ਟੈੱਟ ਦੇ ਨੋਟੀਫ਼ਿਕੇਸ਼ਨ ਦੀਆਂ ਵੱਖ-ਵੱਖ ਸਕੂਲਾਂ 'ਚ ਕਾਪੀਆਂ ਸਾੜੀਆਂ
ਅਜੀਤ ਡੈਸਕ
18-02-2026
ਮੁਕੇਰੀਆਂ, 17 ਫਰਵਰੀ (ਰਾਮਗੜ੍ਹੀਆ)-ਮੁਕੇਰੀਆਂ ਦੇ ਵੱਖ-ਵੱਖ ਸਕੂਲਾਂ 'ਚ ਟੈੱਟ ਦੇ ਨੋਟੀਫ਼ਿਕੇਸ਼ਨ ਦੀਆਂ ਕਾਪੀਆਂ ਪ੍ਰਧਾਨ ਰਜਤ ਮਹਾਜਨ ਅਤੇ ਜਨਰਲ ਸਕੱਤਰ ਸਤੀਸ਼ ਕੁਮਾਰ ਦੀ ਅਗਵਾਈ ਵਿਚ ਸਾੜੀਆਂ ਗਈਆਂ | ਇਸ ਮੌਕੇ ਉਪਰੋਕਤ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ 2011 ਤੋਂ ਪਹਿਲਾਂ ਭਰਤੀ ਹੋਏ ਅਧਿਆਪਕਾਂ 'ਤੇ ਜਬਰੀ ਟੈੱਟ ਥਾਪ ਕੇ ਮੁਲਾਜ਼ਮ ਵਿਰੋਧੀ ਹੋਣ ਦਾ ਪ੍ਰਮਾਣ ਦਿੱਤਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੇ 2017 ਦੇ ਨੋਟੀਫ਼ਿਕੇਸ਼ਨ ਜਿਸ ਵਿਚ ਅਧਿਆਪਕਾਂ ਨੂੰ ਟੈੱਟ ਤੋਂ ਛੋਟ ਸੀ ਦਾ ਪੱਤਰ ਰੱਦ ਕਰਕੇ ਮੁਲਾਜ਼ਮਾਂ ਨਾਲ ਵੱਡਾ ਧੋਖਾ ਕੀਤਾ ਹੈ | ਉਨ੍ਹਾਂ ਕਿਹਾ ਕਿ 22 ਫਰਵਰੀ ਨੂੰ ਟੈੱਟ ਦੇ ਵਿਰੋਧ ਵਿਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਹਾਂ ਰੈਲੀ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਕੰਮ ਕਰ ਰਹੀ ਹੈ | ਆਗੂ ਬਲਵਿੰਦਰ ਟਾਕ, ਮਨਜੀਤ ਸਿੰਘ, ਬਿ੍ਜ ਮੋਹਨ, ਖੁਸ਼ਵੰਤ ਸਿੰਘ ਅਤੇ ਅਨਿਲ ਭੰਗਾਲਾ ਨੇ ਕਿਹਾ ਕਿ ਸਰਕਾਰ ਮੁਲਾਜ਼ਮਾਂ ਦੀ ਮੁੱਖ ਮੰਗ ਪੁਰਾਣੀ ਪੈਨਸ਼ਨ ਤੋਂ ਧਿਆਨ ਭਟਕਾਉਣਾ ਚਾਹੁੰਦੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਜਬਰੀ ਥਾਪੇ ਟੈੱਟ ਦੀ ਸ਼ਰਤ ਤੁਰੰਤ ਖ਼ਤਮ ਕਰੇ ਨਹੀਂ ਤਾਂ ਆਉਣ ਵਾਲੀ ਵਿਧਾਨ ਸਭਾ ਚੋਣਾਂ ਵਿਚ ਸਰਕਾਰ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ | ਇਸ ਮੌਕੇ ਰਿਸ਼ਵ ਦੇਵ, ਜਸਵੀਰ ਸਿੰਘ, ਪਰਮਜੀਤ ਸਿੰਘ, ਰਮਾ ਕਾਂਤ, ਲੈਕ. ਰਾਜੇਸ਼ ਕੁਮਾਰ, ਜੀਵਨ ਸ਼ਰਮਾ, ਵੈਸ਼ਨਵ ਕੁਮਾਰ, ਭਾਰਤੀ ਸਲਾਰੀਆ, ਜੀਵਨ ਬਾਲਾ, ਮਧੂ ਬਾਲਾ, ਸ਼ਸ਼ੀ ਪਾਲ, ਅਨਿਲ ਸਵਾਰ, ਮਨਿੰਦਰਜੀਤ ਕੌਰ, ਬੰਦਨਾ ਕੌਸ਼ਲ, ਸੁਖਵਿੰਦਰ ਕੌਰ, ਹਰਪ੍ਰੀਤ ਕੌਰ, ਸਰਬਜੀਤ ਕੌਰ , ਤੇਜਿੰਦਰ ਕੌਰ, ਬਿੰਦੀਆ ਉਦਾਸੀ, ਉਪਾਸਨਾ ਦੇਵੀ ਆਦਿ ਹਾਜ਼ਰ ਸਨ |