04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਰੌਸ਼ਨ ਵਾਲਾ ਵਿਖੇ ਚਿੱਪ ਵਾਲੇ ਮੀਟਰ ਲਗਾਉਣ ਆਏ ਬਿਜਲੀ ਅਧਿਕਾਰੀਆਂ ਦਾ ਕੀਤਾ ਵਿਰੋਧ

ਅਜੀਤ ਡੈਸਕ 20-02-2026
ਕਿਸ਼ਨਪੁਰਾ ਕਲਾਂ, 19 ਫਰਵਰੀ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਆਗੂ ਡਾ. ਗੁਰਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਪਿੰਡ ਰੌਸ਼ਨ ਵਾਲਾ ਵਿਖੇ ਬਿਜਲੀ ਮੁਲਾਜ਼ਮ ਪੁਲਿਸ ਫੋਰਸ ਨਾਲ ਲੈ ਕੇ ਧੱਕੇ ਨਾਲ ਨਵੇਂ ਆਕਾਰ ਦੇ ਚਿੱਪ ਵਾਲੇ ਮੀਟਰ ਲਗਾਉਣ ਆਏ ਸਨ | ਉਸ ਸਮੇਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਆਗੂ ਅਤੇ ਪਿੰਡ ਦੀ ਇਕਾਈ ਪ੍ਰਧਾਨ ਤੇ ਮੀਤ ਪ੍ਰਧਾਨ ਹੋਰ ਅਹੁਦੇਦਾਰਾਂ ਨੂੰ ਨਾਲ ਲੈ ਕੇ ਉਨ੍ਹਾਂ ਨੂੰ ਘੇਰਿਆ | ਉੱਥੋਂ ਉਨ੍ਹਾਂ ਦਾ ਵਿਰੋਧ ਕਰਦਿਆਂ ਵਾਪਸ ਮੋੜਿਆ | ਆਗੂਆਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਦੋ ਤਿੰਨ ਗੱਡੀਆਂ ਅਤੇ ਪੁਲਿਸ ਫੋਰਸ ਨਾਲ ਲੈ ਕੇ ਇਕ ਟੀਮ ਪਿੰਡਾਂ ਦੇ ਵਿਚ ਘੁੰਮ ਰਹੀ ਹੈ | ਜੋ ਧੱਕੇ ਨਾਲ ਸੈਂਪਲ ਮੀਟਰ ਉਤਾਰ ਕੇ ਚਿੱਪ ਵਾਲੇ ਮੀਟਰ ਲਗਾ ਰਹੇ ਹਨ | ਉਨ੍ਹਾਂ ਦੱਸਿਆ ਕਿ ਦਵਿੰਦਰ ਸਿੰਘ ਨਾਂ ਦੇ ਖਪਤਕਾਰ ਨੂੰ ਇਹ ਕਹਿ ਕੇ ਚਿੱਪ ਵਾਲਾ ਮੀਟਰ ਲਗਾ ਦਿੱਤਾ ਗਿਆ ਕਿ ਤੇਰੇ ਮੀਟਰ ਵਿਚ ਗੜਬੜੀ ਕੀਤੀ ਹੋਈ ਹੈ | ਪਰ ਜਦੋਂ ਮੌਕੇ 'ਤੇ ਜਾ ਕੇ ਬਿਜਲੀ ਮੁਲਾਜ਼ਮਾਂ ਨੇ ਉਨ੍ਹਾਂ ਦੇ ਘਰ ਦਾ ਲੋਡ ਚੈੱਕ ਕੀਤਾ | ਉਨ੍ਹਾਂ ਦੇ ਘਰੇ ਨਾ ਕੋਈ ਗੀਜ਼ਰ, ਏ.ਸੀ., ਮੋਟਰ ਵਗ਼ੈਰਾ ਕੁਝ ਵੀ ਨਹੀਂ ਲੱਗਾ ਸੀ | ਉਹ ਕਿਸੇ ਦੁਕਾਨ ਤੇ ਮਜ਼ਦੂਰੀ ਦਾ ਕੰਮ ਕਰਦਾ ਹੈਂ ਅਤੇ ਬਿੱਲ ਉਨ੍ਹਾਂ ਨੂੰ 53 ਹਜਾਰ ਆਇਆ ਹੋਇਆ ਸੀ | ਡਾ. ਮੱਲ੍ਹੀ ਨੇ ਬਿਜਲੀ ਮੁਲਾਜ਼ਮਾਂ ਨੂੰ ਇਹ ਪੁੱਛਿਆ ਕਿ ਜੇਕਰ ਮੀਟਰ ਵਿਚ ਗੜਬੜੀ ਹੈ ਤਾਂ ਫਿਰ ਬਿੱਲ 53000 ਕਿਵੇਂ ਆ ਸਕਦਾ ਹੈ ਤਾਂ ਫਿਰ ਬਿਜਲੀ ਮੁਲਾਜ਼ਮ ਅੱਗੋਂ ਟਾਲ ਮਟੋਲ ਕਰਨ ਲੱਗੇ | ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਆਗੂ ਡਾ. ਗੁਰਜਿੰਦਰ ਸਿੰਘ ਮੱਲ੍ਹੀ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਆਉਣ ਵਾਲੇ ਸਮੇਂ ਦੇ ਵਿਚ ਇਹ ਮੀਟਰ ਤੁਹਾਡੇ ਮੋਟਰਾਂ ਤੇ ਵੀ ਲਗਾਏ ਜਾਣਗੇ | ਜੇਕਰ ਤੁਸੀਂ ਇਕੱਠੇ ਨਾ ਹੋਏ ਤਾਂ ਇਕ ਦਿਨ ਇਹ ਮੀਟਰ ਤੁਹਾਡੇ ਗੱਲ ਦਾ ਰੱਸਾ ਬਣਨਗੇ | ਇਸ ਮੌਕੇ ਮੋਹਰ ਸਿੰਘ, ਸੁਖਦੇਵ ਸਿੰਘ, ਗੁਰਵਿੰਦਰ ਸਿੰਘ, ਸੁਖਵਿੰਦਰ ਸਿੰਘ ਇਕਾਈ ਅਹੁਦੇਦਾਰ ਅਤੇ ਵੱਡੀ ਗਿਣਤੀ 'ਚ ਪਿੰਡ ਵਾਸੀ ਮੌਜੂਦ ਸਨ |
ਪਿਛਲੀ ਖ਼ਬਰ ਕਾਨੂੰਨ ਵਿਵਸਥਾ, ਰੋਜ਼ਗਾਰ ਤੇ ਕਿਸਾਨੀ ਮੁੱਦਿਆਂ 'ਤੇ ਸਰਕਾਰ ਪੂਰੀ ਤਰ੍ਹਾਂ ਨਾਕਾਮ-ਅਸ਼ਵਨੀ ਸ਼ਰਮਾ ਅਗਲੀ ਖ਼ਬਰ ਐੱਨ. ਪੀ. ਐੱਸ. ਕਰਮਚਾਰੀਆਂ ਨੇ ਪੰਜਾਬ ਸਰਕਾਰ ਦਾ ਕੀਤਾ ਅਰਥੀ ਫ਼ੂਕ ਮੁਜ਼ਾਹਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।