ਮੋਗਾ, 17 ਫਰਵਰੀ (ਸੁਰਿੰਦਰਪਾਲ ਸਿੰਘ)-ਮੋਗਾ ਦੇ ਚੱਕੀ ਵਾਲੀ ਗਲੀ ਨੇੜੇ ਸਥਿਤ ਚੰਡੀਗੜ੍ਹ ਆਈਲਟਸ ਅਤੇ ਇਮੀਗ੍ਰੇਸ਼ਨ ਕੰਸਲਟੈਂਟ ਨੇ ਇਕ ਹੋਰ ਵਿਦਿਆਰਥੀ ਲਈ ਯੂ.ਕੇ. ਸਟੱਡੀ ਵੀਜ਼ਾ ਪ੍ਰਾਪਤ ਕੀਤਾ | ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਚੇਅਰਮੈਨ ਰਾਘਵ ਸ਼ਰਮਾ ਅਤੇ ਡਾਇਰੈਕਟਰ ਸਾਕਸ਼ੀ ਸ਼ਰਮਾ ਨੇ ਦੱਸਿਆ ਕਿ ਸਿਧਵਾਂ ਬੇਟ ਜਗਰਾਉਂ ਦੀ ਰਹਿਣ ਵਾਲੀ ਕਰਨਵੀਰ ਕੌਰ ਨੇ ਸੀ.ਆਈ.ਆਈ.ਸੀ. ਮੋਗਾ ਦਾ ਦੌਰਾ ਕੀਤਾ, ਵੀਜ਼ਾ ਪ੍ਰਕਿਰਿਆ ਬਾਰੇ ਜਾਣਿਆ ਅਤੇ ਆਪਣੀ ਅਰਜ਼ੀ ਜਮਾਂ ਕਰਵਾਈ | ਕਰਨਵੀਰ ਕੌਰ ਦਾ ਯੂ.ਕੇ. ਵੀਜ਼ਾ ਮਨਜ਼ੂਰ ਹੋ ਗਿਆ, ਜਿਸ ਨਾਲ ਉਸ ਦਾ ਵਿਦੇਸ਼ ਵਿਚ ਪੜ੍ਹਾਈ ਕਰਨ ਦਾ ਸੁਪਨਾ ਪੂਰਾ ਹੋਇਆ | ਉਨ੍ਹਾਂ ਨੇ ਕਰਨਵੀਰ ਕੌਰ ਨੂੰ ਵੀਜ਼ੇ ਦੀ ਕਾਪੀ ਸੌਂਪੀ ਅਤੇ ਉਸ ਦੇ ਉੱਜਲ ਭਵਿੱਖ ਦੀ ਕਾਮਨਾ ਕੀਤੀ | ਉਨ੍ਹਾਂ ਕਿਹਾ ਕਿ ਬਹੁਤ ਸਾਰੇ ਵਿਦਿਆਰਥੀਆਂ ਨੂੰ ਵਿਦੇਸ਼ ਵਿਚ ਪੜ੍ਹਾਈ ਕਰਨ ਦੇ ਆਪਣੇ ਸੁਪਨੇ ਪੂਰੇ ਕਰਨ ਲਈ ਪਹਿਲਾਂ ਹੀ ਵੀਜ਼ਾ ਦਿੱਤਾ ਜਾ ਚੁੱਕਾ ਹੈ |