28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਪੈਦਲ ਸੰਗ ਯਾਤਰਾ ਲਈ ਭੇਟਾ ਦੇ ਪੱਤਣ 'ਤੇ ਪਲਟੂਨਾ ਵਾਲੇ ਪੁਲ ਦਾ ਨਿਰੀਖਣ

ਅਜੀਤ ਡੈਸਕ 18-02-2026
ਬੁੱਲ੍ਹੋਵਾਲ, 17 ਫਰਵਰੀ (ਲੁਗਾਣਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਗ ਵਸਤਰ ਸ੍ਰੀ ਚੋਲ੍ਹਾ ਸਾਹਿਬ ਡੇਰਾ ਬਾਬਾ ਨਾਨਕ ਦੇ ਦਰਸ਼ਨ ਦੀਦਾਰੇ ਕਰਨ ਲਈ ਦੁਆਬੇ ਦੀ ਸਭ ਤੋਂ ਵੱਡੀ 4 ਦਿਨਾਂ ਸਾਲਾਨਾ ਪੈਦਲ ਸੰਗ ਯਾਤਰਾ ਜੋ 1 ਮਾਰਚ ਨੂੰ ਹੁਸ਼ਿਆਰਪੁਰ ਦੇ ਇਤਿਹਾਸਿਕ ਪਿੰਡ ਖਡਿਆਲਾ ਸੈਣੀਆਂ ਤੋਂ ਆਰੰਭ ਹੋਵੇਗੀ | ਇਸ ਯਾਤਰਾ ਵਿਚ ਸ਼ਾਮਿਲ ਸੰਗਤ ਦੀ ਸੇਵਾ ਸਹੂਲਤ ਨੂੰ ਮੁੱਖ ਰੱਖਦੇ ਹੋਏ ਜਿੱਥੇ ਹੋਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਉੱਥੇ ਹੀ ਬਿਆਸ ਦਰਿਆ ਤੇ ਭੇਟਾਂ ਪੱਤਣ 'ਤੇ ਬਣਾਏ ਗਏ ਪਲਟੂਨਾ ਦੇ ਪੁਲ ਦਾ ਯਾਤਰਾ ਜਥੇ ਦੇ ਮੁੱਖ ਸੇਵਾਦਾਰ ਜਥੇਦਾਰ ਰਣਧੀਰ ਸਿੰਘ ਵਲੋਂ ਹੋਰਨਾਂ ਸੇਵਾਦਾਰਾਂ ਤੇ ਸੰਗਤਾਂ ਦੇ ਨਾਲ ਨਿਰੀਖਣ ਕੀਤਾ ਗਿਆ | ਇਸ ਮੌਕੇ ਮੁੱਖ ਸੇਵਾਦਾਰ ਜਥੇਦਾਰ ਰਣਧੀਰ ਸਿੰਘ ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਖਡਿਆਲਾ ਸੈਣੀਆਂ ਦੇ ਸੇਵਾਦਾਰ ਭਾਈ ਲਵਪ੍ਰੀਤ ਸਿੰਘ ਨੇ ਦੱਸਿਆ ਕਿ 1 ਮਾਰਚ ਤੋਂ ਆਰੰਭ ਹੋ ਰਹੀ ਸਾਲਾਨਾ ਪੈਦਲ ਸੰਗ ਯਾਤਰਾ ਪਹਿਲੀ ਰਾਤਰੀ ਦੇ ਵਿਸ਼ਰਾਮ ਟਾਂਡਾ ਦੇ ਪਿੰਡ ਕੋਟਲੀ ਜੰਡ ਵਿਚ ਕਰਨ ਉਪਰੰਤ 2 ਮਾਰਚ ਨੂੰ ਸੰਗਤ ਪੁਰਾਤਨ ਮਰਿਆਦਾ ਨਾਲ ਬਿਆਸ ਦਰਿਆ ਅਤੇ ਭੇਟਾ ਪੱਤਣ ਦੇ ਪਲਟੂਨਾ ਵਾਲੇ ਪੁਲ ਰਾਹੀਂ ਗਲੇ ਪੜਾਅ ਲਈ ਰਵਾਨਗੀ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਸੰਗਤ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਿਲ ਪੇਸ਼ ਨਾ ਆਵੇ ਇਸ ਦੇ ਸਬੰਧ ਵਿਚ ਬਟਾਲਾ ਪ੍ਰਸ਼ਾਸਨ ਦੇ ਪੀ.ਡਬਲਯੂ.ਡੀ ਵਿਭਾਗ ਵੱਲੋਂ ਪੁਲ ਦੀ ਮੁਰੰਮਤ ਦਾ ਕਾਰਜ ਜੰਗੀ ਪੱਧਰ ਤੇ ਚੱਲ ਰਿਹਾ ਹੈ | ਇਸ ਮੌਕੇ ਹੋਰ ਪ੍ਰਬੰਧਕ ਮੈਂਬਰ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਟੈੱਟ ਦੇ ਨੋਟੀਫ਼ਿਕੇਸ਼ਨ ਦੀਆਂ ਵੱਖ-ਵੱਖ ਸਕੂਲਾਂ 'ਚ ਕਾਪੀਆਂ ਸਾੜੀਆਂ ਅਗਲੀ ਖ਼ਬਰ ਘਰ 'ਚੋਂ ਦਿਨ ਦਿਹਾੜੇ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।