10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਮੋਗਾ ਦਾ ਡੈਲੀਗੇਟ ਇਜਲਾਸ ਹੋਇਆ <br/>

ਅਜੀਤ ਡੈਸਕ 15-02-2026
ਧਰਮਕੋਟ, 14 ਫਰਵਰੀ (ਪਰਮਜੀਤ ਸਿੰਘ)-ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਮੋਗਾ ਦਾ ਡੈਲੀਗੇਟ ਇਜਲਾਸ ਗੁਰਦੁਆਰਾ ਦਸਮੇਸ਼ ਨਗਰ ਧਰਮਕੋਟ ਵਿਖੇ ਜਗੀਰ ਸਿੰਘ ਬੱਧਨੀ, ਬਲਦੇਵ ਸਿੰਘ ਭੰਗੂ, ਗਗਨਦੀਪ ਸਿੰਘ ਬਲਖੰਡੀ, ਰਾਮ ਕ੍ਰਿਸ਼ਨ ਧਰਮਕੋਟ ਅਤੇ ਜੱਗਾ ਸਿੰਘ ਬੱਡੂਵਾਲ ਦੇ ਪ੍ਰਧਾਨਗੀ ਮੰਡਲ ਦੀ ਅਗਵਾਈ ਵਿਚ ਹੋਇਆ ¢ ਇਜਲਾਸ ਵਿਚ ਕਾਮਰੇਡ ਹਰਪਾਲ ਸਿੰਘ ਮੀਤ ਪ੍ਰਧਾਨ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ, ਕਾਮਰੇਡ ਸੁਰਜੀਤ ਸਿੰਘ ਗਗੜਾ ਮੀਤ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਪੰਜਾਬ, ਕਾਮਰੇਡ ਪਾਲ ਸਿੰਘ ਪ੍ਰਧਾਨ ਜ਼ਿਲ੍ਹਾ ਲੁਧਿਆਣਾ, ਗੁਰਦੇਵ ਸਿੰਘ ਮੁੱਲਾਂਪੁਰ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ¢ ਕਾਮਰੇਡ ਸੁਰਜੀਤ ਸਿੰਘ ਗਗੜਾ ਨੇ ਇਜਲਾਸ ਦਾ ਉਦਘਾਟਨ ਕੀਤਾ¢ ਇਜਲਾਸ ਨੂੰ ਸੰਬੋਧਨ ਕਰਦਿਆਂ ਕਾਮਰੇਡ ਹਰਪਾਲ ਸਿੰਘ ਮੀਤ ਪ੍ਰਧਾਨ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ ਨੇ ਕੇਂਦਰ ਸਰਕਾਰ ਦੀਆਂ ਮਜ਼ਦੂਰਾਂ ਅਤੇ ਕਿਸਾਨ ਵਿਰੋਧੀ ਨੀਤੀਆਂ ਦੀ ਅਲੋਚਨਾ ਕਰਦਿਆਂ ਦੱਸਿਆ ਕਿ ਕਿਸ ਤਰਾਂ ਕੇਂਦਰ ਸਰਕਾਰ ਵਲੋਂ ਮਨਰੇਗਾ ਕਾਨੂੰਨ ਦੀ ਜਗ੍ਹਾ 'ਤੇ ਵਿਕਸਤ ਭਾਰਤ ਜੀ ਰਾਮ ਜੀ ਕਾਨੂੰਨ ਕਰਕੇ ਮਨਰੇਗਾ ਕਾਨੂੰਨ ਨੂੰ ਖਤਮ ਕਰਕੇ ਮਜ਼ਦੂਰਾਂ ਨੂੰ ਕੰਮ ਤੋਂ ਵਿਹਲੇ ਕਰ ਦਿੱਤਾ ਹੈ ¢ਇਸ ਸਮੇਂ ਇਜਲਾਸ ਨੂੰ ਸੰਬੋਧਨ ਕਰਦਿਆਂ ਗਗੜਾ ਨੇ ਕਿਹਾ ਕਿ ਕੇਂਦਰ ਸਰਕਾਰ 29 ਲੇਬਰ ਕਾਨੰੂਨਾਂ ਨੂੰ ਭੰਗ ਕਰਕੇ 4 ਕੋਡਾਂ ਵਿਚ ਤਬਦੀਲ ਕਰ ਦਿੱਤਾ ਹੈ¢ ਹੁਣ ਮਜ਼ਦੂਰ ਆਪਣੇ ਮਾਲਕ ਖਿਲਾਫ ਕੋਈ ਕਾਰਵਾਈ ਨਹੀਂ ਕਰ ਸਕਦਾ ¢ ਇਜਲਾਸ ਨੂੰ ਕਾਮਰੇਡ ਗੁਰਦੇਵ ਸਿੰਘ ਮੁੱਲਾਂਪੁਰ, ਕਾਮਰੇਡ ਜਗੀਰ ਸਿੰਘ ਬੱਧਨੀ, ਕਾਮਰੇਡ ਰਾਮ ਕ੍ਰਿਸ਼ਨ ਧਰਮਕੋਟ ਅਤੇ ਕਾਮਰੇਡ ਰਣਜੀਤ ਸਿੰਘ ਮੰਗੇੜਾ ਨੇ ਵੀ ਸੰਬੋਧਨ ਕੀਤਾ ¢ ਇਜਲਾਸ 'ਚ ਕਾਮਰੇਡ ਹਰਪਾਲ ਸਿੰਘ ਮੀਤ ਪ੍ਰਧਾਨ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਪੁਰਾਣੀ ਕਮੇਟੀ ਭੰਗ ਕਰਕੇ ਨਵੀਂ 13 ਮੈਂਬਰੀ ਕਮੇਟੀ ਦਾ ਪੈਨਲ ਪੇਸ਼ ਕੀਤਾ, ਜਿਸ ਨੂੰ ਡੈਲੀਗੇਟਾਂ ਵਲੋਂ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ¢ ਜਿਸ ਦੌਰਾਨ 11 ਸੀਟਾਂ ਭਰੀਆਂ ਗਈਆਂ ਅਤੇ 2 ਸੀਟਾਂ ਖਾਲੀ ਰੱਖੀਆਂ ਗਈਆਂ¢ ਨਵੀਂ ਕਮੇਟੀ ਵਿਚ ਕਾਮਰੇਡ ਜਗੀਰ ਸਿੰਘ ਬੱਧਨੀ ਕਲਾਂ ਨੂੰ ਮੁੱਖ ਸਲਾਹਕਾਰ, ਕਾਮਰੇਡ ਗਗਨਦੀਪ ਸਿੰਘ ਬਲਖੰਡੀ ਪ੍ਰਧਾਨ, ਕਾਮਰੇਡ ਰਾਮ ਕ੍ਰਿਸ਼ਨ ਧਰਮਕੋਟ ਜਰਨਲ ਸਕੱਤਰ, ਕਾਮਰੇਡ ਲਛਮਣ ਸਿੰਘ ਬਸਤੀ ਭਾਟੇ ਕੀ ਸੀਨੀਅਰ ਮੀਤ ਪ੍ਰਧਾਨ, ਕਾਮਰੇਡ ਜੱਗਾ ਸਿੰਘ ਬੱਡੂਵਾਲ ਸੀਨੀਅਰ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਰੰਡਿਆਲਾ ਮੀਤ ਪ੍ਰਧਾਨ, ਕੁਲਬੀਰ ਸਿੰਘ ਕਿਸ਼ਨਪੁਰਾ ਕਲਾਂ ਮੀਤ ਪ੍ਰਧਾਨ, ਗੁਰਦੇਵ ਸਿੰਘ ਬੱਡੂਵਾਲ ਸਕੱਤਰ, ਗੁਰਪ੍ਰੀਤ ਸਿੰਘ ਚੱਕ ਸਿੰਘਪੁਰਾ ਸਕੱਤਰ, ਪਾਲਾ ਸਿੰਘ ਕੋਟ ਈਸੇ ਖਾਂ ਵਿੱਤ ਸਕੱਤਰ, ਸੁਖਵਿੰਦਰ ਸਿੰਘ ਬਲਖੰਡੀ ਨੂੰ ਪ੍ਰੈੱਸ ਸਕੱਤਰ ਚੁਣਿਆ ਗਿਆ ¢ਇਜਲਾਸ ਵਿਚ 27 ਤੇ 28 ਫਰਵਰੀ ਨੂੰ ਨੂਰਮਹਿਲ ਵਿਖੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ ਦੇ ਹੋ ਰਹੇ ਸੂਬਾਈ ਅਜਲਾਸ ਲਈ 6 ਡੈਲੀਗੇਟ ਚੁਣੇ ਗਏ ¢ ਹੋਰਨਾਂ ਤੋਂ ਇਲਾਵਾ ਬਲਰਾਮ ਸਿੰਘ ਠਾਕੁਰ, ਦਲਜੀਤ ਸਿੰਘ ਬੱਡੂਵਾਲ, ਕੁਲਵੰਤ ਸਿੰਘ ਧਰਮਕੋਟ, ਹਰਵਿੰਦਰ ਸਿੰਘ ਧਰਮਕੋਟ, ਬਲਵਿੰਦਰ ਸਿੰਘ ਇੰਸਪੈਕਟਰ ਧਰਮਕੋਟ, ਸ਼ਰਨਜੀਤ ਸਿੰਘ ਗਿੱਲ, ਹਰਭਜਨ ਸਿੰਘ ਮਹਿਲ, ਬਲਦੇਵ ਸਿੰਘ ਕੋਟ ਈਸੇ ਖਾਂ, ਕਲਿਆਣ ਕੋਟ ਈਸੇ ਖਾਂ, ਬਲਵਿੰਦਰਪਾਲ ਪ੍ਰਧਾਨ ਟੈਂਪੂ ਯੂਨੀਅਨ, ਜਨਕ ਰਾਜ, ਕਰਨੈਲ ਸਿੰਘ ਅਬਰੋਲ ਧਰਮਕੋਟ, ਤਰਸੇਮ ਸਿੰਘ ਲੋਹਗੜ੍ਹ, ਮਨਪ੍ਰੀਤ ਸਿੰਘ, ਸੁਰੇਸ਼ ਕੁਮਾਰ, ਸਤਵਿੰਦਰ ਸਿੰਘ, ਪਾਲਾ ਸਿੰਘ, ਸਤਨਾਮ ਸਿੰਘ ਬੱਡੂਵਾਲ ਹਾਜ਼ਰ ਸਨ¢

ਪਿਛਲੀ ਖ਼ਬਰ ਬੀ.ਐਲ.ਓ. ਨੂੰ ਨੋਟਿਸ ਜਾਰੀ ਕਰਕੇ ਮਾਨਸਿਕ ਰੂਪ 'ਚ ਪ੍ਰੇਸ਼ਾਨ ਕਰਨ ਦੀ ਨਿਖੇਧੀ <br/> ਅਗਲੀ ਖ਼ਬਰ ਨਸ਼ਿਆਂ ਵਿਰੁੱਧ ਮੈਰਾਥਨ ਦੌੜ ਨੂੰ ਵਿਧਾਇਕ ਢੋਸ ਤੇ ਪੁਸ਼ਅਪ ਮੈਨ ਅੰਮਿ੍ਤਬੀਰ ਨੇ ਕੀਤਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।