03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਸਿਹਤ ਯੋਜਨਾ ਨਾਲ ਮੱਧ ਵਰਗ ਸਮੇਤ ਹਰ ਵਰਗ 'ਚ ਖ਼ੁਸ਼ੀ ਦੀ ਲਹਿਰ

ਅਜੀਤ ਡੈਸਕ 26-01-2026
ਬਾਘਾ ਪੁਰਾਣਾ, 25 ਜਨਵਰੀ ( ਟਿੰਕੂ ਕਾਠਪਾਲ)-ਸੂਬੇ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਵਲੋਂ ਹਰੇਕ ਵਰਗ ਲਈ 10 ਲੱਖ ਰੁਪਏ ਤੱਕ ਮੁਫ਼ਤ ਇਲਾਜ ਦੀ ਸਿਹਤ ਯੋਜਨਾ ਲਾਗੂ ਕਰਨ ਦੇ ਫ਼ੈਸਲੇ ਨਾਲ ਪੰਜਾਬ ਭਰ ਵਿਚ ਖ਼ੁਸ਼ੀ ਦੀ ਲਹਿਰ ਦਿਖਾਈ ਦੇ ਰਹੀ ਹੈ | ਲੋਕਾਂ ਦਾ ਕਹਿਣਾ ਹੈ ਕਿ ਮਹਿੰਗੇ ਇਲਾਜ ਕਾਰਨ ਜੋ ਡਰ ਅਤੇ ਆਰਥਿਕ ਦਬਾਅ ਪਰਿਵਾਰਾਂ 'ਤੇ ਬਣਿਆ ਰਹਿੰਦਾ ਸੀ, ਉਸ ਤੋਂ ਹੁਣ ਵੱਡੀ ਰਾਹਤ ਮਿਲੇਗੀ | ਮੱਧ ਵਰਗ ਦੇ ਨਾਗਰਿਕਾਂ ਦਾ ਮੰਨਣਾ ਹੈ ਕਿ ਪਿਛਲੀਆਂ ਰਵਾਇਤੀ ਸਰਕਾਰਾਂ ਵਲੋਂ ਜ਼ਿਆਦਾਤਰ ਨੀਤੀਆਂ ਜਾਤ-ਪਾਤ ਜਾਂ ਖ਼ਾਸ ਵਰਗਾਂ ਨੂੰ ਧਿਆਨ ਵਿਚ ਰੱਖ ਕੇ ਬਣਾਈਆਂ ਜਾਂਦੀਆਂ ਰਹੀਆਂ, ਜਿਸ ਕਾਰਨ ਮਿਡਲ ਕਲਾਸ ਅਕਸਰ ਅਣਦੇਖੀ ਰਹਿ ਜਾਂਦੀ ਸੀ | ਪਰ ਆਪ ਸਰਕਾਰ ਵਲੋਂ ਲਿਆਂਦੀ ਗਈ ਇਹ ਸਿਹਤ ਯੋਜਨਾ ਹਰ ਵਰਗ ਲਈ ਇੱਕੋ ਜਿਹੀ ਹੈ, ਜੋ ਸਮਾਨਤਾ ਅਤੇ ਸਮਾਜਿਕ ਨਿਆਂ ਦੀ ਮਿਸਾਲ ਪੇਸ਼ ਕਰਦੀ ਹੈ | ਲੋਕਾਂ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਇਕ ਆਮ ਬਿਮਾਰੀ ਦਾ ਇਲਾਜ ਵੀ ਲੱਖਾਂ ਰੁਪਏ ਦਾ ਹੋ ਜਾਂਦਾ ਹੈ | ਅਜਿਹੇ ਵਿਚ 10 ਲੱਖ ਰੁਪਏ ਤੱਕ ਮੁਫ਼ਤ ਇਲਾਜ ਦੀ ਸਹੂਲਤ ਮਿਲਣਾ ਆਮ ਪਰਿਵਾਰਾਂ ਲਈ ਵੱਡਾ ਸਹਾਰਾ ਸਾਬਤ ਹੋਵੇਗਾ |
ਪਿਛਲੀ ਖ਼ਬਰ ਸੱਜਣ ਕੁਮਾਰ ਨੂੰ ਬਰੀ ਕਰਨ ਨਾਲ ਸਿੱਖ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚੀ- ਸ਼ਾਹ <br/> ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਵਲੋਂ ਦਾਤੇਵਾਲ ਪਿੰਡ ਦੀ ਇਕਾਈ ਗਠਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।