10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਨਸ਼ਿਆਂ ਵਿਰੁੱਧ ਮੈਰਾਥਨ ਦੌੜ ਨੂੰ ਵਿਧਾਇਕ ਢੋਸ ਤੇ ਪੁਸ਼ਅਪ ਮੈਨ ਅੰਮਿ੍ਤਬੀਰ ਨੇ ਕੀਤਾ ਰਵਾਨਾ

ਅਜੀਤ ਡੈਸਕ 15-02-2026
ਫਤਹਿਗੜ੍ਹ ਪੰਜਤੂਰ, 14 ਫਰਵਰੀ (ਜਸਵਿੰਦਰ ਸਿੰਘ ਪੋਪਲੀ)-ਦਿੱਲੀ ਕਾਨਵੈਂਟ ਸਕੂਲ ਮੁੰਡੀ ਜਮਾਲ ਫਤਹਿਗੜ੍ਹ ਪੰਜਤੂਰ ਦੀ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਬਲਜੀਤ ਸਿੰਘ, ਪ੍ਰਧਾਨ ਬਲਵਿੰਦਰ ਸਿੰਘ, ਪਿ੍ੰਸੀਪਲ ਮੈਡਮ ਨਮਰਤਾ ਭੱਲਾ ਦੀ ਅਗਵਾਈ ਹੇਠ ਯੁੱਧ ਨਸ਼ਿਆਂ ਵਿਰੁੱਧ ਤਹਿਤ ਮੈਰਾਥਨ ਦੌੜ ਕਰਵਾਈ ਗਈ | ਇਸ ਮੈਰਾਥਨ ਦੌੜ ਨੂੰ ਰਵਾਨਾ ਕਰਨ ਲਈ ਮੁੱਖ ਮਹਿਮਾਨ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਪੁਸ਼ਅਪ ਮੈਨ ਅੰਮਿ੍ਤਬੀਰ ਸਿੰਘ ਸਟੇਡੀਅਮ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਦਾ ਸਕੂਲ ਦੀ ਮੈਨੇਜਮੈਂਟ ਕਮੇਟੀ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਸਟੇਜ ਦਾ ਸੰਚਾਲਨ ਕਰਦਿਆਂ ਸਾਗਰ ਅਰੋੜਾ ਵਲੋਂ ਪਹੁੰਚੀਆਂ ਸ਼ਖਸੀਅਤਾਂ ਦੀ ਹਾਜ਼ਰੀ ਲਵਾਈ ਗਈ | ਪੁਸ਼ਅਪ ਮੈਨ ਅੰਮਿ੍ਤਬੀਰ ਸਿੰਘ ਨੇ ਕਿਹਾ ਕਿ ਦਿੱਲੀ ਕਾਨਵੈਂਟ ਸਕੂਲ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ | ਯੁੱਧ ਨਸ਼ਿਆਂ ਵਿਰੁੱਧ ਇਕ ਲਹਿਰ, ਇਕ ਮੁਹਿੰਮ ਹੈ | ਮੈਨੂੰ ਲੱਗਦਾ ਕਿ ਸਕੂਲ ਨੇ ਜਿੱਥੇ ਸਰਕਾਰ ਦੀ ਮੁਹਿੰਮ ਵਿਚ ਆਪਣਾ ਯੋਗਦਾਨ ਪਾਇਆ ਉੱਥੇ ਬੱਚਿਆਂ ਨੂੰ ਸਹੀ ਰਾਹ 'ਤੇ ਲੈ ਕੇ ਆਉਣ ਲਈ ਸਕੂਲ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ | ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਆਪਾਂ ਸਿੱਧੇ ਰਾਹ ਪੈ ਜਾਵਾਂਗੇ ਤਾਂ ਫਿਰ ਜ਼ਿੰਦਗੀ 'ਚ ਬੰਦਾ ਕਦੇ ਡੋਲਦਾ ਨਹੀਂ | ਮੈਂ ਧੰਨਵਾਦ ਕਰਦਾ ਹਾਂ ਦਿੱਲੀ ਕਾਨਵੈਂਟ ਸਕੂਲ ਦਾ ਜਿਸ ਨੇ ਅੱਜ ਸਾਡੀ ਇਸ ਮੁਹਿੰਮ ਦਾ ਹਿੱਸਾ ਬਣ ਕੇ ਬੜੀ ਵੱਡੀ ਮੈਰਾਥਨ ਦੌੜ ਕਰਵਾਈ ਹੈ | ਇਸ ਮੈਰਾਥਨ ਦੌੜ ਦੌਰਾਨ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਅੰਮਿ੍ਤਬੀਰ ਸਿੰਘ, ਚੇਅਰਮੈਨ ਬਲਜੀਤ ਸਿੰਘ, ਪ੍ਰਧਾਨ ਬਲਵਿੰਦਰ ਸਿੰਘ, ਪਿ੍ੰਸੀਪਲ ਨਮਰਤਾ ਭੱਲਾ ਅਤੇ ਹੋਰ ਸ਼ਖਸੀਅਤਾਂ ਵਲੋਂ ਦੌੜ ਵਿਚ ਭਾਗ ਲਿਆ ਗਿਆ | ਦੌੜ ਦੌਰਾਨ ਵਰਿੰਦਰ ਸਿੰਘ ਕੜਾਹੇਵਾਲਾ ਨੇ ਪਹਿਲਾ ਸਥਾਨ, ਰਾਜਨ ਮੁੰਡੀ ਜਮਾਲ ਨੇ ਦੂਸਰਾ ਅਤੇ ਗੁਰਬਿੰਦਰ ਸਿੰਘ ਬਸਤੀ ਸੋਢੀਆਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਇਨ੍ਹਾਂ ਨੂੰ ਸਕੂਲ ਵਲੋਂ ਨਕਦ ਰਾਸ਼ੀ ਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੁਰਚਰਨ ਸਿੰਘ ਲਲਿਹਾਂਦੀ, ਜੋਗਿੰਦਰ ਸਿੰਘ ਸੰਧੂ ਸਾਬਕਾ ਚੇਅਰਮੈਨ, ਸ਼ਹਿਰੀ ਪ੍ਰਧਾਨ ਭੁਪੇਸ਼ ਕੁਮਾਰ ਗਰਗ, ਜਸਵੰਤ ਸਿੰਘ ਜੱਸ ਅਲਾਬਾਦ, ਪ੍ਰਧਾਨ ਗੁਰਪ੍ਰੀਤ ਸਿੰਘ, ਚੇਅਰਮੈਨ ਸੁਖਬੀਰ ਸਿੰਘ ਮੰਦਰ, ਕੁਆਰਡੀਨੇਟਰ ਚੰਦਰ ਸ਼ੇਖਰ ਬਾਂਸਲ, ਸਰਪੰਚ ਸਰਵਨ ਸਿੰਘ ਚੋਟੀਆਂ, ਆੜ੍ਹਤੀਆ ਹਰਜੀਤ ਸਿੰਘ ਥਿੰਦ, ਪ੍ਰਧਾਨ ਰਸ਼ਪਾਲ ਸਿੰਘ ਮੁੰਡੀ ਜਮਾਲ, ਰਣਜੀਤਪਾਲ ਸਿੰਘ ਸੋਨੰੂ, ਹਰਪਾਲ ਸਿੰਘ ਢਿੱਲੋਂ, ਮੀਡੀਆ ਇੰਚਾਰਜ ਦਲੇਰ ਸਿੰਘ ਸਾਮਾ ਆਦਿ ਤੋਂ ਇਲਾਵਾ ਹੋਰ ਵੀ ਸ਼ਖਸੀਅਤਾਂ ਹਾਜ਼ਰ ਸਨ ¢

ਪਿਛਲੀ ਖ਼ਬਰ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਮੋਗਾ ਦਾ ਡੈਲੀਗੇਟ ਇਜਲਾਸ ਹੋਇਆ <br/> ਅਗਲੀ ਖ਼ਬਰ ਆਮ ਆਦਮੀ ਪਾਰਟੀ ਵਲੋਂ ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਜ਼ਿਲ੍ਹਾ ਪੱਧਰੀ ਰੋਸ ਧਰਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।