ਮੋਗਾ, 18 ਫਰਵਰੀ (ਸੁਰਿੰਦਰਪਾਲ ਸਿੰਘ)-ਮੋਗਾ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਸਕੂਲ ਦੇ ਪਿ੍ੰਸੀਪਲ ਸਤਵਿੰਦਰ ਕੌਰ ਅਤੇ ਵਾਈਸ ਪਿ੍ੰਸੀਪਲ ਅਮਨਦੀਪ ਗਿਰਧਰ ਦੀ ਅਗਵਾਈ ਹੇਠ ਸਕੂਲ ਦੇ ਨਵੇਂ ਸੈਸ਼ਨ ਲਈ ਟਰਾਂਜੀਸ਼ਨ ਮੀਟਿੰਗ ਆਯੋਜਿਤ ਕੀਤੀ ਗਈ | ਪਿ੍ੰਸੀਪਲ ਸਤਵਿੰਦਰ ਕੌਰ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਹ ਮੀਟਿੰਗ ਅਜਿਹੀ ਮੀਟਿੰਗ ਸੀ, ਜਿਸ 'ਚ ਨਵੇਂ ਬਣੇ ਕਲਾਸ ਇੰਚਾਰਜ ਨੂੰ ਪੁਰਾਣੇ ਕਲਾਸ ਇੰਚਾਰਜ ਵਲੋਂ ਵਿਦਿਆਰਥੀਆਂ ਦੀ ਮਾਨਸਿਕ ਅਤੇ ਸਰੀਰਕ ਸਿਹਤ ਬਾਰੇ ਸਾਰੀ ਜਾਣਕਾਰੀ, ਉਨ੍ਹਾਂ ਦੀ ਵਿਲੱਖਣਤਾ, ਹੁਨਰਾਂ ਬਾਰੇ ਪੂਰੀ ਰਿਪੋਰਟ ਸੌਂਪੀ ਗਈ | ਇਸ ਮੀਟਿੰਗ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਸਰੀਰਕ, ਮਾਨਸਿਕ, ਸਮਾਜਿਕ ਅਤੇ ਭਾਵਨਾਤਮਕ ਵਿਕਾਸ ਦਾ ਧਿਆਨ ਰੱਖਣਾ ਹੈ | ਇਹ ਮੀਟਿੰਗ ਨਵੇਂ ਬਣੇ ਕਲਾਸ ਇੰਚਾਰਜ ਨੂੰ ਵਿਦਿਆਰਥੀਆਂ ਦੀ ਪੂਰੀ ਜਾਣਕਾਰੀ ਸਮਝਣ ਵਿਚ ਸਹਾਈ ਹੋਵੇਗੀ |