28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਖਾਟੂ ਸ਼ਾਮ ਸੇਵਾ ਮੰਡਲ ਬੱਧਨੀ ਕਲਾਂ ਵਲੋਂ ਚੌਥੀ ਨਿਸ਼ਾਨ ਯਾਤਰਾ 22 ਨੂੰ

ਅਜੀਤ ਡੈਸਕ 18-02-2026
ਬੱਧਨੀ ਕਲਾਂ, 17 ਫਰਵਰੀ (ਸੰਜੀਵ ਕੋਛੜ)-ਸ੍ਰੀ ਖਾਟੂ ਸ਼ਾਮ ਸੇਵਾ ਮੰਡਲ ਬੱਧਨੀ ਕਲਾਂ ਵਲੋਂ ਚੌਥੀ ਨਿਸ਼ਾਨ ਯਾਤਰਾ 22 ਫਰਵਰੀ ਦਿਨ ਐਤਵਾਰ ਨੂੰ ਕੱਢੀ ਜਾਵੇਗੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਨਵੀਨ ਗੋਇਲ ਪ੍ਰਧਾਨ, ਦਿਨੇਸ਼ ਕੁਮਾਰ ਬਾਂਸਲ ਖ਼ਜ਼ਾਨਚੀ, ਵਿਸ਼ਾਲ ਗਰਗ ਵਾਈਸ ਪ੍ਰਧਾਨ, ਰਾਕੇਸ਼ ਕੁਮਾਰ ਸਕੱਤਰ, ਸੰਦੀਪ ਖੁਰਾਨਾ ਆਦਿ ਸੇਵਾਦਾਰਾਂ ਨੇ ਦੱਸਿਆ ਕਿ 22 ਫਰਵਰੀ ਨੂੰ ਸਵੇਰੇ 10 ਵਜੇ ਪ੍ਰਾਚੀਨ ਸ਼ਿਵ ਮੰਦਰ (ਭਾਲਿਆਂ ਵਾਲਾ) ਤੋਂ ਇਹ ਸ੍ਰੀ ਖਾਟੂ ਸ਼ਾਮ ਨਿਸ਼ਾਨ ਯਾਤਰਾ ਸ਼ੁਰੂ ਹੋਵੇਗੀ ਅਤੇ ਪੁਰਾਣਾ ਬਾਜ਼ਾਰ ਅਤੇ ਮੁੱਖ ਬਾਜ਼ਾਰਾਂ 'ਚੋਂ ਹੁੰਦੇ ਹੋਏ ਭਾਲਿਆਂ ਵਾਲੇ ਮੰਦਰ 'ਚ ਹੀ ਵਾਪਸ ਪਰਤੇਗੀ | ਇਸ ਉਪਰੰਤ 22 ਫਰਵਰੀ ਦੀ ਹੀ ਰਾਤ ਨੂੰ 8 ਤੋਂ 12 ਵਜੇ ਤੱਕ ਕੀਰਤਨ ਦਰਬਾਰ ਕਰਵਾਇਆ ਜਾਵੇਗਾ, ਜਿਸ 'ਚ ਉੱਘੇ ਗਾਇਕ ਆਸ਼ਾ ਕਿਰਨ (ਸੁਨਾਮ ਵਾਲੇ) ਅਤੇ ਗਾਇਕ ਰਾਜੂ ਜੋਸ਼ੀ ਸ੍ਰੀ ਖਾਟੂ ਸ਼ਾਮ ਦੇ ਭਜਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ |

ਪਿਛਲੀ ਖ਼ਬਰ ਕਿਲੀ ਚਾਹਲਾਂ ਦੀ ਰੈਲੀ ਸਰਕਾਰੀ ਰੈਲੀ ਸਾਬਿਤ ਹੋਈ- ਔਲਖ <br/> ਅਗਲੀ ਖ਼ਬਰ ਹੁਸ਼ਿਆਰਪੁਰ ਤੋਂ ਹਿਮਾਚਲ ਹੱਦ ਤੱਕ ਜਾਂਦੀ ਸੜਕ ਦੀ ਹਾਲਤ ਬਦ ਤੋਂ ਬਦਤਰ, ਰਾਹਗੀਰ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।