22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਧਰਮ ਪਰਿਵਰਤਨ ਨੂੰ ਰੋਕ ਕੇ ਏਕਤਾ ਸਥਾਪਤ ਕਰਨਾ ਸਮੇਂ ਦੀ ਲੋੜ- ਡਾ. ਸੀਮਾਂਤ ਗਰਗ ਗਰਗ

ਅਜੀਤ ਡੈਸਕ 16-02-2026
ਮੋਗਾ, 15 ਫਰਵਰੀ (ਸੁਰਿੰਦਰਪਾਲ ਸਿੰਘ)-ਪਰਿਵਾਰਾਂ ਨੂੰ ਸਾਡੀ ਵਿਰਾਸਤ ਅਤੇ ਧਾਰਮਿਕ ਪਰੰਪਰਾਵਾਂ ਤੋਂ ਜਾਣੂੰ ਕਰਵਾਉਣ ਲਈ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਵਲੋਂ ਪੁਰਾਣੀ ਦਾਣਾ ਮੰਡੀ ਭਾਜਪਾ ਦਫ਼ਤਰ ਵਿਖੇ ਇਕ ਸਰਵ ਧਰਮ ਸੰਮੇਲਨ ਦਾ ਆਯੋਜਨ ਕੀਤਾ ਗਿਆ | ਆਰ.ਐਸ.ਐਸ. ਬਲਾਕ ਕਾਰਜਵਾਹਕ ਡਾ. ਰਣਜੀਤ ਸਿੰਘ, ਜ਼ਿਲ੍ਹਾ ਕਾਰਜਕਾਰਨੀ ਮੈਂਬਰ ਵਿਜੇ ਕੌਸ਼ਿਕ ਨੇ ਇਕੱਠ ਨੂੰ ਸੰਬੋਧਨ ਕੀਤਾ | ਇਸ ਮੌਕੇ ਭਾਜਪਾ ਦੇ ਜਨਰਲ ਸਕੱਤਰ ਵਿੱਕੀ ਸਿਤਾਰਾ, ਜਨਰਲ ਸਕੱਤਰ ਰਾਹੁਲ ਗਰਗ, ਆਈ.ਟੀ. ਸਕੱਤਰ ਅਤੇ ਹੋਰ ਮੌਜੂਦ ਸਨ | ਸੈੱਲ ਇੰਚਾਰਜ ਮੁਕੇਸ਼ ਸ਼ਰਮਾ, ਦਫ਼ਤਰ ਇੰਚਾਰਜ ਜਤਿੰਦਰ ਚੱਢਾ, ਮੰਡਲ ਪ੍ਰਧਾਨ ਬਾਘਾ ਪੁਰਾਣਾ ਦੀਪਕ ਤਲਵਾੜ, ਮੰਡਲ ਪ੍ਰਧਾਨ ਅਮਨਦੀਪ ਗਰੋਵਰ, ਮੰਡਲ ਪ੍ਰਧਾਨ ਭੁਪਿੰਦਰ ਹੈਪੀ, ਧਰਮਵੀਰ ਭਾਰਤੀ, ਕਮਲ ਘਾਰੂ, ਸੋਨੀ ਮੰਗਲਾ, ਭੋਲਾ ਸਿੰਘ, ਆਸਾ ਸਿੰਘ, ਹਰਵਿੰਦਰ ਧਾਲੀਵਾਲ, ਪੋ੍ਰਮਿਲਾ ਮੋਨਰਾਈ, ਸੁਖਪ੍ਰੀਤ ਕੌਰ ਸੁੱਖੀ, ਸੁਖਜਿੰਦਰ ਸਿੰਘ ਵਾਂਡਰ, ਦਵਿੰਦਰ ਸਿੰਘ ਪ੍ਰਧਾਨ, ਅਸ਼ੀਸ਼ ਕੁਮਾਰ, ਗੁਲਸ਼ਨ ਵਿੱਕੀ, ਹੇਮੰਤ ਸੂਦ, ਗਗਨ ਕੁਮਾਰ, ਵਿਜੇ ਮਿਸ਼ਰਾ, ਸ਼ਸ਼ੀਕਾਂਤ, ਅਰਜੁਨ ਕੁਮਾਰ, ਤਰਸੇਮ ਜੰਡ, ਸੁਕੇਸ਼ ਸੂਦ, ਰਾਜਿੰਦਰ ਗਾਬਾ, ਸੰਜੀਵ ਅਗਰਵਾਲ, ਸੁੱਖਾ ਸਿੰਘ ਆਦਿ ਹਾਜ਼ਰ ਸਨ | ਡਾ. ਰਣਜੀਤ ਸਿੰਘ ਅਤੇ ਵਿਜੇ ਕੌਸ਼ਿਕ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਹ ਪ੍ਰੋਗਰਾਮ ਹਿੰਦੂਆਂ ਨੂੰ ਜਾਗਰੂਕ ਕਰਨ ਲਈ ਆਯੋਜਿਤ ਕੀਤਾ ਗਿਆ ਹੈ | ਜੇਕਰ ਹਿੰਦੂ ਇੱਕਜੁੱਟ ਰਹਿਣਗੇ ਤਾਂ ਸਾਡੀ ਭਾਰਤੀ ਸੰਸਕਿ੍ਤੀ ਅਤੇ ਪਰੰਪਰਾਵਾਂ ਮਜ਼ਬੂਤ ਰਹਿਣਗੀਆਂ ਅਤੇ ਤਰੱਕੀ ਕਰਦੀਆਂ ਰਹਿਣਗੀਆਂ | ਇਸ ਮੌਕੇ ਡਾ. ਸੀਮਾਂਤ ਗਰਗ ਨੇ ਕਿਹਾ ਕਿ ਦੇਸ਼ ਵਿਚ ਹੋ ਰਹੇ ਧਾਰਮਿਕ ਪਰਿਵਰਤਨ ਨੂੰ ਰੋਕਣ ਦਾ ਸਮਾਂ ਆ ਗਿਆ ਹੈ | ਉਨ੍ਹਾਂ ਕਿਹਾ ਕਿ ਸੰਘ ਧਾਰਮਿਕ ਪਰਿਵਰਤਨ ਨੂੰ ਰੋਕਣ ਅਤੇ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਸਰਵ ਧਰਮ ਸੰਮੇਲਨ ਆਯੋਜਿਤ ਕਰ ਰਿਹਾ ਹੈ |
ਪਿਛਲੀ ਖ਼ਬਰ ਜੀ ਐਜੂਕੇਸ਼ਨ ਧਰਮਕੋਟ ਨੇ ਲਗਵਾਏ ਕੈਨੇਡਾ ਦੇ ਵਿਜ਼ਟਰ ਵੀਜ਼ੇ <br/> ਅਗਲੀ ਖ਼ਬਰ ਸ਼ਹੀਦ ਹੌਲਦਾਰ ਜ਼ੋਰਾ ਸਿੰਘ ਕੀਰਤੀ ਚੱਕਰ ਦੀ ਬਰਸੀ 19 ਨੂੰ ਮਨਾਈ ਜਾਵੇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।