ਮੋਗਾ, 13 ਫਰਵਰੀ (ਸੁਰਿੰਦਰਪਾਲ ਸਿੰਘ)-ਜੈ ਸ੍ਰੀ ਸ਼ਿਆਮ ਸੇਵਾ ਪਰਿਵਾਰ ਵਲੋਂ 14 ਫਰਵਰੀ ਨੂੰ ਦਵਾਦਸ਼ੀ ਮੌਕੇ ਸ਼ਾਮ 7 ਵਜੇ ਤੋਂ ਯੋਗੀਰਾਜ ਬ੍ਰਹਮਚਾਰੀ ਕੁਟੀਆ ਦੱਤ ਰੋਡ ਸਿਵਲ ਲਾਈਨ ਵਿਖੇ ਕਰਵਾਏ ਜਾਣ ਵਾਲੇ ਸ਼ਿਆਮ ਬਾਬਾ ਦੇ ਸੰਕੀਰਤਨ ਲਈ ਸੱਦਾ ਪੱਤਰ ਜਾਰੀ ਕੀਤੇ ਗਏ | ਇਸ ਮੌਕੇ ਜੈ ਸ੍ਰੀ ਸ਼ਿਆਮ ਪਰਿਵਾਰ ਮੋਗਾ ਦੇ ਭਜਨ ਗਾਇਕ ਧਰਮਿੰਦਰ ਸ਼ਰਮਾ, ਪੰਡਤ ਹਰੀ ਓਮ ਸ਼ਰਮਾ, ਬਲਜੀਤ ਬੱਗੀ, ਸੁਨੀਲ ਸ਼ਰਮਾ, ਰਾਜਿੰਦਰ ਮਿੱਡਾ, ਕੁਟੀਆ ਦੇ ਸੇਵਾਦਾਰ ਰਾਮ ਚੰਦਰ ਸ਼ਰਮਾ, ਦੀਪਾ ਕਾਲੜਾ, ਅਨਮੋਲ ਸ਼ਰਮਾ, ਰਘੁਵੀਰ ਸ਼ਰਮਾ, ਪਿ੍ੰਸ ਅਰੋੜਾ, ਸੰਨੀ, ਵੀਰਭਾਨ ਸ਼ਰਮਾ, ਗੁਲ ਸ਼ਰਮਾ, ਮਨੋਜ ਕੁਮਾਰ ਸ਼ਰਮਾ, ਅਕੈਡਮੀ ਸ਼ਰਮਾ, ਰਾਜ ਭਾਰਤੀ, ਅਰੁਣ ਪੁਰੀ, ਜੋਤੀ, ਖ਼ੁਸ਼ੀ ਅਰੋੜਾ, ਸਰੋਜ ਰਾਣੀ, ਅਲਕਾ ਮਿੱਡਾ, ਅਵਿਨਾਸ਼ ਕੁਮਾਰ, ਦਰਸ਼ਨ ਕੁਮਾਰ, ਸੰਨੀ ਕਾਲੜਾ, ਰਮਨ ਸੂਦ, ਰਾਜੂ, ਲੱਕੀ, ਪ੍ਰੀਤਮ, ਪਿ੍ੰਸ ਅਰੋੜਾ, ਅਵਿਨਾਸ਼ ਗੁਪਤਾ, ਸੋਨੂੰ ਕੁਮਾਰ, ਮਨਜੀਤ ਛਾਬੜਾ ਅਤੇ ਹੋਰ ਸ਼ਿਆਮ ਪ੍ਰੇਮੀ ਹਾਜ਼ਰ ਸਨ | ਇਸ ਮੌਕੇ ਰਾਜਿੰਦਰ ਮਿੱਡਾ ਅਤੇ ਧਰਮਿੰਦਰ ਸ਼ਰਮਾ ਨੇ ਦੱਸਿਆ ਕਿ ਸੰਕੀਰਤਨ ਦੌਰਾਨ ਅਨਮੋਲ ਜਾਗਰਣ ਐਂਡ ਪਾਰਟੀ ਸ਼ਿਆਮ ਬਾਬਾ ਦਾ ਗੁਣਗਾਨ ਕਰਨਗੇ |