ਨਿਹਾਲ ਸਿੰਘ ਵਾਲਾ, 15 ਫਰਵਰੀ (ਸੁਖਦੇਵ ਸਿੰਘ ਖ਼ਾਲਸਾ)-ਗੁਰਚਰਨ ਸਿੰਘ ਮਿੰਟੂ ਜੈਦਕਾ ਕੈਨੇਡਾ ਅਤੇ ਕਮਲਜੀਤ ਸਿੰਘ ਜੈਦਕਾ ਕੈਨੇਡਾ ਦੇ ਮਾਤਾ-ਪਿਤਾ ਸਵ: ਸੰਤੋਸ਼ ਕੌਰ ਅਤੇ ਸੇਵਾ ਮੁਕਤ ਹੈੱਡਮਾਸਟਰ ਸਵ: ਹਰਦਿਆਲ ਸਿੰਘ ਜੈਦਕਾ ਦੀ ਨਿੱਘੀ ਯਾਦ ਨੂੰ ਸਮਰਪਿਤ ਜੈਦਕਾ ਪਰਿਵਾਰ ਵਲੋਂ ਪ੍ਰਕਾਸ਼ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਗੁਰਦੁਆਰਾ ਲੋਹਗੜ੍ਹ ਸਾਹਿਬ (ਜ਼ਫ਼ਰਨਾਮਾ ਸਾਹਿਬ), ਪਿੰਡ ਦੀਨਾ (ਮੋਗਾ) ਵਿਖੇ ਪਾਏ ਗਏ | ਇਸ ਮੌਕੇ ਦੇ ਰਾਗੀ ਭਾਈ ਗੁਰਚਰਨ ਸਿੰਘ ਬਾਘਾ ਪੁਰਾਣਾ ਦੇ ਜਥੇ ਵਲੋਂ ਗੁਰਬਾਣੀ ਸ਼ਬਦਾਂ ਦਾ ਰਸਭਿੰਨਾ ਕੀਰਤਨ ਕੀਤਾ ਗਿਆ | ਅਰਦਾਸ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਚੇਅਰਮੈਨ ਜਤਿੰਦਰ ਸਿੰਘ ਭੱਲਾ ਇੰਪਰੂਵਮੈਂਟ ਟਰੱਸਟ ਬਠਿੰਡਾ ਅਤੇ ਤੋਤਾ ਸਿੰਘ ਦੀਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿੱਥੇ ਸੇਵਾਮੁਕਤ ਹੈੱਡਮਾਸਟਰ ਸਵ: ਹਰਦਿਆਲ ਸਿੰਘ ਜੈਦਕਾ ਵਲੋਂ ਆਪਣੇ ਜੀਵਨ ਦੌਰਾਨ ਅਧਿਆਪਨ ਦੇ ਖੇਤਰ 'ਚ ਵੱਖ-ਵੱਖ ਸਕੂਲਾਂ 'ਚ ਨਿਭਾਈਆਂ ਸੇਵਾਵਾਂ ਦੌਰਾਨ ਅਨੇਕਾਂ ਹੀ ਵਿਦਿਆਰਥੀਆਂ ਨੂੰ ਆਪਣੀ ਪੂਰੀ ਤਨਦੇਹੀ ਨਾਲ ਵਿੱਦਿਆ ਦਾ ਦਾਨ ਵੰਡ ਕੇ ਬੁਲੰਦੀਆਂ ਤੱਕ ਪਹੁੰਚਾਇਆ, ਉੱਥੇ ਸੇਵਾ ਮੁਕਤੀ ਤੋਂ ਬਾਅਦ ਪਿੰਡ ਦੀਨਾਂ ਦੇ ਸਾਂਝੇ ਕੰਮਾਂ ਲਈ ਪਾਏ ਗਏ ਵਿੱਤੀ ਯੋਗਦਾਨ ਨੂੰ ਉਨ੍ਹਾਂ ਦੇ ਪਰਿਵਾਰ ਵਲੋਂ ਅੱਜ ਵੀ ਨਿਰੰਤਰ ਜਾਰੀ ਰੱਖਿਆ ਹੋਇਆ ਹੈ | ਉਨ੍ਹਾਂ ਦੱਸਿਆ ਕਿ ਇਸ ਜੈਦਕਾ ਪਰਿਵਾਰ ਵਲੋਂ ਆਪਣੇ ਪਿਤਾ ਸੇਵਾ ਮੁਕਤ ਸਵ: ਹਰਦਿਆਲ ਸਿੰਘ ਜੈਦਕਾ ਦੀ ਯਾਦ 'ਚ ਸਰਕਾਰੀ ਸਕੂਲ ਦੀਨਾਂ ਦੇ ਵਿਦਿਆਰਥੀਆਂ ਨੂੰ ਸਮੇਂ ਸਮੇਂ 'ਤੇ ਲੋੜ ਅਨੁਸਾਰ ਵਸਤਾਂ ਦਾਨ ਕੀਤੀਆਂ ਜਾ ਰਹੀਆਂ ਹਨ, ਉੱਥੇ ਬੋਰਡ ਦੀਆਂ ਜਮਾਤਾਂ 'ਚ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ | ਇਸ ਮੌਕੇ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਵਿਧਾਇਕ ਜਗਸੀਰ ਸਿੰਘ ਭੁੱਚੋ, ਵਿਧਾਇਕ ਲਾਭ ਸਿੰਘ ਉਗੋਕੇ (ਭਦੌੜ), ਬੀਬੀ ਅਮਨਦੀਪ ਕੌਰ ਸੁਪਤਨੀ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਚੇਅਰਮੈਨ ਬੇਅੰਤ ਸਿੰਘ ਭਗਤਾ ਭਾਈ, ਬਾਬਾ ਜਗਦੇਵ ਮੁਨੀ ਖਾਈ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਖਣਮੁੱਖ ਭਾਰਤੀ ਪੱਤੋ, ਪ੍ਰਧਾਨ ਇੰਦਰਜੀਤ ਜੌਲੀ ਗਰਗ, ਪ੍ਰਧਾਨ ਭੁਪਿੰਦਰ ਸਿੰਘ ਸਾਹੋਕੇ, ਸਾਬਕਾ ਚੇਅਰਮੈਨ ਅਮਰਜੀਤ ਸਿੰਘ ਮਾਣੰੂਕੇ, ਸੁਖਵਿੰਦਰ ਕੁਮਾਰ ਸਾਬਕਾ ਪ੍ਰਧਾਨ ਨਗਰ ਕੌਂਸਲ ਲੌਗੋਂਵਾਲ, ਜਗਦੀਪ ਸਿੰਘ ਜੈਮਲ ਵਾਲਾ, ਪਿ੍ੰਸੀਪਲ ਦਿਗਵਿਜੇ ਸਿੰਘ, ਕਮਲ ਉੱਪਲ ਕੈਨੇਡਾ, ਪ੍ਰਧਾਨ ਬਲਕਰਨ ਸਿੰਘ ਮਾਣੰੂਕੇ, ਰਿਟ. ਡੀ.ਐਸ.ਪੀ. ਜਸਵੰਤ ਸਿੰਘ ਭੱਟੀ, ਸਰਪੰਚ ਰਣਜੀਤ ਸਿੰਘ ਦੀਨਾਂ, ਸਾਬਕਾ ਸਰਪੰਚ ਗੁਰਮੀਤ ਸਿੰਘ ਭੋਲਾ, ਸੰਮਤੀ ਮੈਂਬਰ ਕੁਲਵੰਤ ਸਿੰਘ ਗਰੇਵਾਲ, ਸ਼ਹਿਰੀ ਪ੍ਰਧਾਨ ਰੂਪ ਲਾਲ ਮਿੱਤਲ, ਬਲਾਕ ਪ੍ਰਧਾਨ ਰੁਪਿੰਦਰ ਸਿੰਘ ਦੀਨਾਂ, ਅੰਮਿ੍ਤਪਾਲ ਸਿੰਘ ਖ਼ਾਲਸਾ, ਰਾਜੂ ਠੇਕੇਦਾਰ, ਰਾਜੂ ਜੌੜਾ, ਦਵਿੰਦਰ ਮਿੱਤਲ, ਹਰਬੰਸ ਸਿੰਘ ਠੇਕੇਦਾਰ, ਰਜਿੰਦਰ ਕੁਮਾਰ, ਪ੍ਰਧਾਨ ਚਰਨਜੀਤ ਸਿੰਘ ਭਿੰਡਰ, ਕਿਸਾਨ ਆਗੂ ਮੁਖਤਿਆਰ ਸਿੰਘ, ਸਰਪੰਚ ਮਲਕੀਤ ਸਿੰਘ ਬੁਰਜ ਹਮੀਰਾ, ਮੇਜਰ ਸਿੰਘ ਸੇਖੋਂ, ਮੈਂਬਰ ਪ੍ਰਗਟ ਸਿੰਘ ਬਰਾੜ, ਮੈਂਬਰ ਗੁਰਵਿੰਦਰ ਸਿੰਘ ਸੋਨੀ, ਜਗਰਾਜ ਸਿੰਘ ਰਾਜਾ, ਦਰਸ਼ਨ ਸਿੰਘ ਧਾਲੀਵਾਲ, ਸੁਖਰਾਜ ਸਿੰਘ ਰਾਜਾ ਠੇਕੇਦਾਰ, ਮੰਡੀ ਸੁਪਰਵਾਈਜ਼ਰ ਦਵਿੰਦਰ ਸਿੰਘ ਦੀਨਾਂ, ਨੰਬਰਦਾਰ ਜੋਰਾ ਸਿੰਘ, ਨੰਬਰਦਾਰ ਜਸਪ੍ਰੀਤ ਸਿੰਘ, ਨੰਬਰਦਾਰ ਨਵਪ੍ਰੀਤ ਸਿੰਘ, ਪਿ੍ੰਸੀਪਲ ਅਮਰਦੀਪ ਸਿੰਘ ਭੱਟੀ, ਚਮਕੌਰ ਸਿੰਘ ਕੈਨੇਡਾ ਆਦਿ ਤੋਂ ਇਲਾਵਾ ਇਲਾਕੇ ਭਰ ਦੀਆਂ ਸ਼ਖ਼ਸੀਅਤਾਂ ਨੇ ਹਾਜ਼ਰੀ ਲਗਵਾਈ | ਇਸ ਮੌਕੇ ਰਣਦੀਪ ਸਿੰਘ ਰਾਓ ਵਲੋਂ ਬਲਤੇਜ ਸਿੰਘ ਪਨੂੰ ਬੁਲਾਰਾ ਅਤੇ ਮੀਡੀਆ ਇੰਚਾਰਜ ਆਮ ਆਦਮੀ ਪਾਰਟੀ, ਐਡਵੋਕੇਟ ਜਨਰਲ ਪੰਜਾਬ ਮਨਿੰਦਰਜੀਤ ਸਿੰਘ ਬੇਦੀ, ਖੇਤੀਬਾੜੀ ਮੰਤਰੀ ਪੰਜਾਬ ਗੁਰਮੀਤ ਸਿੰਘ ਖੁਡੀਆਂ, ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਵਿਧਾਇਕ ਮਨਪ੍ਰੀਤ ਸਿੰਘ ਇਆਲ਼ੀ ਵੱਲੋਂ ਭੇਜੇ ਗਏ ਸ਼ੋਕ ਮਤੇ ਵੀ ਪੜ੍ਹੇ ਗਏ |