22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਸ਼ਹੀਦ ਹੌਲਦਾਰ ਜ਼ੋਰਾ ਸਿੰਘ ਕੀਰਤੀ ਚੱਕਰ ਦੀ ਬਰਸੀ 19 ਨੂੰ ਮਨਾਈ ਜਾਵੇਗੀ

ਅਜੀਤ ਡੈਸਕ 16-02-2026
ਮੋਗਾ, 15 ਫਰਵਰੀ (ਸੁਰਿੰਦਰਪਾਲ ਸਿੰਘ)-ਦੇਸ਼ ਤੇ ਕੌਮ ਲਈ ਮਰ ਮਿਟਣ ਵਾਲੇ ਸ਼ਹੀਦ ਬਣ ਜਾਂਦੇ ਹਨ | ਇਕ ਸ਼ਹੀਦ ਦੀ ਮੌਤ ਮਰਨਾ ਕਿਸੇ ਵਿਰਲੇ ਵਾਂਝੇ ਦੇ ਹਿੱਸੇ ਆਉਂਦਾ ਹੈ | ਅਜਿਹਾ ਹੀ ਇਕ ਸ਼ਹੀਦ ਬਣਿਆ ਹੌਲਦਾਰ ਜ਼ੋਰਾ ਸਿੰਘ ਕੀਰਤੀ ਚੱਕਰ ਜਿਸ ਦੀ ਸਾਲਾਨਾ 25ਵੀਂ ਬਰਸੀ ਗਰਾਮ ਪੰਚਾਇਤ, ਪਰਿਵਾਰ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਹੀਦ ਜ਼ੋਰਾ ਸਿੰਘ ਸਪੋਰਟਸ ਕਲੱਬ ਵਲੋਂ ਪਿੰਡ ਬਘੇਲੇ ਵਾਲਾ ਵਿਖੇ ਖੇਡ ਸਟੇਡੀਅਮ ਵਿਖੇ ਮਨਾਈ ਜਾ ਰਹੀ ਹੈ | ਕਲੱਬ ਦੇ ਪ੍ਰਧਾਨ ਕੁਲਦੀਪ ਸਿੰਘ ਘੀਤਾ ਨੇ ਦੱਸਿਆ ਕਿ ਬਰਸੀ ਦੇ ਸਬੰਧ ਵਿਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਜਾਣਗੇ | ਭੋਗ ਉਪਰੰਤ ਫ਼ੌਜ ਦੇ ਉੱਚ ਅਧਿਕਾਰੀ ਸ਼ਹੀਦ ਦੇ ਬੁੱਤ 'ਤੇ ਫੁੱਲ ਮਾਲਾਵਾਂ ਭੇਟ ਕਰਨਗੇ | ਕਵੀਸ਼ਰੀ ਜਥੇ ਸੰਗਤਾਂ ਨੂੰ ਸ਼ਹੀਦਾਂ ਦੀਆਂ ਵਾਰਾਂ ਸੁਣਾਉਣਗੇ | ਇਸ ਤੋਂ ਇਲਾਵਾ ਵੱਖ-ਵੱਖ ਜਥੇਬੰਦੀਆਂ ਦੇ ਆਗੂ ਤੇ ਇਲਾਕੇ ਦੇ ਪੰਚ ਸਰਪੰਚ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ |
ਪਿਛਲੀ ਖ਼ਬਰ ਧਰਮ ਪਰਿਵਰਤਨ ਨੂੰ ਰੋਕ ਕੇ ਏਕਤਾ ਸਥਾਪਤ ਕਰਨਾ ਸਮੇਂ ਦੀ ਲੋੜ- ਡਾ. ਸੀਮਾਂਤ ਗਰਗ ਗਰਗ ਅਗਲੀ ਖ਼ਬਰ ਅੱਜ ਦੀ ਕਿਲੀ ਚਹਿਲਾਂ ਰੈਲੀ 'ਚ ਸ਼ਾਮਿਲ ਹੋਣ ਲਈ ਹਲਕਾ ਬਾਘਾ ਪੁਰਾਣਾ ਤੋਂ ਵੱਡੇ ਕਾਫ਼ਲੇ ਰਵਾਨਾ ਹੋਣਗੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।