22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਅੱਜ ਦੀ ਕਿਲੀ ਚਹਿਲਾਂ ਰੈਲੀ 'ਚ ਸ਼ਾਮਿਲ ਹੋਣ ਲਈ ਹਲਕਾ ਬਾਘਾ ਪੁਰਾਣਾ ਤੋਂ ਵੱਡੇ ਕਾਫ਼ਲੇ ਰਵਾਨਾ ਹੋਣਗੇ

ਅਜੀਤ ਡੈਸਕ 16-02-2026
ਠੱਠੀ ਭਾਈ, 15 ਫਰਵਰੀ (ਜਗਰੂਪ ਸਿੰਘ ਮਠਾੜੂ)- ਆਮ ਆਦਮੀ ਪਾਰਟੀ ਵਲੋਂ 16 ਨੂੰ ਜ਼ਿਲ੍ਹਾ ਮੋਗਾ ਦੇ ਪਿੰਡ ਕਿਲੀ ਚਹਿਲਾਂ ਵਿਖੇ ਨਸ਼ਿਆਂ ਵਿਰੁੱਧ ਚੱਲ ਰਹੀ ''ਯੁੱਧ ਨਸ਼ਿਆਂ ਵਿਰੁੱਧ'' ਮੁਹਿੰਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਲਈ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ | ਇਸ ਰੈਲੀ 'ਚ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਸਮੇਤ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਸ਼ਮੂਲੀਅਤ ਕਰੇਗੀ | ਰੈਲੀ ਸਬੰਧੀ ਹਲਕਾ ਬਾਘਾ ਪੁਰਾਣਾ ਦੇ ਪਿੰਡਾਂ ਵਿਚ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਲੰਟੀਅਰਾਂ ਵਿਚ ਵੱਡਾ ਜੋਸ਼ ਪਾਇਆ ਜਾ ਰਿਹਾ ਹੈ | ਵੱਖ-ਵੱਖ ਪਿੰਡਾਂ ਤੋਂ ਵੱਡੇ ਕਾਫ਼ਲੇ ਰੈਲੀ ਵਿਚ ਸ਼ਮੂਲੀਅਤ ਲਈ ਰਵਾਨਾ ਹੋਣਗੇ | ਇਸ ਸਬੰਧੀ ਪਿੰਡ ਮਾੜੀ ਮੁਸਤਫ਼ਾ ਤੋਂ ਸਰਪੰਚ ਗੁਰਭੇਜ ਸਿੰਘ ਬਰਾੜ, ਪਿੰਡ ਮੱਲਕੇ ਤੋਂ ਟਰੱਕ ਯੂਨੀਅਨ ਦੇ ਪ੍ਰਧਾਨ ਅੰਤਰਜੀਤ ਸਿੰਘ ਟਿੱਕੂ ਬਰਾੜ ਮੱਲਕੇ, ਸਰਪੰਚ ਜਸਵਿੰਦਰ ਸਿੰਘ ਰਾਜਾ ਬਰਾੜ ਮੱਲਕੇ, ਪਿੰਡ ਸੇਖਾ ਕਲਾਂ ਤੋਂ ਸਰਪੰਚ ਦਰਸ਼ਨ ਸਿੰਘ ਸੋਹੀ, ਪਿੰਡ ਥਰਾਜ ਤੋਂ ਸਰਪੰਚ ਬੇਅੰਤ ਸਿੰਘ ਪੈਂਟਾਂ ਸਿੱਧੂ, ਪਿੰਡ ਵਾਂਦਰ ਤੋਂ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਯਾਦਵਿੰਦਰ ਸਿੰਘ ਵਾਂਦਰ, ਬੰਬੀਹਾ ਭਾਈ ਤੋਂ ਸਰਪੰਚ ਜਗਮੋਹਨ ਸਿੰਘ ਸਿੱਧੂ, ਪਿੰਡ ਦੱਲੂਵਾਲਾ ਤੋਂ ਸਰਪੰਚ ਜਸਪ੍ਰੀਤ ਸਿੰਘ ਜੱੱਸੂ, ਪਿੰਡ ਸਾਹੋਕੇ ਤੋਂ ਸਾਬਕਾ ਬਲਾਕ ਪ੍ਰਧਾਨ ਚਮਕੌਰ ਸਿੰਘ ਸਾਹੋ, ਪਿੰਡ ਸੁਖਾਨੰਦ ਤੋਂ ਚੇਅਰਮੈਨ ਵਿਕਰਮਜੀਤ ਸਿੰਘ ਵਿੱਕੀ ਸਿੱਧੂ ਸੁਖਾਨੰਦ, ਮੌੜ ਨੌਂ ਆਬਾਦ ਤੋਂ ਪ੍ਰਧਾਨ ਦੇਵੀ ਦਿਆਲ ਅਤੇ ਠੱਠੀ ਭਾਈ ਤੋਂ ਸੀ | ਆਗੂ ਭਾਈ ਸ਼ਮਸ਼ੇਰ ਸਿੰਘ ਖੋਖਰ, ਸੀ. ਆਗੂ ਭਾਈ ਬਘੇਲ ਸਿੰਘ ਖੋਖਰ, ਅਮਨਦੀਪ ਕੌਰ ਅਰੋੜਾ ਮਾਰਕੀਟ ਕਮੇਟੀ ਮੈਂਬਰ ਅਤੇ ਬਲਾਕ ਪ੍ਰਧਾਨ ਮਹਿਲਾ ਵਿੰਗ, ਸੀ. ਆਗੂ ਮੱਖਣ ਸਿੰਘ ਅਰੋੜਾ, ਜਥੇ. ਬਲਜੀਤ ਸਿੰਘ ਭੋਲਾ, ਡਾ. ਗੁਰਮੀਤ ਸਿੰਘ ਚੀਮਾ, ਪ੍ਰਧਾਨ ਡਾ. ਜਗਮੋਹਨ ਸਿੰਘ, ਜਸਕਰਨ ਸਿੰਘ ਜੱਸਾ ਡੇਅਰੀ ਵਾਲਾ, ਡਾ. ਗੁਰਦੀਪ ਸਿੰਘ ਮੰਘੇੜਾ, ਲਵਪ੍ਰੀਤ ਲਵਲਾ ਮੰਘੇੜਾ, ਦਰਸ਼ਨ ਸਿੰਘ ਫ਼ੌਜੀ, ਨਰਿੰਦਰ ਸਿੰਘ ਸੈਕਟਰੀ, ਇਕਬਾਲ ਅਕਾਲੀ, ਨਾਹਰ ਸਿੰਘ ਕਿੰਗਰਾ, ਸੁਖਦੇਵ ਸਿੰਘ ਸੁੱਖਾ ਮੈਂਬਰ, ਹਰਪ੍ਰੀਤ ਸਿੰਘ ਗੋਲਾ ਕਿੰਗਰਾ ਦੀ ਅਗਵਾਈ ਹੇਠ ਵੱਡੇ ਕਾਫ਼ਲੇ ਰੈਲੀ ਵਿਚ ਪਹੁੰਚਣਗੇ | ਪਾਰਟੀ ਆਗੂਆਂ ਨੇ ਕਿਹਾ ਕਿ ਨਸ਼ਿਆਂ ਦੇ ਖ਼ਾਤਮੇ ਲਈ ਸਰਕਾਰ ਵਲੋਂ ਸ਼ੁਰੂ ਕੀਤੀ ਮੁਹਿੰਮ ਨੂੰ ਲੋਕਾਂ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ ਅਤੇ 16 ਫਰਵਰੀ ਦੀ ਰੈਲੀ ਇਸ ਮੁਹਿੰਮ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰੇਗੀ |
ਪਿਛਲੀ ਖ਼ਬਰ ਸ਼ਹੀਦ ਹੌਲਦਾਰ ਜ਼ੋਰਾ ਸਿੰਘ ਕੀਰਤੀ ਚੱਕਰ ਦੀ ਬਰਸੀ 19 ਨੂੰ ਮਨਾਈ ਜਾਵੇਗੀ ਅਗਲੀ ਖ਼ਬਰ ਸਵ: ਸੰਤੋਸ਼ ਕੌਰ ਅਤੇ ਸਵ: ਹਰਦਿਆਲ ਸਿੰਘ ਜੈਦਕਾ ਦੀਨਾ ਦੀ ਯਾਦ 'ਚ ਪਾਠ ਦੇ ਭੋਗ ਪਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।