22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਅਕਾਲੀ ਲੀਡਰ ਆਪਣੇ ਵਰਕਰਾਂ ਦੇ ਸਿਰੋਪਾਓ ਪਾ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ-ਜ਼ਿਲ੍ਹਾ ਪ੍ਰਧਾਨ ਮਧੇਕੇ <br/>

ਅਜੀਤ ਡੈਸਕ 16-02-2026
ਮੋਗਾ, 15 ਫਰਵਰੀ (ਸੁਰਿੰਦਰਪਾਲ ਸਿੰਘ)-ਅਕਾਲੀ ਦਲ ਨੇ ਜਦੋਂ ਤੋਂ ਪੰਜਾਬ ਵਿਚ ਨਸ਼ਿਆਂ ਦਾ ਛੇਵਾਂ ਦਰਿਆ ਚਲਾਇਆ ਅਤੇ ਨੌਜਵਾਨੀ ਦਾ ਘਾਣ ਕੀਤਾ ਸੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਖ਼ਿਲਾਫ਼ ਧਰਨਾ ਲਾ ਰਹੀਆਂ ਸੰਗਤਾਂ 'ਤੇ ਗੋਲੀਆਂ ਚਲਾ ਕੇ ਦੋ ਨੌਜਵਾਨਾਂ ਨੂੰ ਸ਼ਹੀਦ ਕੀਤਾ ਸੀ, ਉਦੋਂ ਤੋਂ ਹੀ ਪੰਜਾਬ ਦੇ ਲੋਕਾਂ ਦਾ ਮੋਹ ਇਨ੍ਹਾਂ ਤੋਂ ਭੰਗ ਹੋ ਚੁੱਕਾ ਹੈ, ਪਰ ਹੁਣ ਕੁੱਝ ਕੁ ਅਕਾਲੀ ਦਲ ਦੇ ਲੀਡਰ ਆਪਣੇ ਹੀ ਵਰਕਰਾਂ ਦੇ ਸਿਰੋਪਾਓ ਪਾ ਕੇ ਅਖ਼ਬਾਰਾਂ ਵਿਚ ਖ਼ਬਰਾਂ ਲਗਵਾ ਰਹੇ ਹਨ ਕਿ ਐਨੇ ਪਰਿਵਾਰਾਂ ਨੇ ਅਕਾਲੀ ਦਲ ਨੂੰ ਜੁਆਇਨ ਕਰ ਲਿਆ ਹੈ, ਜੋ ਸਿਰਫ਼ ਝੂਠ ਦੇ ਪੁਲੰਦੇ ਤੋਂ ਇਲਾਵਾ ਹੋਰ ਕੁੱਝ ਨਹੀਂ ਹੈ | ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਪਲੈਨਿੰਗ ਬੋਰਡ ਬਰਿੰਦਰ ਕੁਮਾਰ ਮਧੇਕੇ ਨੇ 'ਅਜੀਤ' ਨਾਲ ਗੱਲਬਾਤ ਦੌਰਾਨ ਕੀਤਾ | ਚੇਅਰਮੈਨ ਮਧੇਕੇ ਨੇ ਦੱਸਿਆ ਕਿ ਅਕਾਲੀ ਦਲ ਦੇ ਲੀਡਰ ਆਏ ਦਿਨ ਜਾਂ ਤਾਂ ਪੁਨਰ ਸੁਰਜੀਤ ਦੇ ਵਰਕਰਾਂ ਨੂੰ ਅਤੇ ਜਾਂ ਫੇਰ ਇਨ੍ਹਾਂ ਦੇ ਆਪਣੇ ਹੀ ਵਰਕਰਾਂ ਦੇ ਸਿਰੋਪਾਉ ਪਾ ਕੇ ਖ਼ਬਰਾਂ ਰਾਹੀਂ ਆਮ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਕਿ ਅੱਜ ਇਸ ਪਿੰਡ ਤੋਂ ਐਨੇ ਪਰਿਵਾਰਾਂ ਨੇ ਅਕਾਲੀ ਦਲ ਵਿਚ ਸ਼ਮੂਲੀਅਤ ਕੀਤੀ ਹੈ, ਜਦ ਕਿ ਸਾਡੀ ਪਾਰਟੀ ਦਾ ਇਕ ਵੀ ਅਹੁਦੇਦਾਰ ਜਾਂ ਵਲੰਟੀਅਰ ਇਨ੍ਹਾਂ ਵਿਚ ਸ਼ਾਮਿਲ ਨਹੀਂ ਹੋਇਆ | ਹਾਲੇ ਡੇਢ ਮਹੀਨਾ ਪਹਿਲਾਂ ਲੰਘ ਕੇ ਗਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਵੀ ਪੰਜਾਬ ਦੇ ਲੋਕਾਂ ਨੇ ਦੱਸ ਦਿੱਤਾ ਸੀ ਕਿ ਅਕਾਲੀ ਦਲ ਅੱਜ ਕਿੱਥੇ ਖੜ੍ਹਾ ਹੈ | ਚੇਅਰਮੈਨ ਬਰਿੰਦਰ ਮਧੇਕੇ ਨੇ ਕਿਹਾ ਕਿ ਪਿਛਲੇ 70-75 ਸਾਲਾਂ ਵਿਚ ਪਹਿਲੀ ਵਾਰ ਪੰਜਾਬ ਦੇ ਲੋਕਾਂ ਨੂੰ ਇਕ ਇਮਾਨਦਾਰ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਹੱਲ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਮਿਲੇ ਹਨ ਜੋ ਆਏ ਦਿਨ ਪੰਜਾਬ ਨੂੰ ਨਵੀਆਂ ਲੀਹਾਂ 'ਤੇ ਲਿਜਾਣ ਲਈ ਕੋਈ ਨਾ ਕੋਈ ਲੋਕਪੱਖੀ ਸਕੀਮ ਲਿਆ ਰਹੇ ਹਨ |

ਪਿਛਲੀ ਖ਼ਬਰ ਪੱਖਰਵੱਢ ਤੋਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਈ ਪਰਿਵਾਰ ਅਕਾਲੀ ਦਲ 'ਚ ਸ਼ਾਮਿਲ <br/> ਅਗਲੀ ਖ਼ਬਰ 'ਆਪ' ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ-ਮੱਖਣ ਬਰਾੜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।