ਜਮਾਂਬੰਦੀਆਂ ਤਿਆਰ ਕਰਨ ਦੀ ਜ਼ਿੰਮੇਵਾਰੀ ਵੀ ਨਿਭਾਉਂਦੇ ਪ੍ਰਾਈਵੇਟ ਵਿਅਕਤੀ
ਅਜੀਤ ਡੈਸਕ
16-02-2026
ਮੋਗਾ, 15 ਫਰਵਰੀ (ਸੁਰਿੰਦਰਪਾਲ ਸਿੰਘ)-ਦੀ ਰਿਟਾਇਰਡ ਰੈਵੀਨਿਊ ਕਾਨੂੰਗੋ ਪਟਵਾਰੀ ਵੈਲਫੇਅਰ ਐਸੋਸੀਏਸ਼ਨ ਰਜਿ: ਮੋਗਾ ਦੀ ਮੀਟਿੰਗ ਦਰਸ਼ਨ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਨੇਚਰ ਪਾਰਕ ਮੋਗਾ ਵਿਖੇ ਕੀਤੀ ਗਈ | ਮੀਟਿੰਗ ਦੌਰਾਨ ਚਰਚਾ ਕੀਤੀ ਗਈ ਕਿ ਮੋਗਾ ਮਹਿਲਾ ਸਿੰਘ 1, 2, 3 ਤੇ ਦੂਸਰੇ ਸ਼ਹਿਰੀ ਹਲਕਿਆਂ ਦਾ ਚਾਰ ਸਾਲਾਂ (ਪੰਜ ਸਾਲਾਂ) ਸ਼ਹਿਰ ਦੀ ਮੁਰੱਬਾਬੰਦੀ ਹੋਣ ਤੋਂ ਬਾਅਦ ਪੰਜ ਸਾਲ ਮੌਜੂਦਾ ਪਟਵਾਰੀ, ਕਾਨੂੰਗੋਆਂ ਵਲੋਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਲਗਾਤਾਰ ਤਿਆਰ ਹੋ ਕੇ ਸਦਰ ਦਫ਼ਤਰ ਸਮੇਂ ਸਿਰ ਦਾਖ਼ਲ ਹੁੰਦਾ ਆਇਆ ਹੈ | ਚਾਰ ਸਾਲ 'ਚ ਪਿਛਲੀ ਜਮਾਂਬੰਦੀ ਦੇ ਪੰਜ ਸਾਲ ਦੇ ਸਮੇਂ ਦੌਰਾਨ ਹੋਈਆਂ ਤਬਦੀਲੀਆਂ, ਮਨਜ਼ੂਰ ਹੋਏ ਇੰਤਕਾਲਾਂ, ਫ਼ਰਦ ਬਦਰਾ, ਤਬਦੀਲ ਹੋਈਆਂ ਗਿਰਦਾਵਰੀ ਦਾ ਅਮਲ ਕਰ ਕੇ ਜਮਾਂਬੰਦੀ ਨੂੰ ਹਰ ਪੱਖੋਂ ਮੁਕੰਮਲ ਕਰ ਕੇ ਹਲਕਾ ਕਾਨੂੰਗੋ ਵਲੋਂ ਸੌ ਫ਼ੀਸਦੀ ਪੜਤਾਲ ਤੇ ਸਰਕਲ ਤਹਿਸੀਲਦਾਰ, ਨਾਇਬ ਤਹਿਸੀਲਦਾਰ ਵਲੋਂ 25 ਫ਼ੀਸਦੀ ਪੜਤਾਲ ਪਾ ਕੇ ਮੁਕੰਮਲ ਹੋਣ ਦਾ ਅਖੀਰ ਤਸਦੀਕ ਸਰਟੀਫਿਕੇਟ ਦਿੱਤਾ ਜਾਂਦਾ ਹੈ | ਜੋ ਜਮਾਂਬੰਦੀ ਵਿਚ ਅਖੀਰ 'ਤੇ ਸ਼ਾਮਿਲ ਹੁੰਦਾ ਹੈ | ਪੰਜਾਬ ਲੈਂਡ ਰਿਕਾਰਡ ਮੈਨੂਅਲ ਅਨੁਸਾਰ ਇਕ ਸਮਾਂਬੱਧ ਸਮੇਂ ਤਹਿਤ ਚਾਰ ਸਾਲਾਂ ਤਿਆਰ ਹੋ ਕੇ ਪਹਿਲਾਂ ਤਹਿਸੀਲ ਦਫ਼ਤਰ 'ਤੇ ਮੁਕੰਮਲ ਹੋ ਕੇ ਸਦਰ ਦਫ਼ਤਰ ਦੇ ਰਿਕਾਰਡ ਰੂਮ ਵਿਚ ਦਾਖ਼ਲ ਹੋ ਕੇ ਜਮਾਂ ਹੋਣਾ ਹੁੰਦਾ ਹੈ | ਪਰ ਜਮਾਂਬੰਦੀ ਤਿਆਰ ਕਰਨ ਕਰਵਾਉਣ 'ਚ ਪਟਵਾਰੀ ਕਾਨੂੰਗੋ ਸੌ ਫ਼ੀਸਦੀ ਜ਼ਿੰਮੇਵਾਰ ਹੁੰਦੇ ਹਨ | ਤਹਿਸੀਲਦਾਰ ਦੀ ਜ਼ਿੰਮੇਵਾਰੀ ਸਿਰਫ਼ 25 ਫ਼ੀਸਦੀ ਹੈ | ਪਹਿਲਾਂ ਜਮਾਂਬੰਦੀ ਚਾਰ ਸਾਲਾਂ ਦੌਰਾਨ ਦੋ ਤੋਂ ਚਾਰ ਮਹੀਨੇ ਲੇਟ ਹੋ ਜਾਂਦੀ ਸੀ ਪਰ ਹੁਣ ਪਿਛਲੇ ਸਮੇਂ ਤੋਂ ਦੋ-ਤਿੰਨ ਸਾਲ ਉੱਚ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਲੇਟ ਕਰ ਰਹੇ ਹਨ | ਜਮਾਂਬੰਦੀ ਵੀ ਪਟਵਾਰੀ ਖ਼ੁਦ ਤਿਆਰ ਨਹੀਂ ਕਰਦੇ ਬਲ ਕਿ ਨਾਲ ਕੰਮ ਕਰਦੇ ਪ੍ਰਾਈਵੇਟ ਕਰਿੰਦਿਆਂ ਤੋਂ ਹਜ਼ਾਰਾਂ ਰੁਪਏ ਦੇ ਕੇ ਅਧੂਰਾ ਚਾਰ ਸਾਲਾ ਤਿਆਰ ਕਰਵਾਇਆ ਜਾਂਦਾ ਹੈ | ਕਰਿੰਦਿਆਂ ਦੁਆਰਾ ਅਧੂਰੀ ਤਿਆਰ ਹੋ ਕੇ ਸਦਰ ਦਫ਼ਤਰ ਦਾਖ਼ਲ ਹੋਈ ਜਮਾਂਬੰਦੀ ਵਿਚ ਅਨੇਕਾਂ ਤਰੁੱਟੀਆਂ ਰਹਿ ਜਾਂਦੀਆਂ ਹਨ, ਜਿਸ ਦਾ ਖ਼ਮਿਆਜ਼ਾ ਲੋਕਾਂ ਨੂੰ ਦਰੁਸਤੀਆਂ ਕਰਵਾਉਣ ਸਮੇਂ ਭੁਗਤਣਾ ਪੈਂਦਾ ਹੈ | ਮੀਟਿੰਗ 'ਚ ਗੁਰਮੇਲ ਸਿੰਘ ਗੋਂਦਾਰਾ ਜਨਰਲ ਸਕੱਤਰ, ਗੁਰਮੇਲ ਸਿੰਘ ਖ਼ਜ਼ਾਨਚੀ, ਕੇਵਲ ਸਿੰਘ ਪ੍ਰੈੱਸ ਸਕੱਤਰ, ਗੁਰਦੋਰ ਸਿੰਘ ਸੀਨੀਅਰ ਮੀਤ ਪ੍ਰਧਾਨ, ਜਗਰਾਜ ਸਹਾਇਕ ਖ਼ਜ਼ਾਨਚੀ, ਗੁਰਮੀਤ ਸਿੰਘ ਸੰਘਾ, ਬਲਵੰਤ ਸਿੰਘ ਭਲੂਰ, ਕਮਲੇਸ਼ ਕੁਮਾਰ ਸਾਰੇ ਮੀਤ ਪ੍ਰਧਾਨ, ਮੱਖਣਜੀਤ ਕਾਨੂੰਨੀ ਸਕੱਤਰ, ਮੰਗਲ ਮੀਤ ਪ੍ਰਚਾਰ ਸਕੱਤਰ, ਸੰਤੋਖ ਸਿੰਘ ਦਫ਼ਤਰ ਸਕੱਤਰ, ਚੰਦ ਸਿੰਘ ਸੰਗਠਨ ਸਕੱਤਰ, ਨਾਇਬ ਸਿੰਘ ਦੌਲਤਪੁਰਾ, ਲਖਵਿੰਦਰ ਸਿੰਘ, ਜਸਵੰਤ ਸਿੰਘ, ਸੁਖਦੇਵ ਸਿੰਘ ਖੋਸਾ, ਚਮਕੌਰ ਸਿੰਘ ਘੋਲੀਆ, ਬਲਦੇਵ ਸਿੰਘ ਸੰਧੂ, ਬਲਜੀਤ ਸਿੰਘ, ਜਸਵੰਤ ਸਿੰਘ ਸੂਬੇਦਾਰ, ਮਲਕੀਤ ਸਿੰਘ ਨੰਗਲ, ਗੁਰਮੇਲ ਸਿੰਘ ਰਖਾਲਾ, ਗੁਰਚਰਨ ਸਿੰਘ ਛਾਬੜਾ, ਮੋਹਣ ਸਿੰਘ, ਠਾਣਾ ਸਿੰਘ, ਦਰਸ਼ਨ ਸਿੰਘ ਬਰਾੜ, ਪ੍ਰੀਤਮ ਸਿੰਘ ਘੋਲੀਆ, ਬਲਦੇਵ ਸਿੰਘ ਸਮਾਲਸਰ, ਸਵਰਨ ਸਿੰਘ ਬਰਾੜ, ਬਲਵਿੰਦਰ ਸਿੰਘ ਪੁਰਬਾ, ਚਮਕੌਰ ਸਿੰਘ ਸਾਰੇ ਕਾਨੂੰਗੋ, ਬਲਦੇਵ ਸਿੰਘ ਨਾਇਬ