06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਵਿੱਦਿਆ ਭਾਰਤੀ ਸਕੂਲ 'ਚ ਸਪਤ ਸ਼ਕਤੀ ਸੰਗਮ ਪ੍ਰੋਗਰਾਮ ਕਰਵਾਇਆ

ਅਜੀਤ ਡੈਸਕ 26-01-2026
ਮਾਨਸਾ, 25 ਜਨਵਰੀ (ਸੱਭਿ.ਪ੍ਰਤੀ)- ਸਥਾਨਕ ਸ੍ਰੀ ਨਰਾਇਣ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਸਪਤ ਸ਼ਕਤੀ ਸੰਗਮ ਪ੍ਰੋਗਰਾਮ ਕਰਵਾਇਆ ਗਿਆ | ਤੀਸਰੀ ਤੋਂ ਅੱਠਵੀਂ ਤਕ ਦੇ ਸਾਰੇ ਵਿਦਿਆਰਥੀਆਂ ਦੀਆਂ ਮਾਵਾਂ ਅਤੇ ਦਾਦੀਆਂ ਨੂੰ ਵਿਸ਼ੇਸ਼ ਰੂਪ ਵਿਚ ਸੱਦਾ ਦਿੱਤਾ ਗਿਆ ਸੀ | ਮੁੱਖ ਵਕਤਾ ਅਦਾਕਾਰਾ ਧਰਵਿੰਦਰ ਕੌਰ ਅਤੇ ਡਾ. ਸੁਪਨਦੀਪ ਕੌਰ ਨੇ ਪ੍ਰੇਰਣਾਦਾਇਕ ਗੱਲਾਂ ਦੇ ਮਾਧਿਅਮ ਰਾਹੀਂ ਬੱਚਿਆਂ ਦੀ ਸੁਰੱਖਿਆ ਅਤੇ ਸਰਬ ਪੱਖੀ ਵਿਕਾਸ ਲਈ ਅÏਰਤਾਂ ਦੀ ਭੂਮਿਕਾ 'ਤੇ ਚਾਨਣਾ ਪਾਇਆ | ਅਮਰਜੀਤ ਕੌਰ ਨੇ ਪਰਿਵਾਰ ਪ੍ਰਬੰਧਨ ਵਿਸ਼ੇ 'ਤੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਪਰਮਜੀਤ ਕੌਰ ਨੇ ਪ੍ਰਸਤਾਵਨਾ ਪੇਸ਼ ਕੀਤੀ | ਖੁਸ਼ਵਿੰਦਰ ਕੌਰ ਨੇ ਸਾਰੀਆਂ ਮਾਵਾਂ ਤੋਂ ਸਵਾਲ ਜਵਾਬ ਪੁੱਛੇ ਅਤੇ ਉਨ੍ਹਾਂ ਨਾਲ ਜਾਣ ਪਛਾਣ ਕੀਤੀ |
ਪਿਛਲੀ ਖ਼ਬਰ ਕੈਬਨਿਟ ਮੰਤਰੀ ਖੁੱਡੀਆ ਦਾ ਮੋਗਾ ਪਹੁੰਚਣ 'ਤੇ ਨਿੱਘਾ ਸੁਆਗਤ ਅਗਲੀ ਖ਼ਬਰ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀਆਂ 300 ਲੜਕੀਆਂ ਦੇ ਤਿੰਨ ਕਰੋੜ ਲਗਾ ਕੀਤੇ ਜਾਣਗੇ ਵਿਆਹ- ਓਬਰਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।