ਬਾਘਾ ਪੁਰਾਣਾ, 15 ਫਰਵਰੀ (ਗੁਰਮੀਤ ਸਿੰਘ ਮਾਣੂੰਕੇ)-ਹਲਕਾ ਵਿਧਾਇਕ ਦੀ ਰਹਿਨੁਮਾਈ ਹੇਠ ਨਗਰ ਕੌਂਸਲ ਬਾਘਾ ਪੁਰਾਣਾ ਦੇ ਪ੍ਰਧਾਨ ਵਲੋਂ ਨਵੀਆਂ ਗਲੀਆਂ, ਨਾਲੀਆਂ ਅਤੇ ਸੜਕਾਂ ਆਦਿ ਚੰਗੀਆਂ ਸਹੂਲਤਾਂ ਸ਼ਹਿਰ ਵਾਸੀਆਂ ਨੂੰ ਦੇਣ ਦੇ ਦਾਅਵੇ ਉਸ ਸਮੇਂ ਕਾਗ਼ਜ਼ੀ ਲਾਰੇ ਨਜ਼ਰ ਆਏ, ਜਦੋਂ ਬਾਘਾ ਪੁਰਾਣਾ ਸ਼ਹਿਰ 'ਚ ਮਹਿੰਦਰਾ ਪੈਲੇਸ ਅੱਗੋਂ ਦੀ ਚੰਨੂਵਾਲਾ ਰੋਡ ਨੂੰ ਜਾਂਦੀ ਸੜਕ 'ਤੇ ਉੱਡਦੀ ਮਿੱਟੀ ਅਤੇ ਵੱਡੇ-ਵੱਡੇ ਟੋਇਆਂ ਨੂੰ ਲੁੱਕ, ਇੰਟਰਲਾਕ, ਪੈਚ ਵਰਕ ਅਤੇ ਹੋਰ ਮੈਟੀਰੀਅਲ ਦੀ ਵਾਰ-ਵਾਰ ਵਰਤੋਂ ਕਰਕੇ ਸੜਕ 'ਤੇ ਆਵਾਜਾਈ ਨੂੰ ਬਹਾਲ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਗਈ | ਇਸ ਸੜਕ ਸਬੰਧੀ ਰਾਹਗੀਰਾਂ ਅਤੇ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਉਕਤ ਸੜਕ ਦੀ ਹਾਲਤ ਪਹਿਲਾਂ ਬਹੁਤ ਮਾੜੀ ਸੀ ਜਿਸ ਕਾਰਨ ਨਵੇਂ ਸਿਰੇ ਤੋਂ ਬਣੀ ਸੜਕ ਦਾ 'ਆਪ' ਦੇ ਹਲਕਾ ਵਿਧਾਇਕ ਅੰਮਿ੍ਤਪਾਲ ਸਿੰਘ ਸੁਖਾਨੰਦ ਵਲੋਂ 25 ਜੁਲਾਈ 2024 ਨੂੰ ਉਦਘਾਟਨ ਕੀਤਾ ਗਿਆ ਸੀ ਪਰ ਸ਼ਹਿਰ ਵਾਸੀ ਅਤੇ ਇਸ ਨਵੀਂ ਬਣੀ ਸੜਕ ਉੱਪਰੋਂ ਲੰਘਣ ਵਾਲੇ ਹੋਰ ਰਾਹਗੀਰਾਂ ਦਾ ਹਾਲੇ ਚਾਅ ਵੀ ਨਹੀਂ ਸੀ ਲੱਥਿਆ ਕਿ ਕੁਝ ਦਿਨਾਂ 'ਚ ਹੀ ਨਵੀਂ ਬਣੀ ਸੜਕ ਖਿੱਲਰਨੀ ਸ਼ੁਰੂ ਹੋ ਗਈ ਅਤੇ 4-5 ਮਹੀਨਿਆਂ ਦੇ ਅੰਦਰ ਹੀ ਸੜਕ ਥਾਂ-ਥਾਂ ਤੋਂ ਅੱਧੇ ਫੁੱਟ ਤੋਂ ਵੀ ਜ਼ਿਆਦਾ ਤੱਕ ਥੱਲੇ ਬੈਠ ਗਈ ਤੇ ਖਿੱਲਰ ਗਈ, ਜਿਸ ਕਰਕੇ ਨਵੀਂ ਬਣੀ ਸੜਕ ਦੀ ਹਾਲਤ ਪਹਿਲਾਂ ਬਣੀ ਸੜਕ ਨਾਲੋਂ ਵੀ ਬਦਤਰ ਹੋ ਗਈ | ਇਹ ਸੜਕ ਉਕਤ ਸਮੇਂ ਸ਼ਹਿਰ ਦੇ ਲੋਕਾਂ 'ਚ ਪੂਰੀ ਤਰ੍ਹਾਂ ਨਾਲ ਚਰਚਾ 'ਚ ਹੈ, ਕਿਉਂਕਿ ਇਸ ਸੜਕ ਉੱਪਰ ਨਗਰ ਕੌਂਸਲ ਬਾਘਾ ਪੁਰਾਣਾ ਦੀ ਮੌਜੂਦਾ ਪ੍ਰਧਾਨ ਅਤੇ ਆਪ ਦੇ ਸੀਨੀਅਰ ਆਗੂ ਦਾ ਦਫ਼ਤਰ ਬਣਿਆ ਹੋਇਆ ਹੈ | ਇੱਥੇ ਹੀ ਬੱਸ ਨਹੀਂ ਹੁਣ ਤਾਂ ਇਸ ਸੜਕ ਉੱਪਰ ਪ੍ਰਧਾਨ ਵਾਲੇ ਦਫ਼ਤਰ 'ਚ ਹੀ ਹਲਕਾ ਵਿਧਾਇਕ ਨੇ ਵੀ ਆਪਣਾ ਦਫ਼ਤਰ ਵੀ ਬਣਾਇਆ ਹੋਇਆ ਹੈ ਜਿਸ ਕਰਕੇ ਇਕੱਲੇ ਲੋਕ ਹੀ ਨਹੀਂ ਸਗੋਂ ਵਿਰੋਧੀ ਪਾਰਟੀਆਂ ਵੀ ਇਸ ਸੜਕ ਬਾਰੇ ਤਰ੍ਹਾਂ-ਤਰ੍ਹਾਂ ਦੇ ਤੰਜ ਕੱਸਦੀਆਂ ਨਜ਼ਰ ਆ ਰਹੀਆਂ ਹਨ | ਉੱਡਦੀ ਮਿੱਟੀ ਅਤੇ ਕੱਚੀ ਪਹੀ ਵਰਗੀ ਸੜਕ ਦੀ ਸ਼ਹਿਰ ਵਾਸੀਆਂ ਅਤੇ ਵਿਰੋਧੀ ਪਾਰਟੀਆਂ 'ਚ ਚੱਲਦੀ ਚਰਚਾ ਨੂੰ ਲੈ ਕੇ ਸੱਤਾਧਾਰੀ ਪਾਰਟੀ ਵੱਲੋਂ ਇਸ ਸੜਕ ਦੀ ਬੀਤੇ ਕੁਝ ਸਮੇਂ ਤੋਂ ਵਾਰ-ਵਾਰ ਰਿਪੇਅਰ ਵੀ ਕਰਵਾਈ ਜਾ ਰਹੀ ਹੈ | ਇਹ ਰਿਪੇਅਰ ਲੋਕਾਂ 'ਚ ਖੁੰਡ-ਚਰਚਾ ਬਣੀ ਹੋਈ ਹੈ, ਕਿਉਂਕਿ ਸੜਕ 'ਤੇ ਪਏ ਖੱਡਿਆਂ ਨੂੰ ਪਹਿਲਾਂ ਮਿੱਟੀ ਜਾਂ ਹੋਰ ਫ਼ਾਲਤੂ ਵਸਤੂਆਂ ਨਾਲ ਭਰਨ ਦੀ ਕੋਸ਼ਿਸ਼ ਕੀਤੀ ਗਈ ਪਰ ਫਿਰ ਵੀ ਜਦੋਂ ਗੱਲ ਨਾ ਬਣਦੀ ਦਿਸੀ ਤਾਂ ਕੁੱਝ ਖੱਡਿਆਂ ਤੋਂ ਉਸ ਮਿੱਟੀ ਤੇ ਮੈਟੀਰੀਅਲ ਨੂੰ ਕੱਢ ਕੇ ਇੰਟਰਲਾਕ ਟਾਈਲਾਂ ਨਾਲ ਭਰਿਆ ਗਿਆ ਹੈ | ਹੁਣ ਇਸ ਸੜਕ ਉੱਪਰ ਲੁੱਕ, ਮਿੱਟੀ, ਪੈਚ ਵਰਕ, ਇੰਟਰਲਾਕ ਟਾਈਲਾਂ ਆਦਿ ਵਸਤੂਆਂ ਦੇ ਸੁਮੇਲ ਨੂੰ ਇੱਕੋ ਸੜਕ 'ਤੇ ਇਕੱਠਾ ਕੀਤਾ ਗਿਆ ਹੈ | ਇੱਥੇ ਵਰਨਣਯੋਗ ਗੱਲ ਇਹ ਹੈ ਕਿ ਜਦੋਂ ਵੀ ਕੋਈ ਨਵੀਂ ਉਸਾਰੀ ਦਾ ਉਦਘਾਟਨ ਕੀਤਾ ਜਾਂਦਾ ਹੈ ਤਾਂ ਮੌਜੂਦਾ ਹਲਕਾ ਵਿਧਾਇਕ ਨੇ ਹਮੇਸ਼ਾ ਇਹ ਹੀ ਕਿਹਾ ਕਿ ਜੇਕਰ ਕੋਈ ਠੇਕੇਦਾਰ ਮਾੜਾ ਮੈਟੀਰੀਅਲ ਵਰਤੋਂ ਵਿੱਚ ਲਿਆਉਂਦਾ ਹੈ ਤਾਂ ਸਾਨੂੰ ਦੱਸਿਆ ਜਾਵੇ ਤਾਂ ਜੋ ਭਿ੍ਸ਼ਟਾਚਾਰ ਨੂੰ ਨਕੇਲ ਪਾਈ ਜਾ ਸਕੇ ਪਰ ਹੈਰਾਨੀ ਹੁੰਦੀ ਹੈ ਕਿ ਇੰਨੀਆਂ ਸਖ਼ਤ ਹਦਾਇਤਾਂ ਹੋਣ ਦੇ ਬਾਵਜੂਦ ਵੀ ਸੜਕ ਦਾ ਇਹ ਹਾਲ ਹੋਣਾ ਆਮ ਜਨਤਾ ਦੀ ਸਮਝ ਤੋਂ ਪਰ੍ਹੇ ਹੋ ਚੁੱਕਿਆ ਹੈ | ਲੋਕਾਂ ਨੇ ਕਿਹਾ ਕਿ ਜੇਕਰ ਸਰਕਾਰ ਐਨੀ ਹੀ ਜ਼ਿਆਦਾ ਇਮਾਨਦਾਰ ਹੈ ਤਾਂ ਨਵੇਂ ਸਿਰੇ ਤੋਂ ਕੀਤੇ ਗਏ ਕੰਮਾਂ ਨੂੰ ਵਾਰ-ਵਾਰ ਕਰਨ ਦੀ ਨੌਬਤ ਕਿਉਂ ਆ ਰਹੀ ਹੈ | ਲੋਕਾਂ ਨੇ ਮੰਗ ਕੀਤੀ ਕਿ ਸੜਕ ਉਸਾਰੀ ਨਾਲ ਸੰਬੰਧਿਤ