਓ. ਐਸ.ਕੇ. ਬਾਂਸਲ, ਸਨਾਤਨ ਸੇਵਾ ਸੁਸਾਇਟੀ ਦੇ ਵਿਕਾਸ ਕਪੂਰ, ਭਾਵਧਾਸ ਪ੍ਰਧਾਨ ਨਰੇਸ਼ ਬੋਹਤ, ਪੰਚਮੁਖੀ ਮੰਦਰ ਦੇ ਮੁੱਖ ਸੇਵਕ ਸ਼ਿਵ ਟੰਡਨ, ਸਮਾਜ ਸੇਵੀ ਸੁਸ਼ੀਲ ਮਿੱਡਾ, ਸਮਾਜ ਸੇਵੀ ਸੌਰਭ ਗੋਇਲ, ਸੀਨੀਅਰ ਸਿਟੀਜ਼ਨ ਵੈਲਫੇਅਰ ਸੁਸਾਇਟੀ ਦੇ ਅਜੈ ਸਿੰਗਲਾ, ਜਸਵੀਰ ਕੌਰ ਜੱਸੀ, ਇੰਦੂ ਬਾਲਾ, ਮਨਜੀਤ ਕੌਰ ਅਤੇ ਨੰਦਿਤਾ ਨੇ ਅਨੁਕਿ੍ਤੀ ਅਤੇ ਹੋਰ ਖਿਡਾਰੀਆਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਪ੍ਰਾਪਤੀ 'ਤੇ ਵਧਾਈ ਦਿੱਤੀ | ਇਸ ਮੌਕੇ ਅਨਸਟਾਪੇਬਲ ਮਾਰਸ਼ਲ ਆਰਟਸ ਅਕੈਡਮੀ ਦੀ ਡਾਇਰੈਕਟਰ ਭਾਵਨਾ ਬਾਂਸਲ ਨੇ ਕਿਹਾ ਕਿ ਖਿਡਾਰੀਆਂ ਨੇ ਅਕੈਡਮੀ ਦੀ ਕੋਚ ਪਿ੍ਆ ਵਿਮਲਾ ਦੇ ਯਤਨਾਂ ਸਦਕਾ ਇਹ ਉਪਲਬਧੀ ਹਾਸਲ ਕੀਤੀ ਹੈ |

ਪਿਛਲੀ ਖ਼ਬਰ ਡਾ. ਮਾਣਿਕ ਮੈਮੋਰੀਅਲ ਕਾਲਜ ਧਰਮਕੋਟ 'ਚ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ <br/> ਅਗਲੀ ਖ਼ਬਰ ਪਿੰਡ ਸੇਖਾ ਕਲਾਂ ਦੇ ਮੁਹੱਲਾ ਵਾਸੀਆਂ ਨੇ ਟੁੱਟੀ ਸੜਕ ਬਣਵਾਉਣ ਲਈ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਨੂੰ ਲਿਖੀ ਚਿੱਠੀ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।