10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਬੀ.ਐਲ.ਓ. ਨੂੰ ਨੋਟਿਸ ਜਾਰੀ ਕਰਕੇ ਮਾਨਸਿਕ ਰੂਪ 'ਚ ਪ੍ਰੇਸ਼ਾਨ ਕਰਨ ਦੀ ਨਿਖੇਧੀ <br/>

ਅਜੀਤ ਡੈਸਕ 15-02-2026
ਧਰਮਕੋਟ, 14 ਫਰਵਰੀ (ਪਰਮਜੀਤ ਸਿੰਘ)-ਧਰਮਕੋਟ ਦੇ ਸਮੂਹ ਬੀ.ਐਲ.ਓ. ਜਿਹੜੇ ਕਿ ਬਹੁਤ ਹੀ ਤਨਦੇਹੀ ਨਾਲ ਪਿਛਲੇ ਸਮੇਂ ਤੋਂ ਐਸ.ਆਈ.ਆਰ. ਦੀ ਮੈਪਿੰਗ ਦੇ ਕੰਮ ਕਰ ਰਹੇ ਹਨ¢ ਏਨਾ ਸ਼ਾਨਦਾਰ ਕੰਮ ਆਪਣੇ ਪਿਤਰੀ ਵਿਭਾਗਾਂ ਤੋਂ ਬਿਨਾਂ ਲੰਮੀ ਫਾਰਗੀ ਦੇ ਕਰਨ 'ਤੇ ਵੀ ਜਬਰੀ ਨੋਟਿਸ ਜਾਰੀ ਕਰਕੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹਲਕਾ ਐਸ.ਡੀ.ਐਮ. ਦਫਤਰ ਵਲੋਂ ਕੀਤਾ ਜਾ ਰਿਹਾ ਹੈ ¢ ਜਾਣਕਾਰੀ ਦਿੰਦੇ ਹੋਏ ਬਲਾਕ ਪ੍ਰਧਾਨ ਕੁਲਦੀਪ ਸਿੰਘ ਬੱਡੂਵਾਲ ਤੇ ਪੈੱ੍ਰਸ ਸੈਕਟਰੀ ਗੁਰਵਿੰਦਰ ਸਿੰਘ ਸ਼ਾਦੀਵਾਲਾ ਨੇ ਦੱਸਿਆ ਕਿ ਹਲਕਾ ਧਰਮਕੋਟ ਅਧੀਨ ਕੰਮ ਕਰਦੇ 206 ਬੀ.ਐਲ.ਓ. ਨੂੰ ਬਹੁਤ ਹੀ ਘੱਟ ਸਮਾਂ ਕੇਵਲ 7 ਫਰਵਰੀ ਤੱਕ ਮਿਲਿਆ ਹੈ, ਜਦੋਂ ਕਿ ਹਲਕਾ ਬਾਘਾ ਪੁਰਾਣਾ ਨੂੰ 22 ਫਰਵਰੀ ਤੱਕ ਅਤੇ ਨਿਹਾਲ ਸਿੰਘ ਵਾਲਾ ਨੂੰ 21 ਫਰਵਰੀ ਤੇ ਹਲਕਾ ਮੋਗਾ ਦੇ ਸਮੂਹ ਬੀ.ਐਲ.ਓ. ਨੂੰ 20 ਫਰਵਰੀ ਤੱਕ ਦਾ ਕੰਮ ਕਰਨ ਲਈ ਸਮਾਂ ਦਿੱਤਾ ਜਾ ਰਿਹਾ ਹੈ¢ ਇਸ ਘੱਟ ਸਮੇਂ ਵਿਚ ਹੀ ਹਲਕਾ ਧਰਮਕੋਟ ਪੰਜਾਬ ਭਰ ਦੇ ਮੋਹਰੀ ਹਲਕਿਆਂ ਵਿਚ ਆਇਆ ਹੈ ¢ ਇਹ ਸਭ ਕੁਝ ਕਰਨ ਦੇ ਬਾਵਜੂਦ ਸੰਬੰਧਿਤ ਅਧਿਕਾਰੀਆਂ ਦਾ ਵਤੀਰਾ ਬੀ.ਐਲ.ਓ. ਪ੍ਰਤੀ ਧਮਕੀਆਂ ਭਰਿਆ ਅਤੇ ਨਿਰਾਸ਼ਾਜਨਕ ਰਿਹਾ ਹੈ¢ ਹਲਕਾ ਧਰਮਕੋਟ ਦੇ ਸਮੂਹ ਬੀ.ਐਲ.ਓ. ਨੂੰ ਜਾਣ ਬੁੱਝ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ¢ ਚੋਣ ਦਫਤਰ ਧਰਮਕੋਟ ਦਾ ਅਜਿਹਾ ਹੀ ਵਤੀਰਾ ਬੀ.ਐਲ.ਓ ਡਿਊਟੀ ਤੋਂ ਆਪਣਾ ਸਮੂਹਿਕ ਅਸਤੀਫਾ ਇਲੈਕਸ਼ਨ ਕਮਿਸ਼ਨ ਦਫਤਰ ਚੰਡੀਗੜ੍ਹ ਅਤੇ ਡਿਪਟੀ ਕਮਿਸ਼ਨਰ ਮੋਗਾ ਨੂੰ ਸੌਂਪਣ ਵਰਗੇ ਸਖਤ ਫੈਸਲੇ ਕਰਨ ਲਈ ਮਜਬੂਰ ਹੋਣਾ ਪਵੇਗਾ ¢ ਬਿਹਾਰ, ਰਾਜਸਥਾਨ ਤੇ ਯੂ.ਪੀ ਆਦਿ ਰਾਜਾਂ ਵਿਚ ਕਈ ਬੀ.ਐਲ.ਓ. ਹੀ ਅਜਿਹੇ ਹਾਲਾਤਾਂ ਕਰਕੇ ਆਪਣੀ ਜਾਨ ਗੁਆ ਚੁੱਕੇ ਹਨ | ਇਸ ਸਮੇਂ ਬਲਾਕ ਪ੍ਰਧਾਨ ਗੋਬਿੰਦ ਸਿੰਘ ਬਾਘਾ ਪੁਰਾਣਾ, ਜਸਵਿੰਦਰ ਸਿੰਘ ਨਿਹਾਲ ਸਿੰਘ ਵਾਲਾ, ਬਲਵਿੰਦਰਪਾਲ ਸਿੰਘ ਮੋਗਾ, ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਲੁਧਿਆਣਾ, ਸਰਬਜੀਤ ਸਿੰਘ ਸੈਣੀ ਗੁਰਦਾਸਪੁਰ, ਗੁਰਚਰਨ ਸਿੰਘ ਤਰਨ ਤਾਰਨ ਸਾਹਿਬ, ਪ੍ਰਵੇਸ਼ ਮਹਿਤਾ ਅੰਮਿ੍ਤਸਰ ਸਾਹਿਬ, ਪਰਮਿੰਦਰ ਸਿੰਘ ਢੀਂਡਸਾ ਸੰਗਰੂਰ, ਸੰਦੀਪ ਸਿੰਘ ਜਲੰਧਰ, ਨਰੇਸ਼ ਕੁਮਾਰ ਫਾਜ਼ਿਲਕਾ, ਮਨਿੰਦਰ ਰਾਣਾ ਰੂਪਨਗਰ, ਸੁਖਵੀਰ ਸਿੰਘ ਫਤਿਹਗੜ੍ਹ ਸਾਹਿਬ ਸਮੇਤ ਸਮੂਹ ਸਟੇਟ, ਜ਼ਿਲ੍ਹਾ, ਬਲਾਕ ਆਗੂ ਆਲ ਇੰਡੀਆ ਇਕਾਈ ਪੰਜਾਬ ਹਾਜਰ ਸਨ¢

ਪਿਛਲੀ ਖ਼ਬਰ ਨਾਬਾਲਗਾ ਨੂੰ ਵਰਗਲਾ ਕੇ ਜਬਰ ਜਨਾਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਅਦਾਲਤ ਵਲੋਂ ਬਰੀ ਅਗਲੀ ਖ਼ਬਰ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਮੋਗਾ ਦਾ ਡੈਲੀਗੇਟ ਇਜਲਾਸ ਹੋਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।