17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਮਹਾਂਵੀਰ ਐਗਰੋ ਕਾਰਪੋਰੇਸ਼ਨ ਵਲੋਂ ਫ਼ਤਿਹਗੜ੍ਹ ਪੰਜਤੂਰ 'ਚ ਸਵਰਾਜ ਟਰੈਕਟਰ ਦਾ ਦਫ਼ਤਰ ਖੋਲਿ੍ਹਆ

ਅਜੀਤ ਡੈਸਕ 19-02-2026
ਫ਼ਤਿਹਗੜ੍ਹ ਪੰਜਤੂਰ, 18 ਫਰਵਰੀ (ਜਸਵਿੰਦਰ ਸਿੰਘ ਪੋਪਲੀ)-ਮਹਾਵੀਰ ਐਗਰੋ ਕਾਰਪੋਰੇਸ਼ਨ ਦੇ ਮਾਲਕ ਰਾਧੇ ਮੋਹਨ ਗਰਗ ਵਲੋਂ ਜਿੱਥੇ ਵੱਖ-ਵੱਖ ਥਾਵਾਂ 'ਤੇ ਆਪਣੇ ਦਫ਼ਤਰ ਖੋਲ੍ਹ ਕੇ ਲੋਕਾਂ ਨੂੰ ਟਰੈਕਟਰ ਖ਼ਰੀਦਣ ਦੀ ਸਹੂਲਤ ਦਿੱਤੀ ਜਾ ਰਹੀ ਹੈ, ਉੱਥੇ ਹੀ ਉਨ੍ਹਾਂ ਵਲੋਂ ਅੱਜ ਕਸਬਾ ਫ਼ਤਿਹਗੜ੍ਹ ਪੰਜਤੂਰ ਵਿਖੇ ਸਵਰਾਜ ਟਰੈਕਟਰ ਦੀ ਬਰਾਂਚ ਖੋਲ੍ਹ ਕੇ ਫ਼ਤਿਹਗੜ੍ਹ ਪੰਜਤੂਰ ਤੇ ਆਸ ਪਾਸ ਦੇ ਇਲਾਕੇ ਨੂੰ ਵੱਡੀ ਸਹੂਲਤ ਦਿੱਤੀ ਹੈ | ਦਫ਼ਤਰ ਦੇ ਉਦਘਾਟਨੀ ਸਮਾਗਮ ਵਿਚ ਸ਼ਹਿਰੀ ਬਲਾਕ ਪ੍ਰਧਾਨ ਭੁਪੇਸ਼ ਕੁਮਾਰ ਗਰਗ, ਸਮਾਜ ਸੇਵੀ ਲਾਲਾ ਲਕਸ਼ਮੀ ਨਾਰਾਇਣ, ਵਿਜੇ ਕੁਮਾਰ ਬਾਂਸਲ, ਵਿਜੇ ਕੁਮਾਰ ਗਰੋਵਰ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ | ਕੰਪਨੀ ਦੇ ਮਾਲਕ ਰਾਧੇ ਮੋਹਨ ਗਰਗ ਨੇ ਦੱਸਿਆ ਕਿ ਇਸ ਇਲਾਕੇ ਦੇ ਲੋਕਾਂ ਨੂੰ ਟਰੈਕਟਰ ਖ਼ਰੀਦਣ ਲਈ ਦੂਰ ਦੁਰਾਡੇ ਜਾਣਾ ਪੈਂਦਾ ਸੀ ਜਿਸ ਨੂੰ ਮੁੱਖ ਰੱਖਦਿਆਂ ਹੋਇਆਂ ਲੋਕਾਂ ਦੀ ਮੰਗ ਅਨੁਸਾਰ ਇੱਥੇ ਸਵਰਾਜ ਟਰੈਕਟਰ ਜੋ ਕਿ ਮਹਾਂਵੀਰ ਐਗਰੋ ਕਾਰਪੋਰੇਸ਼ਨ ਵਲੋਂ ਦਫ਼ਤਰ ਸਥਾਪਿਤ ਕੀਤਾ ਗਿਆ ਹੈ | ਦਫ਼ਤਰ ਖੁੱਲ੍ਹਦੇ ਸਾਰ ਹੀ ਸਵਰਾਜ ਕੰਪਨੀ ਦਾ ਪਹਿਲਾ ਟਰੈਕਟਰ 835 ਪਰਮਜੀਤ ਸਿੰਘ ਅਤੇ ਗੁਰਮੀਤ ਸਿੰਘ ਪਿੰਡ ਸ਼ੇਰੇਵਾਲਾ ਵਲੋਂ ਖ਼ਰੀਦ ਕੀਤਾ ਗਿਆ | ਜਿਨ੍ਹਾਂ ਨੂੰ ਮੁੱਖ ਮਹਿਮਾਨ ਭੁਪੇਸ਼ ਕੁਮਾਰ ਗਰਗ, ਲਾਲਾ ਲਕਸ਼ਮੀ ਨਰਾਇਣ, ਵਿਜੇ ਕੁਮਾਰ ਬਾਂਸਲ, ਵਿਜੇ ਕੁਮਾਰ ਗਰੋਵਰ ਵਲੋਂ ਚਾਬੀ ਭੇਟ ਕਰਦਿਆਂ ਮੁਬਾਰਕਾਂ ਦਿੱਤੀਆਂ ਉੱਥੇ ਹੀ ਸਵਰਾਜ ਕੰਪਨੀ ਬਰਾਂਚ ਦੇ ਮਾਲਕ ਅਤੇ ਸਟਾਫ਼ ਵਲੋਂ ਇਸ ਇਲਾਕੇ ਵਿਚ ਦਫ਼ਤਰ ਖੋਲ੍ਹਣ ਤੇ ਸ਼ਲਾਘਾ ਕਰਦਿਆਂ ਵਧਾਈ ਦਿੱਤੀ ਗਈ | ਇਸ ਮੌਕੇ ਕੰਪਨੀ ਮੈਨੇਜਰ ਸੁਮੀਤ ਬਾਂਸਲ, ਇੰਜੀਨੀਅਰ ਪ੍ਰਦੀਪ, ਫ਼ਤਿਹਗੜ੍ਹ ਪੰਜਤੂਰ ਦਫ਼ਤਰ ਦੇ ਸੇਲਜ਼ਮੈਨ ਬਲਜਿੰਦਰ ਸਿੰਘ, ਰਣਜੀਤ ਸਿੰਘ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਇਤਿਹਾਸਕ ਨਗਰ ਡਰੋਲੀ ਭਾਈ ਵਿਖੇ ਗੁਰਦੁਆਰਾ ਅੰਗੀਠਾ ਸਾਹਿਬ ਮਾਤਾ ਦਮੋਦਰੀ ਜੀ ਦੇ ਅਸਥਾਨ 'ਤੇ ਹੋਇਆ ਮਹੀਨਾਵਾਰ ਅੰਮਿ੍ਤ... ਅਗਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਕਾਂਗਰਸ ਹਰੀ ਸਿੰਘ ਖਾਈ ਦੀ ਅਗਵਾਈ 'ਚ ਮਹਿਲਾ ਕਾਂਗਰਸ ਨੇ ਕੀਤੀਆਂ ਨਿਯੁਕਤੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।