19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਗੀਤਾ ਭਵਨ ਵਿਖੇ ਮਹਾਂਪ੍ਰਾਣ ਕਥਾ ਕਰਵਾਈ <br/>

ਅਜੀਤ ਡੈਸਕ 14-02-2026
ਮੋਗਾ, 13 ਫਰਵਰੀ (ਅਸ਼ੋਕ ਬਾਂਸਲ)-ਗੀਤਾ ਭਵਨ ਟਰੱਸਟ ਦੇ ਸਰਪ੍ਰਸਤ ਸਵਾਮੀ ਚਿਨਮਯਾਨੰਦ ਹਾਜ਼ਰੀ 'ਚ ਸੰਤ ਸੰਮੇਲਨ 8 ਫਰਵਰੀ ਤੋਂ 14 ਫਰਵਰੀ ਤੱਕ ਗੀਤਾ ਭਵਨ ਵਿਖੇ ਸਵ: ਸਦਗੁਰੂਦੇਵ ਪੂਜਿਆ ਸਵਾਮੀ ਵੇਦਾਂਤ ਨੰਦ ਅਤੇ ਸਵਰਗੀ ਸ੍ਰੀ 1008 ਮਹਾਂ ਮੰਡਲੇਸ਼ਵਰ ਸਵਾਮੀ ਸਹਿਜ ਪ੍ਰਕਾਸ਼ ਅਤੇ ਸ਼ਹਿਰ ਦੇ ਪ੍ਰਮੁੱਖ ਅਧਿਆਤਮਿਕ ਕੇਂਦਰ, ਗੀਤਾ ਭਵਨ, ਮਹਾਂ ਸ਼ਿਵਰਾਤਰੀ ਦੇ ਮੌਕੇ 'ਤੇ ਆਯੋਜਿਤ ਕੀਤਾ ਗਿਆ | ਸ਼ਿਵ ਪੂਰਨ ਕਥਾ ਅਤੇ ਸ਼ਿਵਰਾਤਰੀ ਉਤਸਵ ਦੇ ਚੌਥੇ ਦਿਨ, ਕਥਾਵਾਚਕ ਨੇ ਸ਼ਿਵ ਦੇ ਵਿਆਹ ਦੀ ਬ੍ਰਹਮ ਘਟਨਾ ਦਾ ਇਕ ਵਰਣਨ ਕੀਤਾ | ਇਸ ਤੋਂ ਪਹਿਲਾਂ ਟਰੱਸਟ ਦੇ ਪ੍ਰਧਾਨ ਐਡਵੋਕੇਟ ਸੁਨੀਲ ਗਰਗ, ਸੀਨੀਅਰ ਉਪ ਪ੍ਰਧਾਨ ਰਵਿੰਦਰ ਸੂਦ, ਜੂਨੀਅਰ ਉਪ ਪ੍ਰਧਾਨ ਭਰਤ ਕੁਮਾਰ ਅਗਰਵਾਲ, ਜਨਰਲ ਸਕੱਤਰ ਅੰਸ਼ੁਲ ਸ੍ਰੀ ਕੁੰਜ, ਸੰਯੁਕਤ ਸਕੱਤਰ ਸੁਰਿੰਦਰ ਗੋਇਲ ਅਤੇ ਖ਼ਜ਼ਾਨਚੀ ਯੋਗੇਸ਼ ਗਰਗ ਨੇ ਵੱਡੀ ਗਿਣਤੀ ਵਿਚ ਸ਼ਹਿਰ ਵਾਸੀਆਂ ਦੇ ਨਾਲ ਪੂਜਾ ਦੀ ਰਸਮ ਨਿਭਾਈ | ਇਸ ਮੌਕੇ ਪ੍ਰਧਾਨ ਐਡਵੋਕੇਟ ਸੁਨੀਲ ਗਰਗ ਨੇ ਕਿਹਾ ਕਿ ਸ਼ਿਵ ਮਹਾ ਪੁਰਾਣ ਇਕ ਮਹਾਨ ਗ੍ਰੰਥ ਹੈ, ਜੋ ਮਨੁੱਖੀ ਜੀਵਨ ਨੂੰ ਜੀਵਨ 'ਚ ਧਰਮ, ਅਰਥ, ਕਾਮ ਅਤੇ ਮੋਕਸ਼ ਵੱਲ ਸੇਧਿਤ ਕਰਦਾ ਹੈ |

ਪਿਛਲੀ ਖ਼ਬਰ ਸ਼ਿਆਮ ਸੰਕੀਰਤਨ ਲਈ ਸੱਦਾ ਪੱਤਰ ਜਾਰੀ ਕੀਤੇ <br/> ਅਗਲੀ ਖ਼ਬਰ ਪੰਜਾਬ ਸਰਕਾਰ ਕਾਨੰੂਨ ਵਿਵਸਥਾ ਬਣਾਈ ਰੱਖਣ 'ਚ ਅਸਫਲ- ਡਾ. ਹਰਜੋਤ ਕਮਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।