04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਆਲ ਇੰਡੀਆ ਵਾਲਮੀਕਿ ਖ਼ਾਲਸਾ ਦਲ ਨੇ ਕਾਰਗਿਲ ਸ਼ਹੀਦ ਜ਼ੋਰਾ ਸਿੰਘ ਬਘੇਲੇ ਵਾਲਾ ਦੀ 25ਵੀਂ ਬਰਸੀ ਮਨਾਈ

ਅਜੀਤ ਡੈਸਕ 20-02-2026
ਮੋਗਾ, 19 ਫਰਵਰੀ (ਸੁਰਿੰਦਰਪਾਲ ਸਿੰਘ)-ਅੱਜ ਆਲ ਇੰਡੀਆ ਵਾਲਮੀਕ ਖ਼ਾਲਸਾ ਦਲ ਮੋਗਾ ਨੇ ਕਾਰਗਿਲ ਸ਼ਹੀਦ ਜ਼ੋਰਾ ਸਿੰਘ ਬਘੇਲੇ ਵਾਲਾ ਦੀ 25ਵੀਂ ਬਰਸੀ ਬਸਤੀ ਲਾਲ ਸਿੰਘ ਬਹੋਨਾ ਚੌਕ ਵਿਖੇ ਆਪਣੇ ਮੁੱਖ ਦਫ਼ਤਰ ਵਿਖੇ ਮਨਾਈ | ਭਾਵਾਧਸ ਦੇ ਉਪ ਪ੍ਰਧਾਨ ਰਾਹੁਲ ਕੁਮਾਰ ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਤੇ ਗੁਰਮੇਲ ਸਿੰਘ ਬਹੋਨਾ ਵਲੋਂ ਉਨ੍ਹਾਂ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ | ਕਾਰਗਿਲ ਸ਼ਹੀਦ ਜ਼ੋਰਾ ਸਿੰਘ ਬਾਰੇ ਜਾਣਕਾਰੀ ਦਿੰਦੇ ਹੋਏ ਮੁੱਖ ਮਹਿਮਾਨ ਰਾਹੁਲ ਕੁਮਾਰ ਨੇ ਕਿਹਾ ਕਿ ਸਾਡੀਆਂ ਜਾਨਾਂ ਹਮੇਸ਼ਾ ਬਹਾਦਰ ਯੋਧਿਆਂ ਨੇ ਸੁਰੱਖਿਅਤ ਰੱਖੀਆਂ ਹਨ ਅਤੇ ਜ਼ੋਰਾ ਸਿੰਘ ਬਘੇਲੇ ਵਾਲਾ 2001 ਵਿਚ ਅੱਜ ਦੇ ਦਿਨ ਕਾਰਗਿਲ ਵਿਚ ਦੇਸ਼ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋਏ ਸਨ | ਉਨ੍ਹਾਂ ਜ਼ੋਰਾ ਸਿੰਘ ਦੇ ਪਿਤਾ ਕਰਨੈਲ ਸਿੰਘ ਅਤੇ ਮਾਤਾ ਗੁਰਨਾਮ ਕੌਰ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕੀਤੀ, ਜਿਨ੍ਹਾਂ ਨੇ ਇਸ ਬਹਾਦਰ ਪੁੱਤਰ ਨੂੰ ਜਨਮ ਦਿੱਤਾ | ਇਸ ਮੌਕੇ ਪਾਰਟੀ ਦੇ ਮੁੱਖ ਸੇਵਾਦਾਰ ਅਮਰਜੀਤ ਸਿੰਘ ਗਿੱਲ ਨੇ ਆਏ ਸਾਰੇ ਵਰਕਰਾਂ ਅਤੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਮੇਘਰਾਜ, ਡਾ. ਜਸਵੀਰ ਚੰਦ ਪਰਜਾਪਤ, ਸ਼ੰਕਰ ਘਾਰੂ, ਕੁਲਦੀਪ ਸਿੰਘ ਮਾਹਲਾ, ਕਸ਼ਮੀਰ ਸਿੰਘ ਮਾਹਲਾ, ਮੰਗੂ ਸਿੰਘ, ਪੂਰਨ ਸਿੰਘ, ਨਛੱਤਰ ਸਿੰਘ, ਬਲਵੀਰ ਸਿੰਘ ਘਈ, ਵੀਰ ਸਿੰਘ ਆਦਿ ਹਾਜ਼ਰ ਸਨ | ਸਮਾਗਮ ਦੇ ਅੰਤ ਵਿਚ ਦਫ਼ਤਰ ਸਕੱਤਰ ਬੇਅੰਤ ਸਿੰਘ ਗਿੱਲ ਨੇ ਸਾਰਿਆਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਮਾਸਟਰ ਐਥਲੈਟਿਕਸ ਮੀਟ ਮੋਗਾ ਨੂੰ ਮਿਆਰੀ ਬਣਾਉਣ ਲਈ ਹੋਈ ਹੰਗਾਮੀ ਮੀਟਿੰਗ-ਸਕੱਤਰ ਅਗਲੀ ਖ਼ਬਰ ਕਾਨੂੰਨ ਵਿਵਸਥਾ, ਰੋਜ਼ਗਾਰ ਤੇ ਕਿਸਾਨੀ ਮੁੱਦਿਆਂ 'ਤੇ ਸਰਕਾਰ ਪੂਰੀ ਤਰ੍ਹਾਂ ਨਾਕਾਮ-ਅਸ਼ਵਨੀ ਸ਼ਰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।