31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਸ਼ਿਆਮ ਪ੍ਰਭੂ ਖਾਟੂ ਵਾਲੇ ਦਾ ਸੰਕੀਰਤਨ ਕਰਵਾਇਆ <br/>

ਮੋਗਾ ਦੇ ਸ਼ਹੀਦ ਪਾਰਕ ਵਿਖੇ ਦੁਆਦਸ਼ੀ 'ਤੇ ਸ਼ਿਆਮ ਪਰਿਵਾਰ ਵਲੋਂ ਕਰਵਾਏ ਸੰਕੀਰਤਨ ਦੌਰਾਨ ਸ਼ਿਆਮ ਪ੍ਰਭੂ ਖਾਟੂ ਵਾਲੇ ਦੇ ਦਰਬਾਰ ਵਿਚ ਨਤਮਸਤਕ ਹੁੰਦੇ ਹੋਏ ਸੁਸਾਇਟੀ ਦੇ ਮੈਂਬਰ ਤੇ ਭਗਤ | ਤਸਵੀਰ: ਅਸ਼ੋਕ ਬਾਂਸਲ <br/> 01-02-2026
ਮੋਗਾ, 31 ਜਨਵਰੀ (ਅਸ਼ੋਕ ਬਾਂਸਲ)-ਦੁਆਦਸ਼ੀ 'ਤੇ ਸ੍ਰੀ ਸ਼ਿਆਮ ਪਰਿਵਾਰ ਨੇ ਸ਼ਹਿਰ ਦੇ ਸ਼ਹੀਦੀ ਪਾਰਕ ਵਿਖੇ ਸ੍ਰੀ ਸ਼ਿਆਮ ਪ੍ਰਭੂ ਖਾਟੂ ਵਾਲੇ ਦਾ ਸੰਕੀਰਤਨ ਕਰਵਾਇਆ | ਪੰਡਿਤ ਹਰੀ ਓਮ ਸ਼ਰਮਾ ਦੀ ਅਗਵਾਈ ਹੇਠ ਸ੍ਰੀ ਸ਼ਿਆਮ ਪਰਿਵਾਰ ਦੇ ਅਧਿਕਾਰੀਆਂ ਦੇ ਸਮੂਹ ਨੇ ਸ਼ਿਆਮ ਬਾਬਾ ਦੇ ਦਰਬਾਰ ਵਿਚ ਜੋਤੀ ਜਗਾਉਣ ਦੀ ਰਸਮ ਨਿਭਾਈ | ਇਸ ਮੌਕੇ ਅਨਮੋਲ ਜਾਗਰਨ ਪਾਰਟੀ ਦੇ ਭਜਨ ਗਾਇਕ ਧਰਮਿੰਦਰ ਸ਼ਰਮਾ ਅਤੇ ਅਨਮੋਲ ਸ਼ਰਮਾ ਨੇ ਗਣਪਤੀ ਆਰਾਧਨਾ, ਗਣਪਤੀ ਰੱਖੋ ਮੇਰੀ ਲਾਜ ਤੋਂ ਬਾਅਦ ਸ੍ਰੀ ਸ਼ਿਆਮ ਬਾਬਾ ਦੇ ਭਜਨ ਗਾ ਕੇ ਸ਼ਰਧਾਲੂਆਂ ਨੂੰ ਮੰਤਰ ਮੁਗਧ ਕੀਤਾ | ਸੰਕੀਰਤਨ ਦੀ ਸਮਾਪਤੀ 'ਤੇ ਸ੍ਰੀ ਸ਼ਿਆਮ ਪਰਿਵਾਰ ਨੇ ਮੁੱਖ ਮਹਿਮਾਨਾਂ ਨੂੰ ਸ਼ਿਆਮ ਬਾਬਾ ਦਾ ਸਰੂਪ ਭੇਟ ਕਰਕੇ ਸਨਮਾਨਿਤ ਕੀਤਾ | ਇਸ ਮੌਕੇ ਬਲਜੀਤ ਬੱਗੀ, ਸੁਨੀਲ ਸ਼ਰਮਾ, ਰਘੁਵੀਰ ਸ਼ਰਮਾ, ਰਮਨ ਸੂਦ, ਰਾਜੂ ਨਾਰੰਗ, ਅਕਸ਼ੈ ਗੁਲਾਟੀ, ਅਨਮੋਲ ਸ਼ਰਮਾ, ਧਰਮਿੰਦਰ ਸ਼ਰਮਾ, ਅਮਿਤ, ਲੱਕੀ, ਪ੍ਰੀਤਮ ਅਰੋੜਾ, ਪਿ੍ੰਸ ਅਰੋੜਾ, ਅਵਿਨਾਸ਼ ਗੁਪਤਾ, ਸੋਨੂੰ ਕੁਮਾਰ, ਮਨਜੀਤ ਛਾਬੜਾ ਅਤੇ ਸ਼ਿਆਮ ਭਗਤ ਮੌਜੂਦ ਸਨ |

ਪਿਛਲੀ ਖ਼ਬਰ ਆਈ.ਐਸ.ਐਫ. ਕੈਂਪਸ-2 ਵਿਖੇ ਰਾਜ ਯੋਗਾ ਵਰਕਸ਼ਾਪ ਦਾ ਆਯੋਜਨ <br/> ਅਗਲੀ ਖ਼ਬਰ ਜਥੇਦਾਰ ਬਲਦੇਵ ਸਿੰਘ ਮਾਣੂੰਕੇ ਨੂੰ ਸਦਮਾ, ਭਰਾ ਦਾ ਦਿਹਾਂਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।