28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਬਾਬਾ ਬਰਫ਼ਾਨੀ ਸੇਵਾ ਮੰਡਲ ਨੇ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ <br/>

ਅਜੀਤ ਡੈਸਕ 18-02-2026
ਮੋਗਾ, 17 ਫਰਵਰੀ (ਸੁਰਿੰਦਰਪਾਲ ਸਿੰਘ)-ਬਾਬਾ ਬਰਫ਼ਾਨੀ ਸੇਵਾ ਮੰਡਲ ਨੇ ਮਹਾਂ ਸ਼ਿਵਰਾਤਰੀ ਦੇ ਤਿਉਹਾਰ ਨੂੰ ਬੜੀ ਧੂਮਧਾਮ ਨਾਲ ਮਨਾਇਆ | ਇਸ ਸਮਾਗਮ 'ਚ ਗਣਪਤੀ ਪੂਜਨ ਸੁਰਿੰਦਰ ਗਰਗ ਅਤੇ ਪ੍ਰੇਮ ਗਰਗ, ਦਰਬਾਰ ਪੂਜਨ ਰੋਹਿਤ ਸਿੰਗਲਾ, ਜੋਤੀ ਪ੍ਰਕਾਸ਼ ਐਡਵੋਕੇਟ ਬਰਿੰਦਰ ਸਿੰਘ ਰੱਤੀਆਂ ਅਤੇ ਦਰਬਾਰ ਉਦਘਾਟਨ ਵਿਕਾਸ ਕਪੂਰ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਕੀਤਾ ਗਿਆ | ਇਸ ਸਮਾਗਮ 'ਚ ਡਾ. ਅਮਨਦੀਪ ਕੌਰ ਅਰੋੜਾ ਵਿਧਾਇਕਾ ਮੋਗਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਪ੍ਰੋਗਰਾਮ ਦੀ ਸ਼ੁਰੂਆਤ ਮੋਗਾ ਦੇ ਪ੍ਰਸਿੱਧ ਭਜਨ ਗਾਇਕ ਮਹੇਸ਼ ਚੋਪੜਾ ਨੇ ਕੀਤੀ | ਇਸ ਮੌਕੇ ਮੈਡਮ ਸੰਧਿਆ ਸ਼ਰਮਾ ਜੋ ਕਿ ਜੰਮੂ ਤੋਂ ਵਿਸ਼ੇਸ਼ ਤੌਰ 'ਤੇ ਆਈ.ਸੀ. ਨੇ ਆਪਣੇ ਸੁੰਦਰ ਭਜਨਾਂ ਨਾਲ ਦਰਸ਼ਕਾਂ ਨੂੰ ਮੋਹਿਤ ਕੀਤਾ | ਪ੍ਰਧਾਨ ਚੰਦਰ ਸ਼ੇਖਰ ਸੂਦ ਨੇ ਆਏ ਹੋਏ ਸ਼ਰਧਾਲੂਆਂ ਦਾ ਸਵਾਗਤ ਕੀਤਾ | ਪ੍ਰੋਗਰਾਮ ਵਿਚ ਚਾਰ ਲੱਕੀ ਡਰਾਅ ਵੀ ਕੱਢੇ ਗਏ ਅਤੇ ਮੌਜੂਦ ਖ਼ੁਸ਼ਕਿਸਮਤ ਜੇਤੂਆਂ ਨੂੰ ਤੋਹਫ਼ਿਆਂ ਨਾਲ ਸਨਮਾਨਿਤ ਕੀਤਾ ਗਿਆ | ਇਸ ਪ੍ਰੋਗਰਾਮ 'ਚ ਹੀਰਾ ਨਗਰ ਸ਼ਾਖਾ ਤੋਂ ਰਾਜੀਵ ਗੁਪਤਾ, ਛੰਨ ਅਰੋੜੀਆ ਤੋਂ ਗੋਲਡੀ ਸ਼ਰਮਾ, ਮੁਦਕੀ ਤੋਂ ਕਮਲ ਅਗਰਵਾਲ, ਅਤੇ ਬਾਘਾ ਪੁਰਾਣਾ ਤੋਂ ਪ੍ਰਵੀਨ ਗੋਇਲ, ਘੋਲੀਆਂ ਕਲਾਂ ਤੋਂ ਤੀਰਥ ਰਾਮ ਬਾਂਸਲ ਅਤੇ ਰਾਜਕੁਮਾਰ ਸ਼ਰਮਾ ਨੇ ਵੀ ਭਗਵਾਨ ਦੇ ਚਰਨਾਂ ਵਿਚ ਆਪਣੀ ਹਾਜ਼ਰੀ ਲਵਾਈ | ਇਸ ਮੌਕੇ ਮੰਡਲ ਦੇ ਸੁਰੇਸ਼ ਰਾਵਲ, ਸੁਰਿੰਦਰ ਅਰੋੜਾ, ਪੰਕਜ ਮਿੱਤਲ, ਅਨਿਲ ਗੁਪਤਾ, ਸੁਧੀਰ ਸੂਦ, ਦੀਪਕ ਸਿੰਗਲਾ, ਹੈਪੀ ਗਰੋਵਰ, ਅਜੈ ਸਾਹਨੀ, ਦੀਪਕ ਰਿਹਾਨ, ਵਰਿੰਦਰ ਕਾਲੜਾ, ਵਿਜੇ ਜੈਸਵਾਲ, ਮਿੰਕਲ, ਸੰਜੇ ਨੌਹਰੀਆ, ਵਿਲੱਖਣ ਬਜਾਜ, ਰਿਸ਼ੂ ਸੂਦ, ਪੰਕਜ ਬਾਂਸਲ, ਨੀਰ ਮਿੱਤਲ, ਰਮਨ ਸੂਦ, ਅਜੈ ਗਰਗ, ਨੋਨੀ, ਆਸ਼ੂ ਗੁਪਤਾ, ਪ੍ਰਦੀਪ ਹੰਸ, ਸਾਜਨ, ਟਿੰਕੂ ਸੱਚਰ, ਅਮਨ ਸ਼ਰਮਾ, ਲਵੀ ਖੇੜਾ, ਲਲਿਤ ਦੀਵਾਨ, ਰਾਜਿੰਦਰ ਅਰੋੜਾ, ਵਿੱਕੀ, ਹਨੀ, ਗੋਰਾ, ਸੋਮਨਾਥ, ਅਮਿਤ ਮਿੱਤਲ ਆਦਿ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਕਿਲੀ ਚਾਹਲਾਂ ਰੈਲੀ ਰਹੀ ਫਲਾਪ <br/> ਅਗਲੀ ਖ਼ਬਰ ਇਲੈਕਟੋ੍ਰਹੋਮਿਓਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।