ਮੋਗਾ, 19 ਫਰਵਰੀ (ਸੁਰਿੰਦਰਪਾਲ ਸਿੰਘ)-ਮਾਸਟਰ ਐਥਲੈਟਿਕਸ ਮੀਟ ਮੋਗਾ ਵਲੋਂ 8 ਮਾਰਚ ਨੂੰ ਕਰਵਾਈ ਜਾ ਰਹੀ ਹੈ, ਨੂੰ ਮਿਆਰੀ ਬਣਾਉਣ ਲਈ ਬਾਡੀ ਫਲੇਕਸ ਜਿਮ ਜ਼ੀਰਾ ਰੋਡ ਮੋਗਾ ਵਿਖੇ ਹੋਈ | ਮੀਟਿੰਗ ਵਿਚ ਤਿਆਰੀਆਂ ਦੀ ਸਮੀਖਿਆ ਕਰਦੇ ਹੋਏ ਸਮੂਹ ਅਹੁਦੇਦਾਰਾਂ ਨੇ ਸ਼ਿਰਕਤ ਕਰਦੇ ਹੋਏ ਗਰਾਊਾਡ ਦੀ ਤਿਆਰੀ ਸਬੰਧੀ, ਆਫੀਸ਼ੀਅਲ ਦੀਆਂ ਡਿਊਟੀਆਂ ਸਬੰਧੀ, ਅਥਲੀਟਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਕਰਵਾਉਣ ਲਈ ਅਤੇ ਹੋਰ ਲੋੜੀਂਦੇ ਸਾਜੋ-ਸਮਾਨ ਸਬੰਧੀ ਬਹੁਮੁੱਲੇ ਵਿਚਾਰ, ਨਿਵੇਕਲੀਆਂ ਦਲੀਲਾਂ ਤੇ ਤਜਰਬਿਆਂ ਸਹਿਤ ਸਾਂਝੇ ਕੀਤੇ ਗਏ | ਸਮੂਹ ਹਾਜ਼ਰ ਮੈਂਬਰਾਂ ਵਲੋਂ ਸਹਿਮਤੀ ਉਪਰੰਤ ਸਾਰੇ ਪ੍ਰਬੰਧਾਂ ਲਈ ਡਿਊਟੀਆਂ ਲਗਾ ਦਿੱਤੀਆਂ ਗਈਆਂ | ਇਸ ਸਮੇਂ ਸਕੱਤਰ ਜਸਕਰਨ ਸਿੰਘ, ਪਿ੍ੰਸੀਪਲ ਸੁਖਚੈਨ ਸਿੰਘ ਹੀਰਾ, ਅਥਲੀਟ ਚਰਨਜੀਤ ਸਿੰਘ, ਸਵਰਨ ਸਿੰਘ ਖੋਸਾ ਐਸ.ਈ. ਜੱਸਾ ਬਹੋਨਾ, ਅਥਲੀਟ ਜੁਗਰਾਜ ਸਿੰਘ, ਸੂਬੇਦਾਰ ਮੰਗਲ ਸਿੰਘ, ਸੂਬੇਦਾਰ ਅੰਮਿ੍ਤਪਾਲ ਸਿੰਘ, ਅਥਲੀਟ ਗੁਰਮੀਤ ਸਿੰਘ, ਅਥਲੀਟ ਗੁਰਪ੍ਰੀਤ ਸਿੰਘ, ਅਥਲੀਟ ਹਰਜੀਤ ਸਿੰਘ, ਹਰਬੰਸ ਸਿੰਘ, ਰਘੂਵੀਰ ਸਿੰਘ ਕੋਚ, ਅਥਲੀਟ ਵੀਰ ਸਿੰਘ, ਕੰਵਲਜੀਤ ਕੌਰ, ਡਾ. ਬਲਵਿੰਦਰ ਕੌਰ ਹਾਜ਼ਰ ਸਨ | ਅਖੀਰ ਵਿਚ ਜ਼ਿਲ੍ਹਾ ਸਕੱਤਰ ਜਸਕਰਨ ਸਿੰਘ ਵਲੋਂ ਜ਼ਿਲ੍ਹਾ ਮੋਗਾ ਦੇ ਅਥਲੀਟਾਂ ਨੂੰ ਵੱਧ ਤੋਂ ਵੱਧ ਖੇਡਾਂ ਵਿਚ ਹਿੱਸਾ ਲੈਣ ਦੀ ਅਪੀਲ ਕੀਤੀ ਅਤੇ ਨਾਲ ਹੀ ਅਹੁਦੇਦਾਰਾਂ ਨੂੰ ਮੀਟ ਦੀ ਸਫਲਤਾ ਲਈ ਆਪੋ ਆਪਣੀਆਂ ਡਿਊਟੀਆਂ ਸੰਭਾਲਣ ਅਤੇ ਸਰਗਰਮ ਰਹਿਣ ਲਈ ਕਿਹਾ |