31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਨਿਮਾ ਮੋਗਾ ਦੇ ਸੰਸਥਾਪਕ ਅਤੇ ਸੀਨੀਅਰ ਡਾਕਟਰਾਂ ਦਾ ਸਨਮਾਨ <br/>

ਅਜੀਤ ਡੈਸਕ 01-02-2026
ਮੋਗਾ, 31 ਜਨਵਰੀ (ਅਸ਼ੋਕ ਬਾਂਸਲ)-ਇਪਕਾ ਲੈਬਾਰਟਰੀ ਨੇ ਚੋਖਾ ਐਂਪਾਇਰ ਵਿਖੇ ਨਿਮਾ ਐਸੋਸੀਏਸ਼ਨ ਮੋਗਾ ਦੇ ਡਾਕਟਰ ਮੈਂਬਰਾਂ ਲਈ ਇਕ ਨਿਰੰਤਰ ਮੈਡੀਕਲ ਸਿੱਖਿਆ ਪ੍ਰੋਗਰਾਮ ਸਫਲਤਾ ਪੂਰਵਕ ਕਰਵਾਇਆ ਗਿਆ | ਇਸ ਵਿਚ ਸ਼ਹਿਰ ਦੇ 42 ਡਾਕਟਰਾਂ ਨੇ ਵਿੱਦਿਅਕ ਪ੍ਰੋਗਰਾਮ ਵਿਚ ਸਰਗਰਮੀ ਨਾਲ ਹਿੱਸਾ ਲਿਆ | ਇਪਕਾ ਲੈਬਾਰਟਰੀ ਦੀ ਨੁਮਾਇੰਦਗੀ ਕਰਦੇ ਬਲਰਾਜ ਢੀਂਗਰਾ, ਏਰੀਆ ਬਿਜ਼ਨਸ ਮੈਨੇਜਰ ਮੰਗਤ ਰਾਮ ਅਤੇ ਖੇਤਰੀ ਬਿਜ਼ਨਸ ਮੈਨੇਜਰ ਪ੍ਰਭਜੋਤ ਸਿੰਘ ਨੇ ਹਿੱਸਾ ਲਿਆ | ਉਨ੍ਹਾਂ ਨੇ ਡਾਕਟਰੀ ਖੇਤਰ ਵਿਚ ਨਵੀਨਤਮ ਖੋਜ ਅਤੇ ਇਲਾਜ ਦੇ ਤਰੀਕਿਆਂ 'ਤੇ ਇਕ ਅਰਥਪੂਰਨ ਗੱਲਬਾਤ ਕੀਤੀ | ਇਸ ਸੀ.ਐਮ.ਈ. ਦੇ ਮੁੱਖ ਬੁਲਾਰੇ ਡਾ. ਸੁਨੀਲ ਜੋਸ਼ੀ ਸਨ ਨੇ ਆਪਣੇ ਭਾਸ਼ਣ 'ਚ ਉੱਪਰੀ ਸਾਹ ਦੀ ਨਾਲੀ ਦੇ ਇਨਫੈਕਸ਼ਨ, ਉਸ ਦੇ ਆਧੁਨਿਕ ਅਤੇ ਪ੍ਰਭਾਵਸ਼ਾਲੀ ਇਲਾਜ ਵਿਕਲਪਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਪ੍ਰਦਾਨ ਕੀਤੀ | ਇਸ ਮੌਕੇ ਮੋਗਾ ਦੇ ਸੀਨੀਅਰ ਡਾਕਟਰਾਂ ਸੱਤਿਆ ਪਾਲ ਮਿੱਤਲ ਅਤੇ ਡਾ. ਬੀ.ਐਸ. ਗਰਚਾ ਨੂੰ ਨਿਮਾ ਐਸੋਸੀਏਸ਼ਨ ਦੇ ਮੈਂਬਰਾਂ ਵਲੋਂ ਡਾਕਟਰੀ ਖੇਤਰ ਵਿਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਸਨਮਾਨਿਤ ਕੀਤਾ | ਸਮਾਗਮ ਵਿਚ ਮੌਜੂਦ ਸਾਰੇ ਡਾਕਟਰਾਂ ਨੇ ਦੋਵਾਂ ਸੀਨੀਅਰ ਡਾਕਟਰਾਂ ਦੇ ਤਜਰਬੇ ਅਤੇ ਸੇਵਾਵਾਂ ਦੀ ਪ੍ਰਸ਼ੰਸਾ ਕੀਤੀ | ਸਮਾਗਮ ਦੇ ਅੰਤ ਵਿਚ ਇਕ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਗਿਆ | ਜਿਸ ਵਿਚ ਡਾ. ਨਰੇਸ਼ ਬਤਰਾ ਅਤੇ ਡਾ. ਆਰੀਆ ਨੇ ਸਮਾਗਮ ਨੂੰ ਯਾਦਗਾਰੀ ਬਣਾ ਦਿੱਤਾ | ਇਸ ਮੌਕੇ ਮੋਗਾ ਨਿਮਾ ਦੇ ਜ਼ਿਲ੍ਹਾ ਪ੍ਰਧਾਨ ਡਾ. ਸੁਨੀਲ ਮਿੱਤਲ, ਜਨਰਲ ਸਕੱਤਰ ਡਾ. ਨਵੀਨ ਸੂਦ, ਡਾ. ਸੁਨੀਲ ਜੋਸ਼ੀ, ਡਾ. ਸੁਨੀਲ ਬਾਂਸਲ, ਡਾ. ਅਰੁਣ ਅਗਰਵਾਲ, ਡਾ. ਰਾਕੇਸ਼ ਮੋਹਨ ਆਰੀਆ, ਡਾ. ਕੁਲਤਾਰ ਸਿੰਘ, ਡਾ. ਪਰਵੀਨ ਧਮੀਜਾ, ਡਾ. ਮਹਿੰਦਰਪਾਲ ਸਿੰਘ, ਡਾ. ਅਕਸ਼ੈ ਸ਼ਰਮਾ, ਡਾ. ਯਸ਼ ਗੁਪਤਾ, ਡਾ. ਧਰਮਵੀਰ ਗਰਗ, ਡਾ. ਵਿਜੇ ਕੁਮਾਰ, ਡਾ. ਵਿਨੋਦ ਜੋਸ਼ੀ, ਡਾ. ਰਿਤੂ ਮਿੱਤਲ, ਡਾ. ਪਰਮਿੰਦਰ ਜੌਹਲ, ਡਾ. ਸੁਮਨ ਧਮੀਜਾ, ਡਾ. ਪ੍ਰੋਮਿਲਾ ਆਰੀਆ, ਡਾ. ਸੁਮਨ ਗੁਪਤਾ, ਡਾ. ਅਮਿਤਾ ਗੁਲਾਟੀ, ਡਾ. ਰੀਨਾ ਗੁਪਤਾ, ਡਾ. ਸੋਨਾਲੀ ਗੁਪਤਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਨੀ ਗਿੱਲ ਹੋਏ ਗੁਰੂ ਰਵਿਦਾਸ ਜੀ ਦੇ ਨਗਰ ਕੀਰਤਨ 'ਚ ਨਤਮਸਤਕ ਅਗਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਚੌਥੇ ਗੇੜ 'ਚ ਚਿਪ ਵਾਲੇ ਮੀਟਰ ਉਤਾਰੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।