ਨੱਥੂਵਾਲਾ ਗਰਬੀ, 15 ਫਰਵਰੀ (ਨਵਦੀਪ ਸਿੰਘ)-ਅੱਜ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਤੋਂ ਮੁੱਖ ਸੇਵਾਦਾਰ ਜਥੇਦਾਰ ਤੀਰਥ ਸਿੰਘ ਮਾਹਲਾ ਦੇ ਘਰ ਵਿਖੇ ਲਖਵਿੰਦਰ ਸਿੰਘ ਲਧਾਈਕੇ ਅਤੇ ਅੰਮਿ੍ਤਪਾਲ ਸਿੰਘ ਲਧਾਈਕੇ ਦੀ ਪ੍ਰੇਰਨਾ ਸਦਕਾ ਜਸਪਾਲ ਸਿੰਘ ਲਧਾਈਕੇ ਅਤੇ ਦਰਸ਼ਨ ਸਿੰਘ ਲਧਾਈਕੇ ਪਰਿਵਾਰ ਸਮੇਤ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏ | ਇਸ ਸਮੇਂ ਤੀਰਥ ਸਿੰਘ ਮਾਹਲਾ ਕੋਰ ਕਮੇਟੀ ਮੈਂਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਸਿਰੋਪਾਓ ਭੇਟ ਕਰ ਕੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦਾ ਮਾਣ ਸਨਮਾਨ ਬਹਾਲ ਰੱਖਿਆ ਜਾਵੇਗਾ | ਇਸ ਸਮੇਂ ਸੁਖਜੀਤ ਸਿੰਘ ਮਾਹਲਾ, ਅੰਮਿ੍ਤਪਾਲ ਸਿੰਘ ਲਧਾਈਕੇ ਅਤੇ ਤਰਸੇਮ ਸਿੰਘ ਗਿੱਲ ਹਾਜ਼ਰ ਸਨ |