17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਪ੍ਰੇਮ ਕੁਮਾਰ ਸ਼ਰਮਾ ਦੀ ਮਿ੍ਤਕ ਦੇਹ ਮੈਡੀਕਲ ਖੋਜਾਂ ਲਈ ਦਾਨ

ਅਜੀਤ ਡੈਸਕ 19-02-2026
ਸਮਾਲਸਰ, 18 ਫਰਵਰੀ (ਗੁਰਜੰਟ ਕਲਸੀ ਲੰਡੇ)-ਇਥੋਂ ਦੇ ਪ੍ਰੇਮ ਕੁਮਾਰ ਸ਼ਰਮਾ (65) ਪੁੱਤਰ ਕੇਦਾਰਨਾਥ ਸ਼ਰਮਾ ਦੀ ਮਿ੍ਤਕ ਦੇਹ ਮੈਡੀਕਲ ਖੋਜਾਂ ਲਈ ਅੱਜ ਡੇਰਾ ਸੱਚਾ ਸੌਦਾ ਦੀ ਮੈਡੀਕਲ ਟੀਮ ਨੂੰ ਦਾਨ ਕਰ ਦਿੱਤੀ ਗਈ ਹੈ | ਪ੍ਰੇਮ ਕੁਮਾਰ ਦੀ ਦੋ ਕੁ ਦਿਨ ਪਹਿਲਾਂ ਘਰ ਵਿਚ ਹੀ ਮੌਤ ਹੋ ਗਈ ਸੀ | ਉਹ ਆਪਣੇ ਪਿੱਛੇ ਪਤਨੀ ਜਸਪ੍ਰੀਤ, ਪੁੱਤਰ ਰਜਿੰਦਰ, ਪੁੱਤਰ ਜਤਿੰਦਰਪਾਲ ਛੱਡ ਗਏ ਹਨ | ਉਨ੍ਹਾਂ ਦੇ ਪਰਿਵਾਰ ਨੇ ਦੱਸਿਆ ਕਿ ਕਰੀਬ ਸੱਤ ਕੁ ਦਿਨ ਪਹਿਲਾਂ ਹੀ ਪ੍ਰੇਮ ਕੁਮਾਰ ਨੇ ਆਪਣੀ ਮਿ੍ਤਕ ਦੇਹ ਦਾਨ ਕਰਨ ਲਈ ਕਾਨੂੰਨੀ ਕਾਰਵਾਈ ਕੀਤੀ ਸੀ | ਅੱਜ ਡੇਰਾ ਸੱਚਾ ਸੌਦਾ ਸਰਸਾ ਦੀ ਮੈਡੀਕਲ ਟੀਮ ਨੇ ਕਾਨੂੰਨੀ ਕਾਰਵਾਈ ਕਰਕੇ ਉਨ੍ਹਾਂ ਦੀ ਮਿ੍ਤਕ ਦੇਹ ਪੂਰੇ ਸਨਮਾਨਾਂ ਨਾਲ ਐਨ.ਸੀ. ਮੈਡੀਕਲ ਕਾਲਜ ਐਂਡ ਹਸਪਤਾਲ ਰੋਹਤਕ ਰੋਡ ਪਾਣੀਪਤ ਲਈ ਰਵਾਨਾ ਕਰ ਦਿੱਤੀ ਗਈ | ਇਸ ਪੂਰੇ ਕਾਰਜ ਨੂੰ ਨੇਪਰੇ ਚੜ੍ਹਾਉਣ ਲਈ ਡੇਰਾ ਸੱਚਾ ਸੌਦਾ ਦੇ ਬਲਾਕ ਮਾੜੀ ਮੁਸਤਫ਼ਾ ਦੀ ਟੀਮ ਨੇ ਸਾਰਾ ਇੰਤਜ਼ਾਮ ਕੀਤਾ | ਉਨ੍ਹਾਂ ਦੀ ਮਿ੍ਤਕ ਦੇਹ ਦੀ ਖੋਜ ਅਨੇਕਾਂ ਰੋਗੀਆਂ ਲਈ ਸਹਾਰਾ ਬਣੇਗੀ |

ਪਿਛਲੀ ਖ਼ਬਰ ਸਲੀਣਾ ਵਿਖੇ ਬਰਸੀ ਸਮਾਗਮ 25 ਤੋਂ 27 ਤੱਕ <br/> ਅਗਲੀ ਖ਼ਬਰ 12 ਮਾਰਚ ਨੂੰ ਹੋਣ ਵਾਲੀ ਬਾਘਾ ਪੁਰਾਣਾ ਰੈਲੀ 'ਚ ਯੂਥ ਵਿੰਗ ਨਿਭਾਵੇਗਾ ਵੱਡੀ ਭੂਮਿਕਾ-ਡੇਮਰੂ, ਲੰਡੇ, ਮੱਲਕੇ, ਗਿੱਲ, ਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।