ਗੜ੍ਹਸ਼ੰਕਰ, 17 ਫਰਵਰੀ (ਧਾਲੀਵਾਲ)-ਰੋਟਰੀ ਆਈ ਬੈਂਕ ਅਤੇ ਕੋਰਨੀਅਲ ਟਰਾਂਸਪਲਾਂਟ ਸੁਸਾਇਟੀ ਰਾਹੀਂ ਮਾਤਾ ਸੰਤੋਸ਼ ਬਸੰਦ ਰਾਇ (88) ਪਤਨੀ ਰਾਮ ਸਰੂਪ ਬਸੰਦ ਰਾਏ ਵਾਸੀ ਗੜ੍ਹਸ਼ੰਕਰ ਦਾ ਮਿ੍ਤਕ ਸਰੀਰ ਉਨ੍ਹਾਂ ਦੀ ਇੱਛਾ ਅਨੁਸਾਰ ਉਨ੍ਹਾਂ ਦੀ ਬੇਟੀ ਅੰਜੂ ਬਾਲਾ ਪਤਨੀ ਹਰੀ ਚੰਦ ਤੇ ਪਰਿਵਾਰ ਮੈਂਬਰਾਂ ਵਲੋਂ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਨੂੰ ਡਾਕਟਰੀ ਖੋਜ ਕਾਰਜਾਂ ਲਈ ਦਾਨ ਕੀਤਾ ਗਿਆ | ਇਸ ਮੌਕੇ ਡਾਕਟਰ ਤਰਸੇਮ ਸਿੰਘ ਚੇਅਰਮੈਨ ਬਾਡੀ ਡੋਨੇਸ਼ਨ ਕਮੇਟੀ, ਡਾ. ਲਖਵਿੰਦਰ ਕੁਮਾਰ ਪ੍ਰਧਾਨ ਗੜ੍ਹਸ਼ੰਕਰ ਯੂਨਿਟ, ਉਂਕਾਰ ਸਿੰਘ ਚਾਹਲਪੁਰੀ ਸਕੱਤਰ, ਰਾਜਨ ਮੱਲਣ ਕੈਸ਼ੀਅਰ, ਪਿ੍ੰਸੀਪਲ ਜਗਦੀਸ਼ ਰਾਏ ਮੋਟੀਵੇਟਰ, ਪਰਿਵਾਰ ਵਲੋਂ ਐਡਵੋਕੇਟ ਅਰੁਨ, ਰਾਮ ਸਰੂਪ, ਸਵੀਟੀ, ਸ਼ਿਵਾਨੀ, ਅਰੁਨ ਰਾਹੁਲ, ਹਰੀ ਚੰਦ, ਅਨੁ ਬਾਲਾ ਕੈਨੇਡਾ, ਵਿਪਨ ਸੈਲਹੀ ਕੈਨੇਡਾ, ਸੁਭਾਸ਼ ਪੁਰੀ, ਆਸ਼ਾ ਪੁਰੀ ਤੇ ਹੋਰ ਰਿਸ਼ਤੇਦਾਰ ਮੌਜੂਦ ਹੋਏ | ਡਾ. ਤਰਸੇਮ ਸਿੰਘ ਨੇ ਦੱਸਿਆ ਕਿ ਮਾਤਾ ਸੰਤੋਸ਼ ਬਸੰਦ ਰਾਇ ਵਲੋਂ ਮਰਨ ਤੋਂ ਪਹਿਲਾ ਇੱਛਾ ਜ਼ਾਹਰ ਕੀਤੀ ਸੀ ਕਿ ਮੇਰਾ ਸਰੀਰ ਮੈਡੀਕਲ ਕਾਲਜ ਨੂੰ ਦਾਨ ਕਰ ਦਿੱਤਾ ਜਾਵੇ | ਉਨ੍ਹਾਂ ਕਿਹਾ ਕਿ ਪਰਿਵਾਰ ਵਲੋਂ ਉਨ੍ਹਾਂ ਦੀ ਇੱਛਾ ਪੂਰੀ ਕੀਤੇ ਜਾਣ ਨਾਲ ਉਹ ਰੋਟਰੀ ਆਈ ਬੈਂਕ ਦੇ 30ਵੇਂ ਸਰੀਰ ਦਾਨੀ ਬਣੇ ਹਨ | ਉਨ੍ਹਾਂ ਦੱਸਿਆ ਕਿ ਮਿ੍ਤਕ ਸਰੀਰ ਮੈਡੀਕਲ ਖੋਜ ਕਾਰਜਾਂ ਲਈ ਭੇਜਿਆ ਜਾ ਰਿਹਾ ਹੈ | ਸੰਸਥਾ ਹੁਣ ਤੱਕ 4153 ਲੋਕਾਂ ਨੂੰ ਅੱਖ ਦੀ ਪੁਤਲੀ ਲਗਵਾ ਚੁੱਕੀ ਹੈ | ਸੰਸਥਾ ਵਲੋਂ ਪ੍ਰਧਾਨ ਜੇ.ਬੀ. ਬਹਿਲ ਦੀ ਅਗਵਾਈ ਹੇਠ ਸਾਰੀਆਂ ਸੇਵਾਵਾਂ ਫਰੀ ਪ੍ਰਦਾਨ ਕਰ ਰਹੀ ਹੈ |