22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਮੋਗਾ ਸ਼ਹਿਰ ਦੇ ਵੱਖ-ਵੱਖ ਮੰਦਰਾਂ 'ਚ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ <br/>

ਅਜੀਤ ਡੈਸਕ 16-02-2026
ਮੋਗਾ, 15 ਫਰਵਰੀ (ਅਸ਼ੋਕ ਬਾਂਸਲ)-ਅੱਜ ਮੋਗਾ ਵਿਖੇ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਬੜੀ ਸ਼ਰਧਾ ਨਾਲ ਵੱਖ ਵੱਖ ਮੰਦਰਾਂ ਵਿਚ ਮਨਾਇਆ ਗਿਆ | ਅੱਜ ਸਵੇਰ ਤੋਂ ਹੀ ਸ਼ਹਿਰ ਦੇ ਸਾਰੇ ਮੰਦਰਾਂ ਵਿਚ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਸੀ | ਇਸ ਮੌਕੇ ਲੋਕ ਲੰਬੀਆਂ-ਲੰਬੀਆਂ ਕਤਾਰਾਂ 'ਚ ਲੱਗ ਕੇ ਆਪਣੇ ਭਗਵਾਨ ਸ਼ਿਵ ਭੋਲੇਨਾਥ ਦਾ ਸ਼ਿੰਗਾਰ ਤੇ ਉਨ੍ਹਾਂ ਦਾ ਰੁਦਰ ਅਭਿਸ਼ੇਕ ਕਰ ਰਹੇ ਸਨ | ਇਸ ਮੌਕੇ ਸ਼ਹਿਰ 'ਚ ਵੱਖ-ਵੱਖ ਸਮਾਜ ਸੇਵੀ ਅਤੇ ਧਾਰਮਿਕ ਲੋਕਾਂ ਵਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਹੋਏ ਸਨ | ਅੱਜ ਸ਼ਹਿਰ ਦੇ ਸਾਰੇ ਮੰਦਰਾਂ ਨੂੰ ਬਹੁਤ ਹੀ ਸੋਹਣੇ ਢੰਗ ਨਾਲ ਸਜਾਇਆ ਗਿਆ ਸੀ | ਇਸ ਮੌਕੇ ਪਾਠਸ਼ਾਲਾ ਮੰਦਰ ਪ੍ਰਤਾਪ ਰੋਡ ਮੋਗਾ ਦੇ ਪੁਜਾਰੀ ਪੰਡਤ ਪਵਨ ਗੌਤਮ ਤੇ ਕੁਨਾਲ ਗਰਗਸ਼ (ਸੰਨੀ) ਨੇ ਦੱਸਿਆ ਕਿ ਅੱਜ ਦੇ ਦਿਨ ਮਹਾ ਸ਼ਿਵਰਾਤਰੀ 'ਤੇ ਸ਼ਿਵਲਿੰਗ ਦੇ ਦਰਸ਼ਨ ਕਰਨੇ ਅਤੇ ਜਲ ਚੜ੍ਹਾਉਣਾ ਬਹੁਤ ਹੀ ਸ਼ੁੱਭ ਮੰਨਿਆ ਗਿਆ ਹੈ | ਇਸ ਮੌਕੇ ਕੋਈ ਅਣਸੁਖਾਵੀਂ ਘਟਨਾ ਨਾ ਘਟੇ | ਉਸ ਨੂੰ ਰੋਕਣ ਲਈ ਪੁਲਿਸ ਵੀ ਮੁਸਤੈਦੀ ਨਾਲ ਆਪਣੀ ਡਿਊਟੀ ਨਿਭਾ ਰਹੀ ਸੀ |

ਪਿਛਲੀ ਖ਼ਬਰ ਟੀ. ਐਲ. ਐਫ. ਸਕੂਲ ਵਿਖੇ ਨੇਚਰ ਸੈਰ ਲਈ ਵਿਦਿਆਰਥੀਆਂ ਨੇ ਦਿਖਾਇਆ ਉਤਸ਼ਾਹ <br/> ਅਗਲੀ ਖ਼ਬਰ ਬਾਪੂ ਅਜੈਬ ਸਿੰਘ ਉਰਫ਼ ਜੰਗ ਸਿੰਘ ਬਰਾੜ ਨਮਿਤ ਅੰਤਿਮ ਅਰਦਾਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।