ਕੋਟਫ਼ਤੂਹੀ, 17 ਫਰਵਰੀ (ਅਵਤਾਰ ਸਿੰਘ ਅਟਵਾਲ)-ਪਿੰਡ ਮੰਨਣਹਾਨਾ 'ਚ ਚੌਥੀ ਵਾਰ ਚੋਰੀ ਹੋਣ ਦੀ ਖ਼ਬਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਡਰਾਈਵਰ ਜੋਗਿੰਦਰਪਾਲ ਨੇ ਦੱਸਿਆ ਕਿ ਉਹ ਬੀਤੇ ਦਿਨ ਨਾਭ ਕੰਵਲ ਰਾਜਾ ਸਾਹਿਬ ਦੇ ਨਗਰ ਕੀਰਤਨ 'ਚ ਆਪਣਾ ਛੋਟਾ ਹਾਥੀ ਲੈ ਕਿ ਗਿਆ ਸੀ, ਘਰ 'ਚ ਉਸ ਦੀ ਬਿਮਾਰ ਪਤਨੀ ਮੰਜੇ 'ਤੇ ਪਈ ਹੋਈ ਸੀ, ਜੋ ਉੱਠ ਨਹੀਂ ਸਕਦੀ, ਚੋਰ ਇਸ ਗੱਲ ਦਾ ਫ਼ਾਇਦਾ ਉਠਾਉਂਦੇ ਹੋਏ ਦਿਨ ਸਮੇਂ ਉਸ ਦੇ ਘਰ 'ਚੋਂ ਗੈਸ ਦਾ ਭਰਿਆ ਸਿਲੰਡਰ ਤੇ ਇਕ ਬੋਰੀ 'ਚ ਪਾ ਕੇ ਰੱਖੇ ਪਿੱਤਲ ਦੇ ਸਾਰੇ ਬਰਤਨ ਚੋਰੀ ਕਰਕੇ ਲੈ ਗਏ, ਜਦਕਿ ਘਰ ਦੇ ਅੰਦਰ ਖੜਕਾ ਸੁਣ ਕੇ ਉਸ ਦੀ ਪਤਨੀ ਨੇ ਰੋਲਾ ਪਾਇਆ, ਪੰ੍ਰਤੂ ਆਸ-ਪਾਸ ਦੇ ਘਰਾਂ ਵਾਲੇ ਨਗਰ ਕੀਰਤਨ 'ਚ ਗਏ ਹੋਏ ਹੋਣ ਕਰਕੇ ਚੋਰੀ ਸਬੰਧੀ ਪਤਾ ਨਹੀ ਲੱਗ ਸਕਿਆ |