ਸਮਾਲਸਰ, 14 ਫਰਵਰੀ (ਗੁਰਜੰਟ ਕਲਸੀ ਲੰਡੇ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੀ.ਟੀ.ਬੀ. ਗੜ੍ਹ ਦਾ ਸਾਲਾਨਾ ਸਮਾਗਮ ਗੁਰੂ ਤੇਗ ਬਹਾਦਰ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਪ੍ਰੋਫੈਸਰ ਹਰੀ ਸਿੰਘ ਬਰਾੜ, ਸਕੱਤਰ ਇੰਜੀਨੀਅਰ ਅਮਰਜੀਤ ਸਿੰਘ ਸ਼ਰਮਾ, ਸਮੂਹ ਵੈੱਲਫੇਅਰ ਸੁਸਾਇਟੀ ਮੈਂਬਰਾਂ ਦੇ ਸਹਿਯੋਗ ਨਾਲ ਪਿ੍ੰਸੀਪਲ ਦਿਲਬਾਗ ਸਿੰਘ ਬਰਾੜ ਅਤੇ ਸਕੂਲ ਸਟਾਫ ਵਲੋਂ ਕਰਵਾਇਆ ਗਿਆ ¢ ਸਮਾਗਮ ਦੀ ਪ੍ਰਧਾਨਗੀ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਕੀਤੀ ¢ ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਅੰਮਿ੍ਤਪਾਲ ਸਿੰਘ ਐਮ. ਐਲ. ਏ. ਸ਼ਾਮਿਲ ਸਨ¢ ਇਨ੍ਹਾਂ ਮਹਿਮਾਨਾਂ ਨੇ ਸੁਸਾਇਟੀ ਵਲੋਂ ਬਣਾਏ ਕਮਰਿਆਂ, ਮਿਡ-ਡੇ-ਮੀਲ ਹਾਲ ਅਤੇ ਕੰਪਿਊਟਰ ਲੈਬ ਦਾ ਨਿਰੀਖਣ ਕੀਤਾ ¢ ਪਿ੍ੰਸੀਪਲ ਦਿਲਬਾਗ ਸਿੰਘ ਬਰਾੜ ਨੇ ਸਾਲਾਨਾ ਰਿਪੋਰਟ ਪੜ੍ਹੀ ¢ ਇਸ ਮੌਕੇ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ¢ ਸੁਸਾਇਟੀ ਦੇ ਪ੍ਰਧਾਨ ਅਤੇ ਸਕੱਤਰ ਵਲੋਂ ਕੁਲਤਾਰ ਸਿੰਘ ਸੰਧਵਾਂ ਵਲੋਂ ਪਿਛਲੇ ਸਾਲਾਨਾ ਸਮਾਗਮ ਦੇ ਮੌਕੇ ਸਕੂਲ ਨੂੰ 10 ਲੱਖ ਰੁਪਏ ਦੀ ਗਰਾਂਟ ਦੇਣ ਦਾ ਧੰਨਵਾਦ ਕੀਤਾ ਅਤੇ ਐਗਰੀਕਲਚਰ ਗਰੁੱਪ ਚਾਲੂ ਕਰਨ ਦੀ ਮੰਗ ਰੱਖੀ ਜੋ ਉਨ੍ਹਾਂ ਪੂਰੀ ਕਰਨ ਦਾ ਭਰੋਸਾ ਦਿੱਤਾ ¢ ਅੰਮਿ੍ਤਪਾਲ ਸਿੰਘ ਸੰਧਵਾਂ ਵਲੋਂ ਸਕੂਲ ਨੂੰ ਕਾਮਰਸ ਬਲਾਕ ਬਣਾਉਣ ਅਤੇ ਖੇਡ ਗਰਾਊਾਡ ਸਮੇਤ ਸਾਰੀਆਂ ਮੰਗਾਂ ਪੂਰੀਆਂ ਕਰਨ ਦਾ ਵਚਨ ਦਿੱਤਾ ¢ ਮਲਕੀਤ ਕੌਰ ਪਤਨੀ ਪਰਮਜੀਤ ਸਿੰਘ ਰੋਡੇ ਵਲੋਂ ਵੀਹ ਲੱਖ ਰੁਪਏ ਦਾ ਚੈੱਕ ਸੁਸਾਇਟੀ ਨੂੰ ਬਾਬਾ ਰੋਡਾ ਸਿੰਘ ਯਾਦਗਾਰੀ ਲਾਇਬਰੇਰੀ ਸਕੂਲ ਵਿਚ ਉਸਾਰਨ ਲਈ ਦਿੱਤਾ ¢ ਬਲਵਿੰਦਰ ਸਿੰਘ ਬਰਾੜ ਆਲਮਵਾਲਾ ਨੇ 5 ਲੱਖ ਰੁਪਏ ਦੀ ਰਾਸ਼ੀ ਵਿਦਿਆਰਥੀਆਂ ਲਈ ਮੈਰਿਟ ਆਧਾਰਿਤ ਵਜ਼ੀਫ਼ਾ ਸਕੀਮ ਲਈ ਦਿੱਤੀ ¢ ਗੁਰਬਚਨ ਕੌਰ ਪਤਨੀ ਲਾਹੌਰਾ ਸਿੰਘ ਬਰਾੜ ਰਾਜੇਆਣਾ ਨੇ ਦੋ ਲੱਖ ਰੁਪਏ, ਮਹਿੰਦਰ ਸਿੰਘ ਮੰਘੇੜਾ ਪਿੰਡ ਸਮਾਲਸਰ ਨੇ ਇਕ ਲੱਖ ਰੁਪਏ, ਗੁਰਚਰਨ ਸਿੰਘ ਬਰਾੜ ਉਰਫ ਚਰਨੀ ਰੋਡੇ ਨੇ ਇਕ ਲੱਖ ਰੁਪਏ, ਦਲੀਪ ਸਿੰਘ ਗਿੱਲ ਪਿੰਡ ਨੱਥੂਵਾਲਾ ਜਦੀਦ ਦੀ ਯਾਦ ਵਿਚ ਇਕ ਲੱਖ ਰੁਪਏ, ਕਰਨੈਲ ਸਿੰਘ ਬਰਾੜ ਰੋਡੇ ਇਕ ਲੱਖ ਰੁਪਏ, ਅਮਰਜੀਤ ਸਿੰਘ ਉਰਫ ਭੋਲਾ ਰੋਡੇ ਦੀ ਯਾਦ ਵਿਚ ਗੁਰਜੀਤ ਸਿੰਘ ਬਬਲੀ ਰੋਡੇ ਨੇ ਇਕ ਲੱਖ ਰੁਪਏ, ਅਜਮੇਰ ਰੋਡੇ ਸਾਹਿਤਕਾਰ ਇਕ ਲੱਖ ਰੁਪਏ, ਤਾਰਾ ਰਾਣੀ ਸਮਾਲਸਰ ਨੇ ਗਿਆਰਾਂ ਹਜ਼ਾਰ ਰੁਪਏ, ਅਮਰਜੀਤ ਕੌਰ ਰੋਡੇ ਪੰਜ ਹਜ਼ਾਰ ਰੁਪਏ, ਗੁਰਮੀਤ ਕੌਰ ਬਰਾੜ ਸਮਾਲਸਰ ਵੀਹ ਹਜ਼ਾਰ ਰੁਪਏ, ਪ੍ਰੀਤਮ ਕੌਰ ਬਰਾੜ ਰਾਜੇਆਣਾ ਪੱਚੀ ਹਜ਼ਾਰ ਰੁਪਏ, ਸਾਬਕਾ ਐਸ. ਡੀ. ਓ. ਲਹੌਰਾ ਸਿੰਘ ਬਰਾੜ ਰਾਜੇਆਣਾ ਨੇ ਪੱਚੀ ਹਜ਼ਾਰ ਰੁਪਏ ਸੁਸਾਇਟੀ ਨੂੰ ਭੇਟ ਕੀਤੇ¢ ਸਮਾਗਮ ਵਿਚ ਡਿਪਟੀ ਡੀ.ਈ.ਓ. ਗੁਰਦਿਆਲ ਸਿੰਘ, ਪਿ੍ੰਸੀਪਲ ਮਨਜੀਤ ਕÏਰ ਸਮੇਤ ਬਲਾਕ ਬਾਘਾ ਪੁਰਾਣਾ ਦੇ ਵੱਖ-ਵੱਖ ਸਕੂਲਾਂ ਦੇ ਮੁਖੀ ਸ਼ਾਮਿਲ ਹੋਏ ¢ ਸਟੇਜ ਦਾ ਸੰਚਾਲਨ ਕੁਲਦੀਪ ਕੌਰ ਲੈਕਚਰਾਰ ਅਤੇ ਸਿਮਰਨਜੀਤ ਕੌਰ ਵਲੋਂ ਕੀਤਾ ਗਿਆ ¢ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ¢ ਅੰਤ 'ਚ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਹਰੀ ਸਿੰਘ ਬਰਾੜ ਨੇ ਸਾਰਿਆਂ ਦਾ ਧੰਨਵਾਦ ਕੀਤਾ¢