28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਇਲੈਕਟੋ੍ਰਹੋਮਿਓਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ

ਅਜੀਤ ਡੈਸਕ 18-02-2026
ਮੋਗਾ, 17 ਫਰਵਰੀ (ਸੁਰਿੰਦਰਪਾਲ ਸਿੰਘ)- ਇਲੈਕਟੋ੍ਰਹੋਮਿਓਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ (ਈ.ਡੀ.ਐਮ.ਏ.) ਪੰਜਾਬ ਦੀ ਸੂਬਾ ਪੱਧਰੀ ਵਿਸ਼ੇਸ਼ ਮੀਟਿੰਗ ਸਥਾਨਕ 'ਚੋਖਾ ਅੰਪਾਇਰ' ਮੋਗਾ ਵਿਖੇ ਹੋਈ | ਇਸ ਇਕੱਠ 'ਚ ਪੰਜਾਬ ਸਮੇਤ ਹਰਿਆਣਾ ਅਤੇ ਦਿੱਲੀ ਦੇ 100 ਤੋਂ ਵੱਧ ਮਾਹਿਰ ਡਾਕਟਰਾਂ ਨੇ ਸ਼ਮੂਲੀਅਤ ਕਰਕੇ ਆਪਣੇ ਕਲੀਨੀਕਲ ਤਜਰਬੇ ਸਾਂਝੇ ਕੀਤੇ | ਮੀਟਿੰਗ ਦਾ ਆਗਾਜ਼ ਡਾ. ਜਗਜੀਤ ਸਿੰਘ ਗਿੱਲ ਨੇ ਕੀਤਾ, ਜਿਨ੍ਹਾਂ ਨੇ ਸੰਸਥਾ ਦੀ ਪਿਛਲੇ ਸਾਲ ਦੀ ਕਾਰਗੁਜ਼ਾਰੀ ਦੀ ਰਿਪੋਰਟ ਪੇਸ਼ ਕੀਤੀ | ਇਸ ਦੌਰਾਨ ਵਿਗਿਆਨਕ ਸੈਸ਼ਨ ਵਿਚ ਮਾਹਿਰਾਂ ਨੇ ਵੱਖ-ਵੱਖ ਬਿਮਾਰੀਆਂ 'ਤੇ ਚਾਨਣਾ ਪਾਇਆ | ਡਾ. ਅੰਮਿ੍ਤਪਾਲ ਸਿੰਘ ਨੇ ਟਾਈਫ਼ਾਈਡ ਦੀ ਸਹੀ ਪਹਿਚਾਣ ਅਤੇ ਸਫਲ ਇਲਾਜ ਬਾਰੇ ਜਾਣਕਾਰੀ ਦਿੱਤੀ | ਡਾ. ਅਵਤਾਰ ਸਿੰਘ ਦੇਵਗਨ ਨੇ ਖੂਨ ਦੇ ਗਾੜੇ੍ਹਪਣ ਅਤੇ ਉਸ ਨਾਲ ਸਬੰਧਿਤ ਜ਼ਰੂਰੀ ਟੈੱਸਟਾਂ ਬਾਰੇ ਡਾਕਟਰਾਂ ਨੂੰ ਜਾਗਰੂਕ ਕੀਤਾ | ਡਾ. ਪਰਮਿੰਦਰ ਪਾਠਕ ਨੇ ਇਲੈਕਟੋ੍ਰਹੋਮਿਓਪੈਥੀ ਦਵਾਈਆਂ ਦੀ ਬਾਹਰੀ ਵਰਤੋਂ ਦੇ ਵਿਗਿਆਨਕ ਤਰੀਕਿਆਂ ਬਾਰੇ ਦੱਸਿਆ | ਇਸ ਦੇ ਨਾਲ ਹੀ ਡਾ. ਜਗਤਾਰ ਸਿੰਘ ਸੇਖੋਂ (ਗਦੂਦ ਰੋਗ), ਡਾ. ਜਸਵਿੰਦਰ ਸਿੰਘ ਸਮਾਧ ਭਾਈ (ਕਬਜ਼ ਅਤੇ ਟਾਈਫ਼ਾਈਡ), ਡਾ. ਮਨਦੀਪ ਸਿੰਘ (ਬੱਚੇਦਾਨੀ ਦੀਆਂ ਰਸੌਲ਼ੀਆਂ), ਡਾ. ਐਸ. ਕੇ. ਕਟਾਰੀਆ (ਪੇਟ ਰੋਗ), ਡਾ. ਸੁਨੀਲ ਸਹਿਗਲ (ਚਮੜੀ ਰੋਗ), ਡਾ. ਜਸਵਿੰਦਰ ਸਿੰਘ ਗਿੱਲ (ਗੁਰਦੇ ਰੋਗ), ਡਾ. ਰਾਜੇਸ਼ ਸਿਰਸਾ ਅਤੇ ਡਾ. ਜਗਪ੍ਰੀਤ ਖੋਖਰ ਨੇ ਆਪਣੇ ਕੀਮਤੀ ਕਲੀਨੀਕਲ ਫ਼ਾਰਮੂਲੇ ਸਾਂਝੇ ਕੀਤੇ | ਮੀਟਿੰਗ ਦੇ ਅੰਤ ਵਿਚ ਡਾ. ਜਗਤਾਰ ਸਿੰਘ ਸੇਖੋਂ ਨੇ ਪੁਰਾਣੀ ਕਮੇਟੀ ਦਾ ਕਾਰਜਕਾਲ ਪੂਰਾ ਹੋਣ 'ਤੇ ਕਮੇਟੀ ਭੰਗ ਕਰਨ ਦਾ ਐਲਾਨ ਕੀਤਾ ਅਤੇ ਸਮੂਹ ਡਾਕਟਰਾਂ ਨੂੰ ਅਗਲੇ ਮਹੀਨੇ ਹੋਣ ਵਾਲੇ ਸਾਲਾਨਾ ਇਜਲਾਸ ਵਿਚ ਉਤਸ਼ਾਹ ਨਾਲ ਪਹੁੰਚਣ ਦਾ ਸੱਦਾ ਦਿੱਤਾ | ਇਸ ਮੌਕੇ ਡਾ. ਮਨਪ੍ਰੀਤ ਸਿੰਘ ਨਿਹਾਲ ਸਿੰਘ ਵਾਲਾ, ਡਾ. ਜਗਮੋਹਣ ਸਿੰਘ ਧੂੜਕੋਟ, ਡਾ. ਸ਼ਿੰਦਰ ਸਿੰਘ ਕਲੇਰ, ਡਾ. ਸਰਬਜੀਤ ਸਿੰਘ, ਡਾ. ਹਰਦੇਵ ਸਿੰਘ ਸੈਣੀ, ਡਾ. ਸੰਤੋਖ ਸਿੰਘ ਜੋਸ਼ਨ, ਡਾ. ਕਮਲਜੀਤ ਕੌਰ, ਡਾ. ਪ੍ਰਵੀਨ ਕੌਰ, ਡਾ. ਬਲਵਿੰਦਰ ਕੌਰ ਸੈਣੀ, ਡਾ. ਰੌਬਿਨ ਅਰੋੜਾ, ਡਾ. ਵਰਿੰਦਰ ਸਿੰਘ, ਡਾ. ਅਨਿਲ ਅਗਰਵਾਲ, ਡਾ. ਸੰਜੀਵ ਜੁਨੇਜਾ, ਡਾ. ਪੂਨਮ ਜੁਨੇਜਾ, ਡਾ. ਅਮਰਜੀਤ ਸਿੰਘ, ਡਾ. ਤਿਰਲੋਕ ਸਿੰਘ, ਡਾ. ਪ੍ਰਦੀਪ ਕੁਮਾਰ, ਡਾ. ਰਮੇਸ਼ ਸ਼ਰਮਾ, ਡਾ. ਕੁਲਦੀਪ ਸ਼ਰਮਾ, ਡਾ. ਕੰਵਰਜੀਤ ਕੌਰ, ਡਾ. ਦਵਿੰਦਰ ਕੁਮਾਰ, ਡਾ. ਜਸਪਾਲ ਸਿੰਘ, ਡਾ. ਮਨਜੀਤ ਸਿੰਘ ਸੱਗੂ, ਡਾ. ਰਾਜੇਸ਼ ਕੁਮਾਰ, ਡਾ. ਜਗਦੇਵ ਸਿੰਘ, ਡਾ. ਅਬਦੁਲ ਹਮੀਦ, ਡਾ. ਕਰਮਜੀਤ ਸਿੰਘ, ਡਾ. ਕਾਰਜ ਸਿੰਘ, ਡਾ. ਰਾਮਜੀਤ ਸਿੰਘ ਸਮੇਤ ਵੱਡੀ ਗਿਣਤੀ 'ਚ ਡਾਕਟਰ ਹਾਜ਼ਰ ਸਨ |
ਪਿਛਲੀ ਖ਼ਬਰ ਬਾਬਾ ਬਰਫ਼ਾਨੀ ਸੇਵਾ ਮੰਡਲ ਨੇ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ <br/> ਅਗਲੀ ਖ਼ਬਰ ਧਸੀ ਸੜਕ ਦੀ ਮੁਰੰਮਤ ਦਾ ਕੰਮ ਸੰਨੀ ਗਿੱਲ ਦੇ ਯਤਨਾਂ ਸਦਕਾ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।