31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਥਾਣਾ ਸਮਾਲਸਰ ਖਿਲਾਫ਼ ਧਰਨੇ ਦੀਆਂ ਤਿਆਰੀਆਂ ਸੰਬੰਧੀ ਪਿੰਡਾਂ 'ਚ ਮੀਟਿੰਗਾਂ ਜਾਰੀ <br/>

ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਸ ਯੂਨੀਅਨ ਦੇ ਆਗੂ ਧਰਨੇ ਸਬੰਧੀ ਜਾਣਕਾਰੀ ਦਿੰਦੇ ਹੋਏ | ਤਸਵੀਰ: ਗੁਰਜੰਟ ਕਲਸੀ ਲੰਡੇ <br/> 01-02-2026
ਸਮਾਲਸਰ, 31 ਜਨਵਰੀ (ਗੁਰਜੰਟ ਕਲਸੀ ਲੰਡੇ)-ਸੁਖਾਨੰੰਦ ਕਤਲ ਕਾਂਡ ਅਤੇ ਗੁੰਡਾਗਰਦੀ ਨੂੰ ਵਾਪਰਿਆਂ ਡੇਢ ਮਹੀਨਾ ਬੀਤ ਜਾਣ 'ਤੇ ਵੀ ਪੁਲਿਸ ਨੇ ਸਾਰੇ ਦੋਸ਼ੀ ਗਿ੍ਫਤਾਰ ਨਹੀਂ ਕੀਤੇ ਹਨ | ਸਾਰੇ ਦੋਸ਼ੀਆਂ ਦੀ ਗਿ੍ਫਤਾਰੀ, ਅਣਪਛਾਤੇ ਦੋਸ਼ੀਆਂ ਨੂੰ ਮੁਕੱਦਮੇ ਵਿਚ ਸ਼ਾਮਿਲ ਕਰਾਉਣ ਲਈ ਨੌਜਵਾਨ ਭਾਰਤ ਸਭਾ ਦੀ ਅਗਵਾਈ ਹੇਠ 2 ਫਰਵਰੀ ਨੂੰ ਸਮਾਲਸਰ ਥਾਣੇ ਮੂਹਰੇ ਲਗਾਏ ਜਾ ਰਹੇ ਧਰਨੇ ਦੀਆਂ ਤਿਆਰੀਆਂ ਸਬੰਧੀ ਪਿੰਡ ਸੇਖਾ ਕਲਾਂ, ਰਾਜੇਆਣਾ, ਲੰਗੇਆਣਾ ਵਿਖੇ ਮੀਟਿੰਗਾਂ ਕੀਤੀਆਂ ਗਈਆਂ | ਨੌਜਵਾਨ ਭਾਰਤ ਸਭਾ ਦੇ ਸੂਬਾ ਮੀਤ ਪ੍ਰਧਾਨ ਕਰਮਜੀਤ ਮਾਣੂੰਕੇ, ਜ਼ਿਲ੍ਹਾ ਸਕੱਤਰ ਬਿ੍ਜ ਰਾਜੇਆਣਾ, ਪ੍ਰਧਾਨ ਜਗਦੀਪ ਸਿੰਘ ਲੰਗੇਆਣਾ ਨੇ ਸਮਾਲਸਰ ਵਿਚ ਪ੍ਰੈੱਸ ਨੂੰ ਦੱਸਿਆ ਕਿ 12 ਫਰਵਰੀ ਨੂੰ ਐਮ. ਐਲ. ਏ. ਅੰਮਿ੍ਤਪਾਲ ਸੁਖਾਨੰਦ ਦੇ ਆਪਣੇ ਪਿੰਡ ਵਿਚ ਗੁੰਡਿਆਂ ਨੇ ਸਿਕੰਦਰ ਸਿੰਘ ਨੂੰ ਕਤਲ ਕੀਤਾ | ਨਾ ਤਾਂ ਪੁਲਿਸ ਨੇ ਹਾਲੇ ਤੱਕ ਰਹਿੰਦੇ ਪਿੰਡ ਚੀਦੇ ਦੇ ਦੋਸ਼ੀਆਂ ਨੂੰ ਗਿ੍ਫਤਾਰ ਕੀਤਾ ਹੈ ਅਤੇ ਨਾ ਹੀ ਸਹੀ ਤਫਤੀਸ਼ ਕਰਕੇ ਗੁੰਡਾਗਰਦੀ ਮਚਾਉਣ ਵਾਲੇ ਗੁੰਡਿਆਂ ਦੀ ਪਹਿਚਾਣ ਕੀਤੀ ਹੈ | ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਸੰਦੀਪ ਸਿੰਘ ਸ਼ਨੀ, ਨੌਜਵਾਨ ਭਾਰਤ ਸਭਾ ਦੇ ਪ੍ਰਧਾਨ ਨਿਰਮਲ ਸਿੰਘ, ਸਾਧੂ ਸਿੰਘ, ਸੁਰਜੀਤ ਸਿੰਘ, ਤਰਸੇਮ ਸਿੰਘ ਨੇ ਦੱਸਿਆ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਅਨਸਰ ਜਰਾਇਮ ਪੇਸ਼ਾ ਹਨ | ਇਨ੍ਹਾਂ ਦੀ ਪ੍ਰਸ਼ਾਸਨ ਤੇ ਸਰਕਾਰ ਨਾਲ ਮਿਲੀਭੁਗਤ ਹੋਣ ਕਰਕੇ ਹੀ ਪੁਲਿਸ ਇਨ੍ਹਾਂ ਨੂੰ ਗਿ੍ਫਤਾਰ ਨਹੀਂ ਕਰ ਰਹੀ | ਉਨ੍ਹਾਂ ਕਿਹਾ ਕਿ ਪਿੰਡ ਪਿੰਡ ਵਿਚ ਇਸ ਪੁਲਿਸ ਸਿਆਸੀ ਗੁੰਡਾ ਗੱਠਜੋੜ ਦੇ ਖਿਲਾਫ ਲਾਮਬੰਦੀ ਜਾਰੀ ਹੈ | ਉਨ੍ਹਾਂ ਕਿਹਾ ਕਿ ਇਕ ਪਾਸੇ ਪੁਲਿਸ ਗੈਂਗਸਟਰਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਖੁਦ ਜੱਜ ਬਣੀ ਹੋਈ ਹੈ | ਇਸ ਮੌਕੇ ਉਕਤ ਤੋਂ ਇਲਾਵਾ ਸੰਦੀਪ ਸਿੰਘ, ਲਖਵੀਰ ਸਿੰਘ, ਚਰਨਾ, ਰਾਮ ਸਿੰਘ, ਗੋਪੀ, ਮਹਿਸ਼ੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਜਥੇਦਾਰ ਬਲਦੇਵ ਸਿੰਘ ਮਾਣੂੰਕੇ ਨੂੰ ਸਦਮਾ, ਭਰਾ ਦਾ ਦਿਹਾਂਤ <br/> ਅਗਲੀ ਖ਼ਬਰ ਡੇਰਾ ਸਮਾਧਾਂ ਅਜੀਤਵਾਲ ਵਿਖੇ ਰਾਤਰੀ ਦੀਵਾਨ ਸਜਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।