22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਦੀ ਰਿਟਾਇਰਡ ਰੈਵੀਨਿਊ ਇੰਪਲਾਈਜ਼ ਐਸੋ. ਦੀ ਮੀਟਿੰਗ ਹੋਈ <br/>

ਅਜੀਤ ਡੈਸਕ 16-02-2026
ਮੋਗਾ, 15 ਫਰਵਰੀ (ਸੁਰਿੰਦਰਪਾਲ ਸਿੰਘ)- ਦੀ ਰਿਟਾਇਰਡ ਰੈਵੀਨਿਊ ਇੰਪਲਾਈਜ਼ ਐਸੋਸੀਏਸ਼ਨ ਦੀ ਮੀਟਿੰਗ ਅਸ਼ੋਕ ਕੁਮਾਰ ਵਰਮਾ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਹੇਠ ਲਿਖੇ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ | ਪਾਸ ਹੋਇਆ ਕਿ ਸਮੁੱਚੇ ਪੰਜਾਬ 'ਚ ਜਮਾਂ ਬੰਦੀਆਂ ਦਾ ਕੰਮ ਆਨਲਾਈਨ ਹੋ ਚੁੱਕਿਆ ਹੈ, ਕੋਈ ਵੀ ਮਾਲਕ ਆਪਣੀ ਜ਼ਮੀਨ ਦੀ ਨਕਲ ਆਨਲਾਈਨ ਕਢਵਾ ਸਕਦਾ ਹੈ, ਪਰ ਮੋਗਾ ਸ਼ਹਿਰ ਦੀਆਂ ਜਮਾਂ ਬੰਦੀਆਂ ਇੰਨੇ ਸਾਲ ਬੀਤ ਜਾਣ ਬਾਅਦ ਵੀ ਆਨਲਾਈਨ ਨਹੀਂ ਹੋਈਆਂ | ਮੋਗਾ ਸ਼ਹਿਰ ਦੀ ਜਮਾਂਬੰਦੀ ਲੈਣ ਲਈ ਅੱਜ ਵੀ ਮਾਲਕ ਜ਼ਮੀਨ ਨੂੰ ਪਟਵਾਰਖ਼ਾਨਾ ਜਾ ਕੇ ਹੀ ਨਕਲ ਲੈਣੀ ਪੈਂਦੀ ਹੈ ਕਿਉਂਕਿ ਅਜੇ ਤੱਕ ਮੋਗਾ ਮਹਿਲਾ ਸਿੰਘ ਸਰਕਲ-1, 2, 3 ਅਤੇ ਮੋਗਾ ਜੀਤ ਸਿੰਘ ਸਰਕਲ 1, 2 ਦੀਆਂ ਜਮਾਂ ਬੰਦੀਆਂ ਆਨਲਾਈਨ ਨਹੀਂ ਹੋਈਆਂ | ਜ਼ਮੀਨ ਮਾਲਕਾਂ ਨੂੰ ਨਕਲ ਲੈਣ ਲਈ ਖੱਜਲ ਖ਼ਰਾਬ ਹੋਣਾ ਪੈਂਦਾ ਹੈ | ਹੁਣ ਸਾਲ 2026 ਚੱਲ ਰਿਹਾ ਹੈ, ਪਰ ਜਮਾਂਬੰਦੀ ਦੀਆਂ ਨਕਲਾਂ ਅਜੇ ਵੀ 2017 -2018 ਤੋਂ ਹੀ ਜਾਰੀ ਕੀਤੀਆਂ ਜਾਂਦੀਆਂ ਹਨ | ਜਮਾਂਬੰਦੀ ਪਿੰਡ ਮੋਂਗਾ ਮਹਿਲਾ ਸਿੰਘ 2022-2023 ਤਿਆਰ ਕਰਕੇ ਅਜੇ ਦਾਖ਼ਲ ਹੀ ਨਹੀਂ ਕਰਵਾਈ ਗਈ | ਇਸ ਦੀ ਉੱਚ ਅਧਿਕਾਰੀਆਂ ਤੋਂ ਇਨਕੁਆਰੀ ਕਰਵਾਈ ਜਾਵੇ, ਦੇਰੀ ਦੇ ਜਿੰਮੇਵਾਰ ਕਰਮਚਾਰੀਆਂ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ | ਮੋਗਾ ਸ਼ਹਿਰ ਦਾ ਕੁਝ ਰਕਬਾ ਜਿਸ ਨੂੰ ਬਾਰਟਨ ਗੰਜ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਦੀ ਜਮਾਂਬੰਦੀ ਸਾਲ 1944-45 ਹੀ ਬਣੀ ਹੋਈ ਹੈ | ਇਸ ਤੋਂ ਬਾਅਦ ਇਸ ਇਲਾਕੇ ਦੀ ਜਮਾਂਬੰਦੀ ਤਿਆਰ ਹੀ ਨਹੀਂ ਕੀਤੀ ਗਈ, ਜਦੋਂ ਕਿ ਇਸ ਦੀ ਪ੍ਰਵਾਨਗੀ ਪੰਜਾਬ ਸਰਕਾਰ ਵਲੋਂ ਆ ਚੁੱਕੀ ਹੈ | 1944-45 ਵਿਚ ਉਰਦੂ ਭਾਸ਼ਾ ਵਿਚ ਤਿਆਰ ਇਸ ਜਮਾਂਬੰਦੀ ਦੀਆਂ ਨਕਲਾਂ ਜਾਰੀ ਹੋ ਰਹੀਆਂ ਹਨ, ਰਜਿਸਟਰੀਆਂ ਵੀ ਸਬ ਰਜਿਸਟਰਾਰ ਮੋਗਾ ਵਲੋਂ ਕੀਤੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਦੇ ਇੰਤਕਾਲ ਵੀ ਮਨਜ਼ੂਰ ਕੀਤੇ ਜਾ ਰਹੇ ਹਨ | ਪਰ ਇਸ ਦੀ ਜਮਾਂਬੰਦੀ ਕਿਉਂ ਨਹੀਂ ਤਿਆਰ ਕੀਤੀ ਜਾ ਰਹੀ ਜਿਸ ਕਾਰਨ ਬਾਰਟਨ ਗੰਜ ਦੇ ਵਾਸੀ ਬਹੁਤ ਹੀ ਖੱਜਲ ਖ਼ਰਾਬ ਹੋ ਰਹੇ ਹਨ | ਇਸ ਲਈ ਪੰਜਾਬ ਸਰਕਾਰ ਤੋਂ ਮੰਗ ਕੀਤੀ ਜਾਂਦੀ ਹੈ ਕਿ ਇਸ ਬਾਰਟਨਗੰਜ ਦੀ ਨਵੀਂ ਜਮਾਬੰਦੀ ਤਿਆਰ ਕਰਵਾਈ ਜਾਵੇ | ਮੋਗਾ ਜ਼ਿਲ੍ਹਾ ਦੀ ਇਹ ਆਮ ਪ੍ਰੰਪਰਾ ਹੈ ਕਿ ਪਟਵਾਰੀਆਂ ਦਾ ਕੰਮ ਪਟਵਾਰੀਆਂ ਦੇ ਰੱਖੇ ਕਰਿੰਦੇ ਕਰਦੇ ਹਨ | ਸਰਕਾਰੀ ਰਿਕਾਰਡ ਕਰਿੰਦਿਆਂ ਦੇ ਹੱਥ ਵਿਚ ਸੌਂਪਿਆ ਹੋਇਆ ਹੈ, ਜੋ ਕਿ ਸੁਰੱਖਿਅਤ ਨਹੀਂ ਹੈ, ਖ਼ਾਸ ਤੌਰ 'ਤੇ ਮੋਗੇ ਸ਼ਹਿਰ ਦਾ ਮਾਲ ਰਿਕਾਰਡ | ਇਹ ਕੰਮ ਕਿਸ ਅਧਿਕਾਰੀ ਦੇ ਹੁਕਮ ਨਾਲ ਹੋ ਰਿਹਾ ਹੈ | ਰਜਿਸਟਰੀ ਕਲਰਕ, ਸਬ ਰਜਿਸਟਰਾਰ ਐਨ.ਓ.ਸੀ. ਦੇ ਨਾਂ 'ਤੇ ਲੋਕਾਂ ਤੋਂ ਰਿਸ਼ਵਤ ਦੀ ਮੰਗ ਕਰਦੇ ਹਨ ਜਿਸ ਨਾਲ ਆਮ ਲੋਕਾਂ ਦੀ ਖੱਜਲ ਖ਼ਰਾਬੀ ਹੁੰਦੀ ਹੈ, ਇਸ ਦੀ ਵੀ ਉੱਚ ਪੱਧਰੀ ਪੜਤਾਲ ਕਰਵਾਈ ਜਾਵੇ | ਪਟਵਾਰੀਆਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਪੂਰਾ ਕਰਨ ਲਈ ਪਟਵਾਰੀਆਂ ਦੀ ਨਵੀਂ ਭਰਤੀ ਕੀਤੀ ਜਾਵੇ | ਮੀਟਿੰਗ 'ਚ ਅਸ਼ੋਕ ਵਰਮਾ ਪ੍ਰਧਾਨ, ਭੂਸ਼ਨ ਗੋਇਲ ਜਨਰਲ ਸਕੱਤਰ, ਜਤਿੰਦਰਪਾਲ ਸਿੰਘ ਨਾਰੰਗ ਖ਼ਜ਼ਾਨਚੀ, ਸੁਰਿੰਦਰ ਸਿੰਘ ਬੇਦੀ ਵਾਈਸ ਪ੍ਰਧਾਨ, ਬਲਵਿੰਦਰ ਸਿੰਘ ਰੋਡੇ ਵਾਈਸ ਪ੍ਰਧਾਨ, ਦਰਸ਼ਨ ਸਿੰਘ ਸੇਖਾ ਵਾਈਸ ਪ੍ਰਧਾਨ, ਸੁਖਵਿੰਦਰ ਸਿੰਘ ਗਰੇਵਾਲ ਵਾਈਸ ਪ੍ਰਧਾਨ, ਸੁਰਿੰਦਰਪਾਲ ਸਿੰਘ ਸਾਰੇ ਕਾਨੂੰਨਗੋ ਅਤੇ ਬਹਾਦਰ ਸਿੰਘ ਬਰਾੜ ਵਾਈਸ ਪ੍ਰਧਾਨ, ਕਿ੍ਸ਼ਨ ਸਿੰਘ ਕਟਾਰੀਆ ਪੈੱ੍ਰਸ ਸੈਕਟਰੀ, ਦਰਸ਼ਨ ਚੰਦ ਸਹਾਇਕ ਖ਼ਜ਼ਾਨਚੀ, ਛਿੰਦਰ ਸਿੰਘ ਜਥੇਬੰਧਕ ਸਕੱਤਰ, ਕੁਲਦੀਪ ਕੁਮਾਰ ਸ਼ਰਮਾ ਦਫ਼ਤਰ ਸਕੱਤਰ, ਇਕਬਾਲ ਸਿੰਘ ਸਾਰੇ ਪਟਵਾਰੀ ਹਾਜ਼ਰ ਸਨ |

ਪਿਛਲੀ ਖ਼ਬਰ ਹਲਕਾ ਵਿਧਾਇਕ ਅਤੇ ਨਗਰ ਕੌਂਸਲ ਪ੍ਰਧਾਨ ਦੇ ਦਫ਼ਤਰ ਅੱਗੇ ਸੜਕ ਦੀ ਰਿਪੇਅਰ ਬਣੀ ਚਰਚਾ ਦਾ ਵਿਸ਼ਾ ਅਗਲੀ ਖ਼ਬਰ 18ਵੇਂ ਧਾਰਮਿਕ ਦੀਵਾਨ 'ਚ ਸੰਤ ਝਾਂਡੇ ਵਾਲਿਆਂ ਨੇ ਪ੍ਰਵਚਨਾਂ ਰਾਹੀਂ ਸੰਗਤ ਨੂੰ ਕੀਤਾ ਨਿਹਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।